ਹਰਿਆਣਾ: ਹੋਸਟਲ ਦੇ ਕਮਰੇ ''ਚੋਂ ਲਟਕਦੀ ਮਿਲੀ NIT-ਕੁਰੂਕਸ਼ੇਤਰ ਦੇ ਵਿਦਿਆਰਥੀ ਦੀ ਲਾਸ਼
Friday, Apr 10, 2026 - 03:25 PM (IST)
ਕੁਰੂਕਸ਼ੇਤਰ : ਹਰਿਆਣਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨਆਈਟੀ)-ਕੁਰੂਕਸ਼ੇਤਰ ਦੇ ਇੱਕ ਵਿਦਿਆਰਥੀ ਦੀ ਲਾਸ਼ ਉਸਦੇ ਹੋਸਟਲ ਦੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਇਸ ਘਟਨਾ ਨਾਲ ਹੋਸਟਲ ਵਿਚ ਸਨਸਨੀ ਫੈਲ ਗਈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਵੀਰਵਾਰ ਨੂੰ ਦਿੱਤੀ। ਪੁਲਸ ਨੂੰ ਸ਼ੱਕ ਹੈ ਕਿ ਵਿਦਿਆਰਥੀ ਨੇ ਖੁਦਕੁਸ਼ੀ ਕੀਤੀ ਹੈ, ਹਾਲਾਂਕਿ ਜਾਂਚ ਦੌਰਾਨ ਉਸ ਵਲੋਂ ਚੁੱਕੇ ਗਏ ਇਸ ਕਦਮ ਦਾ ਅਜੇ ਤੱਕ ਕਾਰਨ ਸਪੱਸ਼ਟ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ - Heavy Rainfall: ਅਗਲੇ 3 ਦਿਨ ਭਾਰੀ ਮੀਂਹ! ਕਈ ਸੂਬਿਆਂ 'ਚ ਡਿੱਗੇਗੀ ਬਿਜਲੀ, ਚੱਲਣਗੀਆਂ ਤੂਫ਼ਾਨੀ ਹਵਾਵਾਂ
ਪੁਲਸ ਦੇ ਅਨੁਸਾਰ, ਮ੍ਰਿਤਕ ਦੀ ਪਛਾਣ ਪ੍ਰਿਯਾਂਸ਼ੂ ਸ਼ਰਮਾ ਵਜੋਂ ਹੋਈ ਹੈ, ਜੋ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਤੀਜੇ ਸਾਲ ਦਾ ਬੀ.ਟੈਕ ਦਾ ਵਿਦਿਆਰਥੀ ਹੈ ਅਤੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਸ਼ੇਰਪੁਰਾ ਪਿੰਡ ਦਾ ਰਹਿਣ ਵਾਲਾ ਹੈ। ਜਾਂਚ ਅਧਿਕਾਰੀ, ਸਹਾਇਕ ਸਬ-ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਸ਼ਾਮ 6:30 ਤੋਂ 7 ਵਜੇ ਦੇ ਵਿਚਕਾਰ ਪ੍ਰਿਯਾਂਸ਼ੂ ਨੇ ਆਪਣੇ ਇੱਕ ਦੋਸਤ ਨੂੰ ਫ਼ੋਨ ਕੀਤਾ ਅਤੇ ਉਸਨੂੰ ਉਸ ਰਾਤ ਆਪਣੇ ਕਮਰੇ ਵਿੱਚ ਆਉਣ ਲਈ ਕਿਹਾ ਸੀ ਅਤੇ ਬੋਲਿਆ ਕਿ ਦਰਵਾਜ਼ਾ ਖੁੱਲ੍ਹਾ ਰਹੇਗਾ।
ਇਹ ਵੀ ਪੜ੍ਹੋ - ਸਕੂਲਾਂ 'ਚ Reels ਤੇ ਸ਼ਾਰਟ ਵੀਡੀਓਜ਼ ਬਣਾਉਣ 'ਤੇ ਲੱਗੀ ਪਾਬੰਦੀ! ਦਿੱਲੀ ਸਰਕਾਰ ਵਲੋਂ ਜਾਰੀ ਸਖ਼ਤ ਹੁਕਮ
ਹਾਲਾਂਕਿ, ਜਦੋਂ ਉਸਦਾ ਦੋਸਤ ਰਾਤ 11:15 ਵਜੇ ਦੇ ਕਰੀਬ ਪਹੁੰਚਿਆ, ਤਾਂ ਉਸਨੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਪਾਇਆ। ਕਈ ਵਾਰ ਖੜਕਾਉਣ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਿਆ। ਪੁਲਸ ਦੇ ਅਨੁਸਾਰ, ਜਦੋਂ ਉਸਨੂੰ ਸ਼ੱਕ ਹੋਇਆ ਤਾਂ ਉਸਨੇ ਨੇੜਲੇ ਕਮਰੇ ਵਿੱਚ ਰਹਿਣ ਵਾਲੇ ਹੋਰ ਵਿਦਿਆਰਥੀਆਂ ਨੂੰ ਬੁਲਾਇਆ। ਜਦੋਂ ਉਨ੍ਹਾਂ ਨੇ ਪਿਛਲੀ ਖੁੱਲ੍ਹੀ ਖਿੜਕੀ ਵਿੱਚੋਂ ਝਾਤੀ ਮਾਰੀ ਤਾਂ ਉਨ੍ਹਾਂ ਨੂੰ ਪ੍ਰਿਯਾਂਸ਼ੂ ਛੱਤ ਵਾਲੇ ਪੱਖੇ ਨਾਲ ਲਟਕਿਆ ਹੋਇਆ ਮਿਲਿਆ। ਉਨ੍ਹਾਂ ਨੇ ਤੁਰੰਤ ਪੁਲਸ ਅਤੇ ਸੰਸਥਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਪੰਜਾਬ ਲਿਆਈ ਪੁਲਸ, ਕਮਲ ਕੌਰ ਭਾਬੀ ਦੇ ਮਾਮਲੇ 'ਚ ਦੁਬਈ ਤੋਂ ਕੀਤਾ ਗ੍ਰਿਫ਼ਤਾਰ
ਕੁਮਾਰ ਨੇ ਕਿਹਾ ਕਿ ਫਿਰ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਵਿਦਿਆਰਥੀ ਨੂੰ ਫਾਂਸੀ ਤੋਂ ਉਤਾਰਿਆ ਗਿਆ। ਵੀਰਵਾਰ ਨੂੰ ਉਸਦਾ ਪੋਸਟਮਾਰਟਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਿਯਾਂਸ਼ੂ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੁਲਸ ਦੇ ਅਨੁਸਾਰ ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਅੱਜ ਤੋਂ ਟੋਲ ਪਲਾਜ਼ਾ 'ਤੇ ਨਹੀਂ ਹੋਵੇਗਾ ਨਕਦ ਭੁਗਤਾਨ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
