ਮਾਂ ਦੀ ਸਾੜ੍ਹੀ ਨੇ ਲੈ ਲਈ ਧੀ ਦੀ ਜਾਨ ! ਝੂਟੇ ਲੈਂਦੇ ਨਿਕਲ ਗਈ ਜਾਨ

Tuesday, Apr 14, 2026 - 11:24 AM (IST)

ਮਾਂ ਦੀ ਸਾੜ੍ਹੀ ਨੇ ਲੈ ਲਈ ਧੀ ਦੀ ਜਾਨ ! ਝੂਟੇ ਲੈਂਦੇ ਨਿਕਲ ਗਈ ਜਾਨ

ਗੁਰੂਗ੍ਰਾਮ (ਏਜੰਸੀ)- ਹਰਿਆਣਾ 'ਚ ਗੁਰੂਗ੍ਰਾਮ ਦੇ ਸੈਕਟਰ 9 ਇਲਾਕੇ 'ਚ ਘਰ 'ਚ ਖੇਡਦੇ ਸਮੇਂ ਹੋਈ ਇਕ ਲਾਪਰਵਾਹੀ ਕਾਰਨ 13 ਸਾਲਾ ਇਕ ਕੁੜੀ ਦੀ ਦੁਖਦ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਰਾਣੀ ਕੁਮਾਰ ਨਾਮੀ ਇਹ ਕੁੜੀ ਐਤਵਾਰ ਨੂੰ ਆਪਣੀਆਂ ਭੈਣਾਂ ਨਾਲ ਖੇਡ ਰਹੀ ਸੀ, ਉਦੋਂ ਉਸ ਨੇ ਘਰ ਦੀ ਕੰਧ 'ਤੇ ਲੱਗੀ ਗਰਿੱਲ ਨਾਲ ਆਪਣੀ ਮਾਂ ਦੀ ਸਾੜ੍ਹੀ ਲਟਕਾ ਕੇ ਝੂਲਾ ਬਣਾਇਆ। ਝੂਲੇ 'ਚ ਘੁੰਮਦੇ ਸਮੇਂ ਅਚਾਨਕ ਸਾੜ੍ਹੀ ਉਸ ਦੇ ਗਲੇ 'ਚ ਲਿਪਟ ਗਈ ਅਤੇ ਉਸ ਦਾ ਦਮ ਘੁਟਣ ਲੱਗਾ। ਉਨ੍ਹਾਂ ਦੱਸਿਆ ਕਿ ਜਦੋਂ ਰਾਣੀ ਦੀ ਹਾਲਤ ਵਿਗੜੀ ਤਾਂ ਪਰਿਵਾਰ ਵਾਲੇ ਉਸ ਨੂੰ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਣੀ ਦੇ ਪਿਤਾ ਸੁਰੇਸ਼ ਸਿੰਘ ਕਈ ਸਾਲਾਂ ਤੋਂ ਦੇਵੀ ਲਾਲ ਕਾਲੋਨੀ 'ਚ ਕਿਰਾਏ ਦੇ ਮਕਾਨ 'ਚ ਰਹਿ ਰਹੇ ਹਨ। ਉਹ ਦਰਜ਼ੀ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਹਨ। ਇਹ ਮੂਲ ਰੂਪ ਨਾਲ ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਸੁਰੇਸ਼ ਨੇ ਕਿਹਾ,''ਐਤਵਾਰ ਸ਼ਾਮ ਨੂੰ ਮੇਰੀਆਂ ਸਾਰੀਆਂ ਧੀਆਂ ਘਰ 'ਚ ਖੇਡ ਰਹੀਆਂ ਸਨ। ਮੈਂ ਅਤੇ ਮੇਰੀ ਪਤਨੀ ਵੀ ਘਰ 'ਚ ਮੌਜੂਦ ਸੀ ਪਰ ਸਾਨੂੰ ਥੋੜ੍ਹਾ ਵੀ ਅੰਦਾਜ਼ਾ ਨਹੀਂ ਹੈ ਕਿ ਇਹ ਸਭ ਕਿਵੇਂ ਹੋਇਆ।'' ਪਰਿਵਾਰ ਨੇ ਦੱਸਿਆ ਕਿ ਕੁੜੀਆਂ ਹਮੇਸ਼ਾ ਘਰ 'ਚ ਖੇਡਦੀਆਂ ਸਨ ਅਤੇ ਪਰਦਿਆਂ ਜਾਂ ਕੱਪੜਿਆਂ ਨਾਲ ਝੂਲਾ ਬਣਾਉਂਦੀਆਂ ਸਨ। ਐਤਵਾਰ ਸ਼ਾਮ ਨੂੰ ਰਾਣੀ ਨੇ ਆਪਣੀ ਮਾਂ ਦੀ ਸਾੜ੍ਹੀ ਨਾਲ ਇਕ ਮਜ਼ਬੂਤ ਝੂਲਾ ਬਣਾਇਆ। ਹਾਦਸੇ ਤੋਂ ਕੁਝ ਪਲ ਪਹਿਲਾਂ, ਰਾਣੀਆਂ ਦੀਆਂ ਦੋਵੇਂ ਛੋਟੀਆਂ ਭੈਣਾਂ ਖੁਸ਼ੀ ਨਾਲ ਤਾੜੀਆਂ ਵਜਾ ਰਹੀਆਂ ਸਨ, ਜਦੋਂ ਕਿ ਉਹ ਗੋਲ-ਗੋਲ ਘੁੰਮ ਰਹੀ ਸੀ। ਰਾਣੀ ਦੀ ਗਰਦਨ ਸਾੜ੍ਹੀ 'ਚ ਉਲਝ ਗਈ, ਜਦੋਂ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਗਰਿੱਲ ਨਾਲ ਲਟਕਦੇ ਹੋਏ ਦੇਖਿਆ ਤਾਂ ਉਸ ਦਾ ਚਿਹਰਾ ਪੀਲਾ ਪੈ ਗਿਆ ਸੀ। ਸੁਰੇਸ਼ ਤੇ ਉਸ ਦੀ ਪਤਨੀ ਨੇ ਤੁਰੰਤ ਉਸ ਨੂੰ ਹੇਠਾਂ ਉਤਾਰਿਆ ਅਤੇ ਕੋਲ ਦੇ ਸਰਕਾਰੀ ਹਸਪਤਾਲ ਲੈ ਗਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਇਹ ਇਕ ਹਾਦਸਾ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News