ਅੱਤਵਾਦੀ ਹਮਲੇ ’ਚ ਸ਼ਹੀਦ SPO ਅਤੇ ਉਸ ਦੇ ਭਰਾ ਨੂੰ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Sunday, Mar 27, 2022 - 04:12 PM (IST)

ਅੱਤਵਾਦੀ ਹਮਲੇ ’ਚ ਸ਼ਹੀਦ SPO ਅਤੇ ਉਸ ਦੇ ਭਰਾ ਨੂੰ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਸ਼੍ਰੀਨਗਰ (ਵਾਰਤਾ)– ਜੰਮੂ-ਕਸ਼ਮੀਰ ’ਚ ਬਡਗਾਮ ਜ਼ਿਲ੍ਹੇ ਦੇ ਚਾਡਾਬਾਗ ਪਿੰਡ ’ਚ ਅੱਤਵਾਦੀ ਹਮਲੇ ’ਚ ਮਾਰੇ ਗਏ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ. ਪੀ. ਓ.) ਇਸ਼ਫਾਕ ਅਹਿਮਦ ਅਤੇ ਉਨ੍ਹਾਂ ਦੇ ਭਰਾ ਉਮਰ ਜਾਨ ਦੇ ਅੰਤਿਮ ਸੰਸਕਾਰ ’ਚ ਐਤਵਾਰ ਨੂੰ ਸੈਂਕੜੇ ਲੋਕ ਸ਼ਾਮਲ ਹੋਏ। ਉਨ੍ਹਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਐੱਸ. ਪੀ. ਓ. ਇਸ਼ਫਾਕ ਅਤੇ ਉਸ ਦੇ ਭਰਾ ਉਮਰ ’ਤੇ ਸ਼ਨੀਵਾਰ ਨੂੰ ਬਡਗਾਮ ਦੇ ਚਾਡਾਬਾਗ ਇਲਾਕੇ ’ਚ ਉਨ੍ਹਾਂ ਦੀ ਰਿਹਾਇਸ਼ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। 

PunjabKesari

ਐੱਸ. ਪੀ. ਓ. ਦੀ ਹਸਪਤਾਲ ਲੈ ਜਾਂਦੇ ਸਮੇਂ ਰਸਤੇ ’ਚ ਮੌਤ ਹੋ ਗਈ ਸੀ, ਜਦਕਿ ਉਨ੍ਹਾਂ ਦੇ ਭਰਾ ਨੇ ਅੱਜ ਸਵੇਰੇ ਦਮ ਤੋੜ ਦਿੱਤਾ। ਚਸ਼ਮਦੀਦਾਂ ਅਤੇ ਇੱਥੇ ਮਿਲੀ ਰਿਪੋਰਟ ਮੁਤਾਬਕ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਚਾਡਾਬਾਗ ’ਚ ਮਾਰੇ ਗਏ ਦੋਹਾਂ ਭਰਾਵਾਂ ਦੇ ਘਰ ਔਰਤਾਂ ਅਤੇ ਬੱਚਿਆਂ ਸਮੇਤ ਸੈਂਕੜੇ ਲੋਕ ਇਕੱਠੇ ਹੋਏ।  

PunjabKesari

ਦੋਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਰਸਤਾਨ ’ਚ ਸਪੁਰਦ-ਏ-ਖਾਕ ਕੀਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਦੌਰਾਨ ਕਈ ਔਰਤਾਂ ਫੁਟ-ਫੁਟ ਕੇ ਰੋਂਦੀਆਂ ਨਜ਼ਰ ਆਈਆਂ। ਕੁਝ ਔਰਤਾਂ ਨੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ’ਤੇ ਫੁੱਲ ਅਤੇ ਟਾਫੀਆਂ ਭੇਟ ਕੀਤੀਆਂ। ਦੋਹਾਂ ਭਰਾਵਾਂ ਦੀ ਮੌਤ ਦਾ ਮਾਤਮ ਮਨਾ ਰਹੇ ਇਕ ਸਮੂਹ ਨੇ ਦੱਸਿਆ ਕਿ ਇੱਥੇ ਸਾਰਿਆਂ ਦੀਆਂ ਅੱਖਾਂ ਨਮ ਹਨ। ਦੋਵੇਂ ਭਰਾ ਜਵਾਨ ਸਨ ਅਤੇ ਆਪਣੇ ਹੱਸ ਮੁੱਖ ਸੁਭਾਅ ਕਾਰਨ ਸਾਰੇ ਪਿੰਡ ਵਾਸੀਆਂ ਨੂੰ ਪਿਆਰੇ ਸਨ। ਸਾਨੂੰ ਨਹੀਂ ਪਤਾ ਉਨ੍ਹਾਂ ਨੂੰ ਕਿਉਂ ਮਾਰਿਆ ਗਿਆ ਅਤੇ ਉਨ੍ਹਾਂ ਦੀ ਗਲਤੀ ਕੀ ਸੀ।
PunjabKesari


author

Tanu

Content Editor

Related News