ਗੁਰੂਗ੍ਰਾਮ ਲੈਂਡ ਡੀਲ ਮਾਮਲੇ ’ਚ ਰਾਬਰਟ ਵਾਡਰਾ ਨੂੰ ਸੰਮਨ, ਸ਼ੁਰੂ ਹੋਵੇਗੀ ਦੋਸ਼ ਤੈਅ ਕਰਨ ਦੀ ਸੁਣਵਾਈ
Thursday, Apr 16, 2026 - 09:48 AM (IST)
ਨਵੀਂ ਦਿੱਲੀ- ਰਾਊਜ਼ ਐਵੇਨਿਊ ਜ਼ਿਲਾ ਅਦਾਲਤ ਦੀ ਵਿਸ਼ੇਸ਼ ਅਦਾਲਤ (ਪੀ. ਸੀ. ਐਕਟ) ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਮਨੀ ਲਾਂਡਰਿੰਗ ਦੀ ਸ਼ਿਕਾਇਤ ’ਤੇ ਨੋਟਿਸ ਲੈਂਦੇ ਹੋਏ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਸਮੇਤ ਜ਼ਿਆਦਾਤਰ ਮੁਲਜ਼ਮਾਂ ਵਿਰੁੱਧ ਪ੍ਰਕਿਰਿਆ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਵਿਸ਼ੇਸ਼ ਜਸਟਿਸ ਸੁਸ਼ਾਂਤ ਚੰਗੋਤਰਾ ਨੇ ਬੁੱਧਵਾਰ ਨੂੰ ਦਿੱਤੇ ਹੁਕਮ ’ਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਦੀ ਧਾਰਾ 3 ਅਤੇ 70 ਦੇ ਤਹਿਤ ਨੋਟਿਸ ਲਿਆ, ਪਰ ਮੁਲਜ਼ਮ ਸਤਿਆਨੰਦ ਯਾਜੀ ਵਿਰੁੱਧ ਕੋਈ ਨੋਟਿਸ ਨਹੀਂ ਲਿਆ ਗਿਆ। ਅਦਾਲਤ ਨੇ ਰਾਬਰਟ ਵਾਡਰਾ ਸਮੇਤ ਸਾਰੇ ਮੁਲਜ਼ਮਾਂ ਨੂੰ ਸੰਮਨ ਜਾਰੀ ਕੀਤੇ ਹਨ।
ਈ. ਡੀ. ਨੇ ਸਾਲ 2018 ’ਚ ਦਰਜ ਕੀਤੀ ਗਈ ਗੁਰੂਗ੍ਰਾਮ ਦੀ ਐੱਫ. ਆਈ. ਆਰ. ਨੂੰ ਆਧਾਰ ਬਣਾ ਕੇ ਸ਼ਿਕਾਇਤ ਦਾਇਰ ਕੀਤੀ ਸੀ। ਮਾਮਲੇ ’ਚ ਦੋਸ਼ ਹੈ ਕਿ ਮੈਸਰਜ਼ ਸਕਾਈ ਲਾਈਟ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ (ਐੱਸ. ਐੱਲ. ਐੱਚ. ਪੀ. ਐੱਲ.) ਨੇ ਮੈਸਰਜ਼ ਓਂਕਰੇਸ਼ਵਰ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ (ਓ. ਪੀ. ਪੀ.ਐੱਲ.) ਤੋਂ ਗੁਰੂਗ੍ਰਾਮ ਦੇ ਸੈਕਟਰ-83, ਸ਼ਿਕੋਹਪੁਰ ਪਿੰਡ ’ਚ 3.53 ਏਕੜ ਜ਼ਮੀਨ 7.5 ਕਰੋੜ ਰੁਪਏ ’ਚ ਖਰੀਦੀ, ਪਰ ਵਿਕਰੀ ਦਸਤਾਵੇਜ਼ ’ਚ ਝੂਠਾ ਦਾਅਵਾ ਕੀਤਾ ਕਿ ਪੂਰੀ ਰਾਸ਼ੀ ਚੈੱਕ ਰਾਹੀਂ ਚੁਕਾ ਦਿੱਤੀ ਗਈ। ਅਸਲ ’ਚ ਚੈੱਕ ਕੈਸ਼ ਨਹੀਂ ਹੋਇਆ ਅਤੇ ਭੁਗਤਾਨ ਬਾਅਦ ’ਚ ਹੋਇਆ। ਇਸ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵਪਾਰਕ ਕਲੋਨੀ ਦਾ ਲਾਇਸੈਂਸ ਹਾਸਲ ਕੀਤਾ ਗਿਆ, ਜਿਸ ਨੂੰ ਬਾਅਦ ’ਚ ਡੀ. ਐੱਲ. ਐੱਫ. ਨੂੰ 57 ਕਰੋੜ ਰੁਪਏ ’ਚ ਵੇਚ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
