ਲਾਕਡਾਊਨ : ਹਿੰਦੂ ਔਰਤ ਦੇ ਸਸਕਾਰ ''ਚ ਮੁਸਲਮਾਨਾਂ ਨੇ ਕੀਤੀ ਮਦਦ, ਅਰਥੀ ਨੂੰ ਦਿੱਤਾ ਮੋਢਾ

04/07/2020 6:11:04 PM

ਭੋਪਾਲ (ਭਾਸ਼ਾ)— ਇੰਦੌਰ 'ਚ ਕੁਝ ਮੁਸਲਿਮ ਨੌਜਵਾਨਾਂ ਨੇ ਇਕ ਬਜ਼ੁਰਗ ਔਰਤ ਦੀ ਅਰਥੀ ਨੂੰ ਮੋਢਾ ਦੇ ਕੇ ਉਸ ਦੇ ਅੰਤਿਮ ਸੰਸਕਾਰ 'ਚ ਮਦਦ ਕਰ ਕੇ ਇਕ ਮਿਸਾਲ ਕਾਇਮ ਕੀਤੀ ਹੈ।  ਲਾਕਡਾਊਨ ਕਾਰਨ ਔਰਤ ਦੇ ਹੋਰ ਰਿਸ਼ਤੇਦਾਰ ਅੰਤਿਮ ਸੰਸਕਾਰ 'ਚ ਪਹੁੰਚਣ 'ਚ ਅਸਫਲ ਰਹੇ ਸਨ। ਮੁਸਲਮਾਨਾਂ ਦੀ ਅਜਿਹੀ ਹਮਦਰਦੀ ਪ੍ਰਤੀ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਪ੍ਰਸ਼ੰਸਾ ਕਰਦੇ ਹੋਏ ਟਵੀਟ ਕੀਤਾ ਕਿ ਇੰਦੌਰ ਦੇ ਨਾਰਥ ਤੋੜਾ ਖੇਤਰ ਵਿਚ ਇਕ ਬਜ਼ੁਰਗ ਹਿੰਦੂ ਔਰਤ ਦਰੋਪਦੀ ਬਾਈ ਦਾ ਦਿਹਾਂਤ ਹੋਣ 'ਤੇ ਮੁਸਮਿਲ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦੇ ਦੋ ਪੁੱਤਰਾਂ ਨਾਲ ਅਰਥੀ ਨੂੰ ਮੋਢਾ ਦੇ ਕੇ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਮਦਦ ਕਰ ਕੇ ਜੋ ਆਪਸੀ ਸਦਭਾਵਨਾ ਕੀਤੀ ਹੈ, ਉਹ ਕਾਬਿਲੇ ਤਰੀਫ ਹੈ।

PunjabKesari

 
ਕਮਲਨਾਥ ਨੇ ਅੱਗੇ ਕਿਹਾ ਕਿ ਇਹ ਇਹ ਸਾਡੇ ਸੱਭਿਆਚਾਰ ਨੂੰ ਦਰਸਾਉਂਦਾ ਹੈ। ਅਜਿਹੇ ਦ੍ਰਿਸ਼ ਸਾਡੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨੂੰ ਦਰਸਾਉਂਦੇ ਹਨ। ਸ਼ਹਿਰ 'ਚ ਲਾਕਡਾਊਨ ਹੋਣ ਕਾਰਨ ਕੋਈ ਵਾਹਨ ਵੀ ਨਹੀਂ ਮਿਲ ਰਿਹਾ ਸੀ, ਇਸ ਲਈ ਉਹ ਲੱਗਭਗ 2.5 ਕਿਲੋਮੀਟਰ ਤਕ ਅਰਥੀ ਨੂੰ ਮੋਢਾ ਦੇ ਕੇ ਸ਼ਮਸ਼ਾਨਘਾਟ ਤੱਕ ਲੈ ਗਏ। ਇਹ ਲੋਕ ਮੁਸਲਿਮ ਟੋਪੀ ਦੇ ਨਾਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਵੀ ਪਹਿਨੇ ਨਜ਼ਰ ਆਏ। ਇਨ੍ਹਾਂ ਮੁਸਲਮਾਨਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ, ਕਿਉਂਕਿ ਉਨ੍ਹਾਂ ਦਾ ਬਚਪਨ ਇੱਥੇ ਬੀਤਿਆ ਹੈ। ਹਿੰਦੂ ਰੀਤੀ-ਰਿਵਾਜ ਮੁਤਾਬਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬਜ਼ੁਰਗ ਔਰਤ ਦੇ ਬੇਟੇ ਨੇ ਇੰਦੌਰ ਮੁਕਤੀਧਾਮ 'ਚ ਮੁੱਖ ਅਗਨੀ ਦਿੱਤੀ।


Tanu

Content Editor

Related News