ਲਾਕਡਾਊਨ: ਪੈਦਲ ਹਸਪਤਾਲ ਜਾ ਰਹੀ ਗਰਭਵਤੀ ਨੇ ਸੜਕ ''ਤੇ ਦਿੱਤਾ ਬੱਚੇ ਨੂੰ ਜਨਮ

Tuesday, May 05, 2020 - 02:22 AM (IST)

ਲਖਨਊ - ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਲਾਕਡਾਊਨ ਦੇ ਚੱਲਦੇ ਹਸਪਤਾਲ ਪੁੱਜਣ ਲਈ ਕੋਈ ਵਾਹਨ ਨਾ ਮਿਲਣ 'ਤੇ ਗਰਭਵਤੀ ਦੀ ਸੜਕ ਕੰਡੇ ਹੀ ਡਿਲਿਵਰੀ ਹੋ ਗਈ। ਡਿਲਿਵਰੀ ਦੇ ਕੁੱਝ ਦੇਰ ਬਾਅਦ ਸਥਾਨਕ ਲੋਕਾਂ ਅਤੇ ਸਾਬਕਾ ਸੇਵਾਦਾਰ ਨੇ ਔਰਤ ਅਤੇ ਬੱਚੇ ਨੂੰ ਗੋਲਾਗੰਜ ਸਥਿਤ ਡਫਰਿਨ ਹਸਪਤਾਲ 'ਚ ਦਾਖਲ ਕਰਵਾਇਆ।

ਡਾਲੀਗੰਜ 'ਚ ਨਦਵਾ ਕਾਲਜ ਕੋਲ ਝੋਪੜਪੱਟੀ 'ਚ ਰਹਿਣ ਵਾਲੇ ਸਲਮਾਨ ਦੀ ਪਤਨੀ ਨਜ਼ਰਾਨਾ (28) ਨੌਂ ਮਹੀਨੇ ਦੀ ਗਰਭਵਤੀ ਸੀ। ਸੋਮਵਾਰ ਸਵੇਰੇ ਨਜ਼ਰਾਨਾ ਨੂੰ ਦਰਦ ਸ਼ੁਰੂ ਹੋ ਗਿਆ। ਪਤੀ ਸਲਮਾਨ ਦੇ ਮੁਤਾਬਕ ਐਂਬੁਲੈਂਸ ਸੱਦਣ ਲਈ ਉਨ੍ਹਾਂ ਦੇ ਕੋਲ ਫੋਨ ਨਹੀਂ ਸੀ। ਸਾਧਨ ਨਾ ਮਿਲਣ 'ਤੇ ਉਹ ਪਤਨੀ ਨੂੰ ਲੈ ਕੇ ਪੈਦਲ ਹੀ ਗੋਲਾਗੰਜ ਸਥਿਤ ਡਫਰਿਨ ਹਸਪਤਾਲ ਜਾ ਰਿਹਾ ਸੀ ਕਿ ਰਸਤੇ 'ਚ ਹੀ ਡਿਲਿਵਰੀ ਹੋ ਗਈ।

ਪਤਨੀ ਅਤੇ ਨਵਜਾਤ ਦੋਵੇਂ ਸੜਕ 'ਤੇ ਤਕਰੀਬਨ ਦੋ ਘੰਟੇ ਤੱਕ ਪਏ ਰਹੇ। ਇਸ ਦੇ ਬਾਅਦ ਉਥੋਂ ਦੇ ਸਥਾਨਕ ਨਿਵਾਸੀਆਂ ਅਤੇ ਸਾਬਕਾ ਸੇਵਾਦਾਰ ਰਣਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਆਰਥਿਕ ਮਦਦ ਕੀਤੀ ਅਤੇ ਸਥਾਨਕ ਪੁਲਸ ਦੀ ਮਦਦ ਨਾਲ ਨਜ਼ਰਾਨਾ ਅਤੇ ਨਵਜਾਤ ਨੂੰ ਗੋਲਾਗੰਜ ਸਥਿਤ ਡਫਰਿਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਸਪਤਾਲ ਦੀ ਐਸ.ਆਈ.ਸੀ. ਡਾਕਟਰ ਨੀਰਾ ਜੈਨ ਦੇ ਮੁਤਾਬਕ ਔਰਤ ਅਤੇ ਨਵਜਾਤ ਦੋਵੇ ਤੰਦਰੁਸਤ ਹਨ। ਔਰਤ ਦੀ ਕੋਵਿਡ-19 ਦੀ ਜਾਂਚ ਕਰਵਾਈ ਗਈ ਹੈ। ਰਿਪੋਰਟ ਮੰਗਲਵਾਰ ਨੂੰ ਆਵੇਗੀ । ਤੱਦ ਤੱਕ ਔਰਤ ਨੂੰ ਆਇਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ।


Inder Prajapati

Content Editor

Related News