ਅੰਕਿਤ ਸਕਸੈਨਾ ਕਤਲ ਕੇਸ: 3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ, ਮੁਸਲਿਮ ਪ੍ਰੇਮਿਕਾ ਦੇ ਮਾਪੇ ਪ੍ਰੇਮ ਸਬੰਧਾਂ ਤੋਂ ਸਨ ਨਾਰਾਜ਼
Thursday, Mar 07, 2024 - 05:40 PM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਅੰਤਰ-ਜਾਤੀ ਪ੍ਰੇਮ ਸਬੰਧਾਂ ਕਾਰਨ ਫਰਵਰੀ 2018 'ਚ ਫੋਟੋਗ੍ਰਾਫਰ ਅੰਕਿਤ ਸਕਸੈਨਾ ਦੀ ਦਿਨ-ਦਿਹਾੜੇ ਹੋਏ ਕਤਲ ਦੇ ਮਾਮਲੇ 'ਚ ਤਿੰਨ ਲੋਕਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਦੋਸ਼ੀਆਂ 'ਤੇ 50-50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਕੋਰਟ ਨੇ ਮਾਮਲੇ 'ਤੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀਆਂ ਦੀ ਉਮਰ ਅਤੇ ਅਪਰਾਧਕ ਰਿਕਾਰਡ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਰਹੀ ਹੈ। ਤਿੰਨੋਂ ਦੋਸ਼ੀਆਂ 'ਤੇ ਲਾਈ ਗਈ ਜੁਰਮਾਨੇ ਦੀ ਰਕਮ ਅੰਕਿਤ ਸਕਸੈਨਾ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਸਕੂਲ 'ਚ ਲੱਗੀ ਭਿਆਨਕ ਅੱਗ, 4 ਸਾਲ ਦੀ ਬੱਚੀ ਨੇ ਤੋੜਿਆ ਦਮ
ਜਾਣਕਾਰੀ ਮੁਤਾਬਕ ਅੰਕਿਤ ਦਾ ਕਤਲ ਸਿਰਫ ਇਸ ਲਈ ਕਰ ਦਿੱਤਾ ਗਿਆ ਸੀ ਕਿਉਂਕਿ ਕਾਤਲ ਉਸ ਦਾ ਵਿਆਹ ਰੋਕਣਾ ਚਾਹੁੰਦੇ ਸਨ। ਪੁਲਸ ਮੁਤਾਬਕ 1 ਫਰਵਰੀ 2018 ਨੂੰ ਅੰਕਿਤ ਨੇ ਆਖ਼ਰੀ ਵਾਰ ਆਪਣੀ ਮਹਿਲਾ ਮਿੱਤਰ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਦੋਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ ਸੀ।
ਇਹ ਵੀ ਪੜ੍ਹੋ- ਭਗੌੜਿਆਂ ਦੀਆਂ ਤਸਵੀਰਾਂ ਨਾਲ ਲੱਗੇ PM ਮੋਦੀ ਦੇ ਪੋਸਟਰ, ਲਿਖਿਆ- 'ਮੋਦੀ ਦਾ ਅਸਲੀ ਪਰਿਵਾਰ'
ਓਧਰ ਵਿਸ਼ੇਸ਼ ਸਰਕਾਰੀ ਵਕੀਲ ਵਿਸ਼ਾਲ ਗੋਸਾਈਂ ਅਤੇ ਰੇਬੇਕਾ ਮੈਮਨ ਜੌਨ ਨੇ ਇਸਤਗਾਸਾ ਪੱਖ ਦੀ ਪੈਰਵੀ ਕੀਤੀ। ਪਿਛਲੇ ਸਾਲ 23 ਦਸੰਬਰ ਨੂੰ ਅਦਾਲਤ ਨੇ ਸਕਸੈਨਾ ਦੀ ਪ੍ਰੇਮਿਕਾ ਸ਼ਹਿਜਾਦੀ ਦੇ ਮਾਤਾ-ਪਿਤਾ ਅਕਬਰ ਅਲੀ ਅਤੇ ਸ਼ਹਿਨਾਜ਼ ਬੇਗਮ ਅਤੇ ਮਾਮੇ ਮੁਹੰਮਦ ਸਲੀਮ ਨੂੰ ਇਸ ਮਾਮਲੇ 'ਚ ਦੋਸ਼ੀ ਠਹਿਰਾਇਆ ਸੀ। ਤਿੰਨੋਂ ਸਕਸੈਨਾ ਅਤੇ ਸ਼ਹਿਜਾਦੀ ਦੇ ਸਬੰਧਾਂ ਦੇ ਖਿਲਾਫ ਸਨ, ਜਿਸ ਕਾਰਨ ਉਨ੍ਹਾਂ ਨੇ ਪੱਛਮੀ ਦਿੱਲੀ ਦੇ ਖਿਆਲਾ ਇਲਾਕੇ 'ਚ ਸਕਸੈਨਾ (23) ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਵਿਰੁੱਧ IPC ਦੀ ਧਾਰਾ 302 (ਕਤਲ) ਅਤੇ 34 (ਆਮ ਇਰਾਦਾ) ਦੇ ਤਹਿਤ ਦੋਸ਼ ਦਾਇਰ ਕੀਤੇ ਗਏ ਸਨ। ਸ਼ਹਿਨਾਜ਼ ਬੇਗਮ ਨੂੰ ਜਾਣਬੁੱਝ ਕੇ ਸੱਟ ਪਹੁੰਚਾਉਣ ਦੇ ਜੁਰਮ ਲਈ ਵੀ ਦੋਸ਼ੀ ਠਹਿਰਾਇਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8