ਜਦੋਂ ਲਾਈਵ ਰੇਡੀਓ ਸ਼ੋਅ ''ਚ ਵਿਅਕਤੀ ਨੇ PM ਮੋਦੀ ਦੀ ਮਾਂ ਨੂੰ ਬੋਲੇ ਅਪਸ਼ਬਦ

Thursday, Mar 04, 2021 - 12:29 PM (IST)

ਜਦੋਂ ਲਾਈਵ ਰੇਡੀਓ ਸ਼ੋਅ ''ਚ ਵਿਅਕਤੀ ਨੇ PM ਮੋਦੀ ਦੀ ਮਾਂ ਨੂੰ ਬੋਲੇ ਅਪਸ਼ਬਦ

ਨਵੀਂ ਦਿੱਲੀ (ਇੰਟ.)– ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀ. ਬੀ. ਸੀ.) ਏਸ਼ੀਅਨ ਨੈੱਟਵਰਕ ਦੇ ਇਕ ਰੇਡੀਓ ਸ਼ੋਅ ‘ਬਿੱਗ ਡੀਬੇਟ’ ’ਚ ਫ਼ੋਨ ਕਰਨ ਵਾਲੇ ਇਕ ਵਿਅਕਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਨੂੰ ਗਾਲ੍ਹਾਂ ਕੱਢੀਆਂ। ਬ੍ਰਿਟੇਨ ’ਚ ਪ੍ਰਸਾਰਿਤ ਇਸ ਪ੍ਰੋਗਰਾਮ ’ਚ ਵਿਅਕਤੀ ਨੇ ਖ਼ੁਦ ਫੋਨ ਕੀਤਾ ਸੀ। ਇਸ ਘਟਨਾ ’ਤੇ ਸਖ਼ਤ ਨਾਰਾਜ਼ਗੀ ਜਤਾਉਂਦੇ ਹੋਏ ਸੋਸ਼ਲ ਮੀਡੀਆ ’ਤੇ ‘ਬਾਇਕਾਟ ਬੀ. ਬੀ. ਸੀ.’ ਟਰੈਂਡ ਕਰ ਰਿਹਾ ਹੈ। ਇਹ ਡੀਬੇਟ ਬ੍ਰਿਟੇਨ ’ਚ ਸਿੱਖਾਂ ਅਤੇ ਭਾਰਤੀਆਂ ਪ੍ਰਤੀ ਨਸਲਵਾਦ ਦੇ ਮੁੱਦੇ ’ਤੇ ਆਧਾਰਤ ਸੀ। ਇਹ ਪ੍ਰੋਗਰਾਮ ਭਾਰਤ ’ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਸੀ, ਜਿਸ ’ਚ ਪੰਜਾਬ ਦੇ ਕਿਸਾਨਾਂ ਦੀ ਮੁੱਖ ਹਿੱਸੇਦਾਰੀ ਹੈ। ਇਸ ਸ਼ੋਅ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕਈ ਖੇਤਰਾਂ ’ਚ ਹੁਨਰਮੰਦ ਨੌਜਵਾਨਾਂ ਲਈ ਖੁੱਲ੍ਹ ਰਹੇ ਦਰਵਾਜ਼ੇ: PM ਮੋਦੀ

ਫ਼ੋਨ ਕਰਨ ਵਾਲੇ ਦੇ ਮਾੜੇ ਰਵੱਈਏ ਦੀ ਬੀ. ਬੀ. ਸੀ. ਅਤੇ ਮੇਜ਼ਬਾਨ ਵੱਲੋਂ ਨਿੰਦਾ ਨਾ ਕੀਤੇ ਜਾਣ ਨੂੰ ਲੈ ਕੇ ਲੋਕ ਚੈਨਲ ’ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਬੀ. ਬੀ. ਸੀ. ਦੇ ਇਸ ਪ੍ਰੋਗਰਾਮ ਨੂੰ ਲੈ ਕੇ ਭਾਜਪਾ ਵਿਧਾਇਕ ਕਪਿਲ ਮਿਸ਼ਰਾ ਨੇ ਟਵੀਟ ਕੀਤਾ,‘ਬੀ. ਬੀ. ਸੀ. ’ਚ ਜਿਹੜੀਆਂ ਗੰਦੀਆਂ ਅਤੇ ਭੈੜੀਆਂ ਗਾਲ੍ਹਾਂ ਕੱਢੀਆਂ ਗਈਆਂ, ਉਹ ਭਾਰਤੀ ਕਾਨੂੰਨ ਅਨੁਸਾਰ ਅਪਰਾਧ ਹੈ। ਬੀ. ਬੀ. ਸੀ. ਨੂੰ ਜਵਾਬ ਦੇਣਾ ਪਵੇਗਾ ਨਹੀਂ ਤਾਂ ਅਸੀਂ ਇਕ ਨਾਗਰਿਕ ਹੋਣ ਦੇ ਨਾਤੇ ਕਾਨੂੰਨੀ ਢੰਗ ਨਾਲ ਭਾਰਤ ’ਚ ਬੀ. ਬੀ. ਸੀ. ਨੂੰ ਬੰਦ ਕਰਨ ਵੱਲ ਵਧਾਂਗੇ।’’

ਇਹ ਵੀ ਪੜ੍ਹੋ : TMC ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਦਾ ਹੁਕਮ, 72 ਘੰਟੇ 'ਚ ਹਟਾਓ PM ਮੋਦੀ ਦੀ ਤਸਵੀਰ


author

DIsha

Content Editor

Related News