ਲਸ਼ਕਰ ਅੱਤਵਾਦੀ ਸਲੀਮ 7 ਦਿਨਾਂ ਦੀ ਰਿਮਾਂਡ ''ਤੇ, ਏ.ਟੀ.ਐੱਸ. ਕਰੇਗੀ ਪੁੱਛਗਿੱਛ

07/21/2017 7:20:23 PM

ਲਖਨਊ— ਉੱਤਰ ਪ੍ਰਦੇਸ਼ 'ਚ ਲਖਨਊ ਦੀ ਇਕ ਅਦਾਲਤ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਲੀਮ ਤੋਂ ਪੁੱਛਗਿੱਛ ਕਰਨ ਦੇ ਲਈ ਅੱਤਵਾਦੀ ਨੂੰ ਰੋਕੂ ਦਸਤੇ ਦੀ 7 ਦਿਨਾਂ ਰਿਮਾਂਡ 'ਤੇ ਭੇਜ ਦਿੱਤਾ ਹੈ। ਏ.ਟੀ.ਐੱਸ. ਦੇ ਸੀਨੀਅਰ ਅਧਿਕਾਰੀ ਅਸੀਮ ਅਰੁਣ ਨੇ ਦੱਸਿਆ ਕਿ ਪਿਛਲੀ 16 ਜੁਲਾਈ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤੇ ਗਏ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਮੁਹੰਮਦ ਸਲੀਮ ਨੂੰ ਬੀਤੀ ਰਾਤ ਟ੍ਰਾਂਜ਼ਿਟ ਰਿਮਾਂਡ 'ਤੇ ਲਖਨਊ ਲਿਆਂਦਾ ਗਿਆ। 
ਵਧੀਕ ਮੁੱਖ ਨਿਆਇਕ ਮੈਜਿਸਟ੍ਰੇਟ ਵਲੋਂ ਪੁੱਛਗਿੱਛ ਲਈ 7 ਦਿਨ ਦੀ ਪੁਲਸ ਰਿਮਾਂਡ ਸਵਿਕਾਰ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੇ ਕਿੰਨੀ ਵਾਰ ਤੇ ਕਿਥੋਂ ਪਾਰਪੋਰਟ ਬਣਵਾਏ ਸਨ। ਮੁਜ਼ੱਫਰਾਬਾਦ 'ਚ ਉਹ ਕਿੰਨਾ ਸਮਾਂ ਰਿਹਾ ਤੇ ਉਸ ਦੇ ਨਾਲ ਕਿਸ-ਕਿਸ ਨੇ ਟ੍ਰੇਨਿੰਗ ਲਈ।
ਅਰੁਣ ਨੇ ਉਸ ਦੇ ਬਾਰੇ ਜਾਣਕਾਰੀ ਦਿੱਤੀ ਕਿ ਉਹ ਕਿੰਨਾਂ ਘਟਨਾਵਾਂ 'ਚ ਸ਼ਾਮਲ ਸੀ। ਕਿਸ ਉਦੇਸ਼ ਨਾਲ ਸਾਊਦੀ ਗਿਆ ਤੇ ਉਥੇ ਕੀ ਗਤੀਵਿਧੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਏ.ਟੀ.ਐੱਸ. ਦੀ ਟੀਮ ਨੇ ਪਿਛਲੀ 16 ਜੁਲਾਈ ਦੀ ਰਾਤ ਲਸ਼ਕਰ-ਏ-ਤੋਇਬਾ ਦੇ ਲੋੜੀਂਦੇ ਸਲੀਮ ਖਾਨ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਸੀ।  ਉਹ ਫਹਿਤਪੁਰ ਜ਼ਿਲੇ ਦਾ ਰਹਿਣ ਵਾਲਾ ਹੈ ਤੇ ਏ.ਟੀ.ਐੱਸ. ਨੂੰ 2008 ਤੋਂ ਉਸ ਦੀ ਤਲਾਸ਼ ਸੀ। ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯੂਨਾਈਟੇਡ ਅਰਬ ਅਮੀਰਾਤ ਤੋਂ ਵਾਪਸ ਆਉਂਦੇ ਸਮੇਂ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ ਤੇ ਏ.ਟੀ.ਐੱਸ. ਟੀਮ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।


Related News