ਹਲਕੀ ਬਰਫਬਾਰੀ ਹੋਣ ਕਾਰਨ ਹਿਮਾਚਲ ''ਚ ਫਿਰ ਵਧੀ ਠੰਡ

02/08/2020 4:25:49 PM

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੁਝ ਇਲਾਕਿਆਂ 'ਚ ਹਲਕੀ ਬਰਫਬਾਰੀ ਹੋਈ, ਜਿਸ ਨਾਲ ਸਮੁੱਚਾ ਸੂਬਾ ਕੜਾਕੇ ਦੀ ਠੰਡ ਦੀ ਚਪੇਟ 'ਚ ਹੈ। ਸ਼ਿਮਲਾ ਜ਼ਿਲੇ ਦੇ ਮੁੱਖ ਯਾਤਰੀ ਸਥਾਨ ਨਾਰਕੰਢਾ ਅਤੇ ਇਸ ਦੇ ਨੇੜੇ ਇਲਾਕਿਆਂ 'ਚ ਹਲਕੀ ਬਰਫਬਾਰੀ ਹੋਈ। ਬਿਜਲੀ 'ਚ 1 ਸੈਂਟੀਮੀਟਰ, ਖਦਰਾਲਾ ਅਤੇ ਜੰਜੈਹਲੀ 'ਚ ਹਲਕੀ ਬਰਫਬਾਰੀ ਹੋਈ। ਮੌਸਮ ਵਿਭਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅੱਜ ਭਾਵ ਸ਼ਨੀਵਾਰ ਨੂੰ ਸ਼ਿਮਲਾ ਸਮੇਤ ਸੂਬੇ ਦੇ ਕਈ ਇਲਾਕਿਆਂ 'ਚ ਹਲਕੀ ਧੁੱਪ ਅਤੇ ਬੱਦਲ ਛਾਏ ਰਹੇ। ਸੂਬੇ 'ਚ ਧੁੱਪ ਦੇ ਬਾਵਜੂਦ ਘੱਟ ਤੋਂ ਘੱਟ ਤਾਪਮਾਨ 'ਚ ਕਮੀ ਦਰਜ ਹੋਣ ਤੋਂ ਸਵੇਰ ਅਤੇ ਸ਼ਾਮ ਦੇ ਸਮੇਂ ਹੁਣ ਵੀ ਸੂਬਾ ਸ਼ੀਤ ਲਹਿਰ ਦੀ ਚਪੇਟ 'ਚ ਹੈ।

ਮੌਸਮ ਵਿਭਾਗ ਨੇ ਸੂਬੇ ਦੇ ਉਚਾਈ ਵਾਲੇ ਇਲਾਕਿਆਂ 'ਚ ਪੱਛਮੀ ਗੜਬੜੀ ਦੇ ਕਾਰਨ 11 ਫਰਵਰੀ ਤੋਂ ਮੌਸਮ ਦੇ ਕਰਵਟ ਲੈਣ ਦੀ ਸੰਭਾਵਨਾ ਜਤਾਈ ਹੈ, ਜਿਸ ਤੋਂ ਪਹਾੜਾਂ 'ਤੇ ਬਾਰਿਸ਼ ਅਤੇ ਬਰਫਭਾਰੀ ਦੀ ਸੰਭਾਵਨਾ ਹੈ। ਸੂਬੇ 'ਚ 5 ਸ਼ਹਿਰਾਂ 'ਚ ਅੱਜ ਭਾਵ ਸ਼ਨੀਵਾਰ ਨੂੰ ਘੱਟ ਤੋਂ ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਦਰਜ ਕੀਤਾ ਗਿਆ।


Iqbalkaur

Content Editor

Related News