ਚਲਦੇ ਵਿਆਹ ''ਚ ਪਿਆ ਚੀਕ ਚਿਹਾੜਾ! ਵੀਡੀਓ ਬਣਾਉਂਦੇ ਕੈਮਰਾਮੈਨ ਨੂੰ ਬੇਕਾਬੂ ਕਾਰ ਨੇ ਮਾਰ''ਤੀ ਟੱਕਰ (Video)

Wednesday, Apr 22, 2026 - 10:00 PM (IST)

ਚਲਦੇ ਵਿਆਹ ''ਚ ਪਿਆ ਚੀਕ ਚਿਹਾੜਾ! ਵੀਡੀਓ ਬਣਾਉਂਦੇ ਕੈਮਰਾਮੈਨ ਨੂੰ ਬੇਕਾਬੂ ਕਾਰ ਨੇ ਮਾਰ''ਤੀ ਟੱਕਰ (Video)

ਸਿਰਸਾ: ਹਰਿਆਣਾ ਦੇ ਸਿਰਸਾ ਜ਼ਿਲ੍ਹੇ ਤੋਂ ਇਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਦੀਆਂ ਖੁਸ਼ੀਆਂ ਪਲਾਂ ਵਿੱਚ ਹੀ ਚੀਕ-ਚਿਹਾੜੇ ਵਿੱਚ ਬਦਲ ਗਈਆਂ। ਇਸ ਦਰਦਨਾਕ ਹਾਦਸੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਦਹਿਲ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਇਕ ਘਰ ਦੇ ਬਾਹਰ ਬਰਾਤ ਜਾਣ ਦੀ ਤਿਆਰੀ ਚੱਲ ਰਹੀ ਸੀ। ਗੱਡੀਆਂ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ ਅਤੇ ਲਾੜਾ ਆਪਣੀ ਸਜਾਈ ਹੋਈ ਕਾਰ ਵਿੱਚ ਬੈਠ ਕੇ ਰਵਾਨਾ ਹੋਣ ਹੀ ਵਾਲਾ ਸੀ। ਪਰਿਵਾਰ ਦੇ ਸਾਰੇ ਮੈਂਬਰ ਬਹੁਤ ਖੁਸ਼ ਸਨ ਅਤੇ ਕੈਮਰੇ ਅੱਗੇ ਪੋਜ਼ ਦੇ ਰਹੇ ਸਨ, ਪਰ ਇਸੇ ਦੌਰਾਨ ਇਕ ਵੱਡੀ ਗਲਤੀ ਨੇ ਸਭ ਕੁਝ ਬਰਬਾਦ ਕਰ ਦਿੱਤਾ।

ਹਵਾ 'ਚ 10 ਫੁੱਟ ਉਛਲਿਆ ਕੈਮਰਾਮੈਨ
ਦਰਅਸਲ, ਬਰਾਤ ਦੀ ਵੀਡੀਓ ਸ਼ੂਟ ਕਰ ਰਿਹਾ ਇਕ ਵਿਅਕਤੀ ਸ਼ਾਟ ਲੈਣ ਲਈ ਕੈਮਰਾ ਫੜ ਕੇ ਸੜਕ ਦੇ ਵਿਚਕਾਰ ਆ ਗਿਆ। ਉਸੇ ਪਲ ਖੱਬੇ ਪਾਸੇ ਤੋਂ ਆ ਰਹੀ ਇਕ ਬੇਕਾਬੂ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਮਰਾਮੈਨ ਹਵਾ ਵਿੱਚ ਲਗਭਗ 10 ਫੁੱਟ ਉੱਚਾ ਉਛਲਿਆ ਅਤੇ ਫਿਰ ਸੜਕ 'ਤੇ ਜਾ ਡਿੱਗਿਆ। ਟੱਕਰ ਮਾਰਨ ਤੋਂ ਬਾਅਦ ਕਾਰ ਅੱਗੇ ਜਾ ਕੇ ਡਿਵਾਈਡਰ ਨਾਲ ਟਕਰਾ ਗਈ। ਇਸ ਮੰਜ਼ਰ ਨੂੰ ਦੇਖ ਕੇ ਮੌਕੇ 'ਤੇ ਮੌਜੂਦ ਲੋਕਾਂ ਵਿੱਚ ਹੜਕੰਪ ਮਚ ਗਿਆ।

ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਇਸ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲੋਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੁਝ ਯੂਜ਼ਰਸ ਨੇ ਇਸ ਨੂੰ ਡਰਾਈਵਰ ਦੀ ਲਾਪਰਵਾਹੀ ਅਤੇ ਸ਼ਰਾਬ ਦਾ ਨਤੀਜਾ ਦੱਸਿਆ ਹੈ, ਜਦਕਿ ਕੁਝ ਦਾ ਮੰਨਣਾ ਹੈ ਕਿ ਕੈਮਰਾਮੈਨ ਨੂੰ ਵੀ ਸਾਵਧਾਨੀ ਵਰਤਣੀ ਚਾਹੀਦੀ ਸੀ ਅਤੇ ਸੜਕ ਦੇ ਵਿਚਕਾਰ ਨਹੀਂ ਆਉਣਾ ਚਾਹੀਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News