ਪੱਛਮੀ ਸਰਹੱਦਾਂ ’ਚ ਤਾਇਨਾਤ ਹੋਣਗੇ ਹਲਕੇ ਲੜਾਕੂ ਜਹਾਜ਼, ਦੁਸ਼ਮਣਾਂ ਦੀ ਉੱਡੀ ਨੀਂਦ

Sunday, Nov 12, 2023 - 09:45 AM (IST)

ਨਵੀਂ ਦਿੱਲੀ (ਇੰਟ.)- ਭਾਰਤੀ ਹਵਾਈ ਫ਼ੌਜ ਪੱਛਮੀ ਸੈਕਟਰ ਦੇ ਫਾਰਵਰਡ ਏਅਰ ਬੇਸ ’ਤੇ ਸਥਾਨਕ ਪੱਧਰ ’ਤੇ ਤਿਆਰ ਕੀਤੇ ਹਲਕੇ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕਰੇਗੀ। ਇਸ ਦਾ ਉਦੇਸ਼ ਪਾਕਿਸਤਾਨ ਵਿਰੁੱਧ ਲੜਾਈ ਦੀ ਤਿਆਰੀ ਨੂੰ ਵਧਾਉਣਾ ਅਤੇ ਸੋਵੀਅਤ ਦੌਰ ਦੇ ਮਿਗ-21 ਲੜਾਕੂ ਜਹਾਜ਼ਾਂ ਨੂੰ ਹੌਲੀ-ਹੌਲੀ ਹਟਾਉਣਾ ਹੈ। ਮਾਮਲੇ ਦੇ ਜਾਣਕਾਰ ਸੀਨੀਅਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਤਾਮਿਲਨਾਡੂ ਦੇ ਸੁਲੂਰ ਸਥਿਤ ਐੱਲ.ਸੀ.ਏ. ਐੱਮ.ਕੇ.-ਵੀ. ਸਕੁਆਡਰਨ ਨੂੰ ਗੁਜਰਾਤ ਵਿਚ ਫਰੰਟਲਾਈਨ ਫਾਈਟਰ ਬੇਸ ਸ਼ਿਫਟ ਕਰਨ ਦੀ ਤਿਆਰੀ ਹੈ। ਇਸ ਤੋਂ ਇਲਾਵਾ ਐੱਲ. ਸੀ. ਏ. ਐੱਮ. ਕੇ.-ਵੀ. ਰੁਸ਼ਟਰ ਰੁਦਰਮ-1 ਸਕੁਆਰਡਨ ਰਾਜਸਥਾਨ ਦੇ ਹਵਾਈ ਅੱਡੇ ’ਤੇ ਬਣਾਇਆ ਜਾਏਗਾ। ਪਤਾ ਲੱਗਾ ਹੈ ਕਿ ਐੱਲ.ਸੀ.ਏ. ਐੱਮ.ਕੇ.-1 ਏ.ਐੱਲ.ਸੀ.ਏ. ਐੱਮ.ਕੇ.-1 ਦਾ ਐਡਵਾਂਸ ਵੈਰੀਅੰਟ ਹੈ।

ਇਹ ਵੀ ਪੜ੍ਹੋ : ਪੁਲਸ ਵਾਲੇ ਨੇ ਦਾਗਦਾਰ ਕੀਤੀ ਖ਼ਾਕੀ! ਸਬ ਇੰਸਪੈਕਟਰ ਵੱਲੋਂ 4 ਸਾਲਾ ਮਾਸੂਮ ਨਾਲ ਜਬਰ ਜ਼ਿਨਾਹ

ਸਰਕਾਰੀ ਜਹਾਜ਼ ਨਿਰਮਾਤਾ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਵਲੋਂ ਪਹਿਲਾ ਜਹਾਜ਼ ਫਰਵਰੀ 2024 ਵਿਚ ਸੌਂਪੇ ਜਾਣ ਦੀ ਉਮੀਦ ਹੈ। ਇਸ ਤੋਂ ਬਾਅਦ ਇੰਡੀਅਨ ਏਅਰਫੋਰਸ ਐੱਲ. ਸੀ. ਏ. ਐੱਮ. ਕੇ.-1ਏ ਸਕੁਆਰਡਨ ਦਾ ਨਿਰਮਾਣ ਸ਼ੁਰੂ ਕਰ ਦੇਵੇਗੀ। ਬੇੜੇ ਵਿਚ 2024 ਅਤੇ 2028 ਵਿਚਾਲੇ 83 ਐੱਮ. ਕੇ.-ਵੀ ਲੜਾਕੂ ਜੈੱਟ ਸ਼ਾਮਲ ਕਰਨ ਦਾ ਪਲਾਨ ਹੈ। ਹਵਾਈ ਫੌਜ ਵਲੋਂ ਫਰਵਰੀ 2021 ਵਿਚ 48,000 ਕਰੋੜ ਰੁਪਏ ਵਿਚ ਇਨ੍ਹਾਂ ਜਹਾਜ਼ਾਂ ਦਾ ਆਰਡਰ ਦਿੱਤਾ ਗਿਆ ਸੀ। ਅਕਤੂਬਰ ’ਚ ਮੁੱਖ ਏਅਰ ਚੀਫ ਮਾਰਸ਼ਲ ਆਰ. ਵੀ. ਚੌਧਰੀ ਨੇ 67,000 ਕਰੋੜ ਰੁਪਏ ਦੀ ਲਾਗਤ ਤੋਂ 97 ਐੱਲ. ਸੀ. ਏ. ਐੱਮ. ਕੇ.-ਵੀ. ਏ. ਐੱਸ. ਆਰਡਰ ਕਰਨ ਦਾ ਐਲਾਨ ਕੀਤਾ ਸੀ। ਬੈਂਗਲੁਰੂ ’ਚ ਹਰ ਸਾਲ 16 ਐੱਲ. ਸੀ. ਏ. ਐੱਮ. ਕੇ.-1ਏ ਬਣਾਉਣ ਵਿਚ ਸਮਰੱਥ ਹੈ। ਨਾਸਿਕ ’ਚ ਨਵੀਂ ਪ੍ਰੋਡਕਸ਼ਨ ਲਾਈਨ ਐਕਟਿਵ ਹੋਣ ਨੂੰ ਤਿਆਰ ਹੈ ਜਿਸ ਨਾਲ ਕੰਪਨੀ ਨੂੰ 24 ਜੈੱਟ ਜਹਾਜ਼ਾਂ ਦਾ ਉਤਪਾਦਨ ਕਰਨ ’ਚ ਮਦਦ ਮਿਲੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News