ਵੱਡੀ ਖ਼ਬਰ ; 'ਆਪ' ਦੇ ਰਾਜ ਸਭਾ ਮੈਂਬਰ ਮਿੱਤਲ ਦੇ 9 ਟਿਕਾਣਿਆਂ 'ਤੇ ED ਦੀ ਰੇਡ

Wednesday, Apr 15, 2026 - 11:15 AM (IST)

ਵੱਡੀ ਖ਼ਬਰ ; 'ਆਪ' ਦੇ ਰਾਜ ਸਭਾ ਮੈਂਬਰ ਮਿੱਤਲ ਦੇ 9 ਟਿਕਾਣਿਆਂ 'ਤੇ ED ਦੀ ਰੇਡ

ਜਲੰਧਰ- ਪੰਜਾਬ 'ਚ ਅੱਜ ਈ.ਡੀ. ਵੱਲੋਂ ਇਕ ਵੱਡੀ ਕਾਰਵਾਈ ਕਰਦਿਆਂ ਮਸ਼ਹੂਰ ਕਾਰੋਬਾਰੀ ਅਤੇ ਰਾਜ ਸਭਾ ਮੈਂਬਰ ਮਿੱਤਲ ਦੇ 9 ਟਿਕਾਣਿਆਂ 'ਤੇ ਛਾਪੇਮਾਰੀ ਕੀਤੇ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਦਿੱਲੀ ਤੋਂ ਆਈਆਂ ਈ.ਡੀ. ਦੀਆਂ ਟੀਮਾਂ ਵੱਲੋਂ ਜਲੰਧਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਸਣੇ ਹਰਿਆਣਾ 'ਚ ਵੀ ਮਿੱਤਲ ਦੇ 9 ਕਾਰੋਬਾਰੀ ਟਿਕਾਣਿਆਂ 'ਤੇ ਇਕੱਠਿਆਂ ਛਾਪੇਮਾਰੀ ਕੀਤੀ ਗਈ। 

ਫਗਵਾੜਾ ਸਥਿਤ ਲਵਲੀ ਯੂਨੀਵਰਸਿਟੀ 'ਚ ਅੱਜ ਸਵੇਰੇ ਈ.ਡੀ ਦੀਆਂ ਟੀਮਾਂ ਪਹੁੰਚੀਆਂ, ਜਿਨਾਂ ਵੱਲੋਂ ਉੱਥੇ ਜਾਂਚ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ ਲਵਲੀ ਸਵੀਟਸ ਅਤੇ ਹੋਰ ਟਿਕਾਣਿਆਂ 'ਤੇ ਵੀ ਈ.ਡੀ. ਦੀ ਜਾਂਚ ਜਾਰੀ ਹੈ। ਉਨ੍ਹਾਂ ਦੀ ਰਿਹਾਇਸ਼ ਅਤੇ ਦਫ਼ਤਰਾਂ 'ਤੇ ਵੀ ਈ.ਡੀ. ਦੀਆਂ ਟੀਮਾਂ ਦੇ ਮੌਜੂਦ ਹੋਣ ਦੀ ਖ਼ਬਰ ਹੈ।

ਹਾਲਾਂਕਿ ਈ.ਡੀ. ਵੱਲੋਂ ਅਜੇ ਤੱਕ ਇਸ ਕਾਰਵਾਈ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਰਾਜ ਸਭਾ ਮੈਂਬਰ ਖਿਲਾਫ ਕੀਤੀ ਗਈ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਭਾਜਪਾ ਦੀ ਚੋਣ ਤਿਆਰੀ ਦੱਸਿਆ ਗਿਆ ਹੈ। 

ਇਹ ਵੀ ਪੜ੍ਹੋ- ਭਾਰਤੀ ਵਿਦਿਆਰਥੀਆਂ ਲਈ Good News ! ਦੇਸ਼ 'ਚ ਕੈਂਪਸ ਸ਼ੁਰੂ ਕਰਨ ਜਾ ਰਹੀਆਂ 6 ਵਿਦੇਸ਼ੀ ਯੂਨੀਵਰਸਿਟੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News