ਸ਼ਰਮਨਾਕ! ਸ਼ਰਾਬ ਦੇ ਠੇਕੇ ਬਾਹਰ ਔਰਤ ਦੀ ਕੁੱਟਮਾਰ, ਲੋਕ ਬਣਾਉਂਦੇ ਰਹੇ ਵੀਡੀਓ

Thursday, Apr 23, 2026 - 05:04 PM (IST)

ਸ਼ਰਮਨਾਕ! ਸ਼ਰਾਬ ਦੇ ਠੇਕੇ ਬਾਹਰ ਔਰਤ ਦੀ ਕੁੱਟਮਾਰ, ਲੋਕ ਬਣਾਉਂਦੇ ਰਹੇ ਵੀਡੀਓ

ਗੁਰੂਗ੍ਰਾਮ- ਗੁਰੂਗ੍ਰਾਮ ਦੇ ਬ੍ਰਿਸਟਲ ਚੌਕ ਕੋਲ ਇਕ ਨੌਜਵਾਨ ਵਲੋਂ ਇਕ ਔਰਤ ਨੂੰ ਥੱਪੜ ਮਾਰੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਘਟਨਾ ਦੇ ਸੰਬੰਧ 'ਚ ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ਪਰ ਉਸ ਦੀ ਸੋਸ਼ਲ ਮੀਡੀਆ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ, ਵੀਡੀਓ 'ਚ ਉਹ ਦੋਵੇਂ ਬੁੱਧਵਾਰ ਦੇਰ ਰਾਤ ਬ੍ਰਿਸਟਲ ਚੌਕ ਕੋਲ ਸ਼ਰਾਬ ਦੀ ਦੁਕਾਨ ਦੇ ਬਾਹਰ ਭਾਰੀ ਭੀੜ ਅਤੇ ਆਵਾਜਾਈ ਵਿਚਾਲੇ ਹੱਥੋਪਾਈ ਕਰਦੇ ਨਜ਼ਰ ਆ ਰਹੇ ਹਨ।

ਪੁਲਸ ਨੇ ਦੱਸਿਆ ਕਿ ਨੌਜਵਾਨ ਨੇ ਔਰਤ ਨੂੰ ਕਈ ਵਾਰ ਥੱਪੜ ਮਾਰੇ ਅਤੇ ਔਰਤ ਨੇ ਵੀ ਉਸ 'ਤੇ ਵਾਰ ਕਰਨ ਅਤੇ ਫਿਰ ਦੌੜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ (ਦੋਸ਼ੀ ਨੇ) ਉਸ ਨੂੰ ਥੱਪੜ ਮਾਰਨਾ ਜਾਰੀ ਰੱਖਿਆ। ਝਗੜੇ ਦੌਰਾਨ ਉੱਥੇ ਮੌਜੂਦ ਲੋਕ ਮੂਕ ਦਰਸ਼ਕ ਬਣੇ ਰਹੇ। ਹਾਲਾਂਕਿ ਪੁਲਸ ਅਨੁਸਾਰ, ਵੀਡੀਓ 'ਚ ਕੁਝ ਲੋਕਾਂ ਨੂੰ ਔਰਤ ਨੂੰ ਉੱਥੋਂ ਚਲੇ ਜਾਣ ਲਈ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਇਸ 'ਚ ਕੁਝ ਲੋਕਾਂ ਨੂੰ ਵੀਡੀਓ ਬਣਾਉਂਦੇ ਵੀ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੁਝ ਲੋਕਾਂ ਨੇ ਹਰਿਆਣਾ ਪੁਲਸ ਅਤੇ ਗੁਰੂਗ੍ਰਾਮ ਪ੍ਰਸ਼ਾਸਨ ਨੂੰ ਟੈਗ ਕਰਦੇ ਹੋਏ ਨੌਜਵਾਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News