ਡਰੱਗ ਕੰਟਰੋਲ ਵਿਭਾਗ ਦੀ ਵੱਡੀ ਕਾਰਵਾਈ, 70 ਲੱਖ ਦੇ ਨਕਲੀ ਟੀਕੇ ਕੀਤੇ ਬਰਾਮਦ

Monday, Apr 20, 2026 - 09:24 AM (IST)

ਡਰੱਗ ਕੰਟਰੋਲ ਵਿਭਾਗ ਦੀ ਵੱਡੀ ਕਾਰਵਾਈ, 70 ਲੱਖ ਦੇ ਨਕਲੀ ਟੀਕੇ ਕੀਤੇ ਬਰਾਮਦ

ਗੁਰੂਗ੍ਰਾਮ- ਡਰੱਗ ਕੰਟਰੋਲ ਵਿਭਾਗ ਨੇ ਨਕਲੀ ਦਵਾਈਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਸ਼ੂਗਰ 'ਚ ਇਸਤੇਮਾਲ ਹੋਣ ਵਾਲੇ ਮੌਨਜਾਰੋ ਟੀਕਿਆਂ ਦਾ ਕਰੀਬ 70 ਲੱਖ ਰੁਪਏ ਦਾ ਜ਼ਖੀਰਾ ਜ਼ਬਤ ਕੀਤਾ ਹੈ। ਡਰੱਗ ਕੰਟਰੋਲ ਅਫ਼ਸਰ ਅਮਨਦੀਪ ਚੌਹਾਨ ਨੇ ਸੂਚਨਾ ਦੇ ਆਧਾਰ 'ਤੇ ਟੀਮ ਬਣਾ ਕੇ ਛਾਪਾ ਮਾਰਿਆ ਅਤੇ ਗੁਰੂਗ੍ਰਾਮ ਤੋਂ ਦਿੱਲੀ ਜਾ ਰਹੀ ਇਸ ਟੀਕਿਆਂ ਦੀ ਵੱਡੀ ਖੇਪ ਨੂੰ ਬਰਾਮਦ ਕਰ ਲਿਆ। ਬਰਾਮਦ ਕੀਤੇ ਗਏ ਟੀਕਿਆਂ ਦੀ ਕੀਮਤ 70 ਲੱਖ ਰੁਪਏ ਦੱਸੀ ਜਾ ਰਹੀ ਹੈ, ਜਿਸ ਨੂੰ 45 ਲੱਖ ਰੁਪਏ 'ਚ ਦਿੱਲ਼ੀ ਦੀ ਮੈਡੀਸਿਨ ਮਾਰਕੀਟ 'ਚ ਭੇਜਿਆ ਜਾ ਰਿਹਾ ਸੀ।

ਡਰੱਗ ਕੰਟਰੋਲ ਅਧਿਕਾਰੀ ਅਮਨਦੀਪ ਚੌਹਾਨ ਅਨੁਸਾਰ ਮੌਨਜਾਰੋ ਟੀਕਾ ਅਸਲ 'ਚ ਇਟਲੀ ਦੀ ਇਕ ਕੰਪਨੀ ਵਲੋਂ ਬਣਾਇਆ ਜਾਂਦਾ ਹੈ ਅਤੇ ਸ਼ੂਗਰ ਦੇ ਮਰੀਜ਼ਾਂ ਦੇ ਇਲਾਜ 'ਚ ਕੰਮ ਆਉਂਦਾ ਹੈ ਪਰ ਭਾਰਤ 'ਚ ਇਸ ਦਾ ਗਲਤ ਇਸਤੇਮਾਲ ਭਾਰ ਘਟਾਉਣ ਲਈ ਵੀ ਕੀਤਾ ਜਾ ਰਿਹਾ ਹੈ। ਫਿਲਹਾਲ ਵਿਭਾਗ ਜਾਂਚ ਕਰ ਰਿਹਾ ਹੈ ਕਿ ਨਕਲੀ ਟੀਕਿਆਂ ਦੀ ਇੰਨੀ ਵੱਡੀ ਖੇਪ ਕਿੱਥੋਂ ਆਈ ਅਤੇ ਇਸ 'ਚ ਕੌਣ-ਕੌਣ ਸ਼ਾਮਲ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਪਲਾਈ ਚੇਨ ਦਾ ਪਤਾ ਲਗਾ ਕੇ ਪੂਰੇ ਨੈੱਟਵਰਕ 'ਤੇ ਕਾਰਵਾਈ ਕੀਤੀ ਜਾਵੇਗੀ। 

ਡਿਵੀਜ਼ਨਲ ਕ੍ਰਾਈਮ ਅਫ਼ਸਰ (ਡੀਸੀਓ) ਅਮਨਦੀਪ ਚੌਹਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦਵਾਈਆਂ ਸਿਰਫ਼ ਲਾਇਸੈਂਸ ਵਾਲੀਆਂ ਕੈਮਿਸਟ ਤੋਂ ਬਿੱਲ ਲੈ ਕੇ ਹੀ ਖਰੀਦੋ ਅਤੇ ਟੀਕਿਆਂ ਦਾ ਬੈਚ ਨੰਬਰ ਅਤੇ ਪੈਕੇਜਿੰਗ ਜ਼ਰੂਰ ਕਰੋ। ਵਿਭਾਗ ਨੇ ਜ਼ਬਤ ਟੀਕਿਆਂ ਦੇ ਸੈਂਪਲ ਜਾਂਚ ਲਈ ਲੈਬ ਭੇਜ ਦਿੱਤੇ ਹਨ। ਰਿਪੋਰਟ ਆਉਣ ਤੋਂ ਬਾਅਦ ਨਕਲੀ ਦਵਾਈ ਦੇ ਸਪਲਾਇਰ ਅਤੇ ਖਰੀਦਾਰਾਂ 'ਤੇ ਡਰੱਗ ਐਂਡ ਕਾਸਮੈਟਿਕਸ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News