ਘੱਟ ਟੀਕਾਕਰਨ ਬਣਿਆ ਚਿੰਤਾ ਦਾ ਕਾਰਨ, ਕੱਲ ਸਮੀਖਿਆ ਬੈਠਕ ਕਰਨਗੇ ਪੀ.ਐੱਮ. ਮੋਦੀ
Tuesday, Nov 02, 2021 - 08:49 PM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘੱਟ ਟੀਕਾਕਰਨ ਕਵਰੇਜ ਵਾਲੇ ਜ਼ਿਲ੍ਹਿਆਂ ਦੇ ਨਾਲ 3 ਨਵੰਬਰ ਨੂੰ ਦੁਪਹਿਰ 12 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਮੀਖਿਆ ਬੈਠਕ ਕਰਨਗੇ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਇਸ ਬੈਠਕ ਦੌਰਾਨ ‘ਹਰ ਘਰ ਦਸਤਕ’ ਅਭਿਆਨ ਲਾਂਚ ਕਰ ਸਕਦੇ ਹਨ। ਇਸ ਅਭਿਆਨ ਦੇ ਤਹਿਤ ਦੇਸ਼ ਵਿੱਚ ਕੋਰੋਨਾ ਵੈਕਸੀਨ ਦਾ ਟੀਕਾ ਘਰ ਉਪਲੱਬਧ ਕਰਾਇਆ ਜਾਵੇਗਾ। ਉਨ੍ਹਾਂ ਲੋਕਾਂ 'ਤੇ ਫੋਕਸ ਕੀਤਾ ਜਾਵੇਗਾ ਜਿਨ੍ਹਾਂ ਨੇ ਤਰੀਕ ਨਿਕਲ ਜਾਣ ਤੋਂ ਬਾਅਦ ਦੂਜੀ ਖੁਰਾਕ ਨਹੀਂ ਲਈ। ਨਾਲ ਹੀ ਉਨ੍ਹਾਂ ਜ਼ਿਲ੍ਹਿਆ ਵਿੱਚ ਵੀ ਟੀਕਾਕਰਨ ਤੇਜ਼ ਰਫ਼ਤਾਰ ਨਾਲ ਚਲਾਇਆ ਜਾਵੇਗਾ ਜਿੱਥੇ ਘੱਟ ਟੀਕੇ ਲਗਾਏ ਗਏ ਹਨ।
ਇਹ ਵੀ ਪੜ੍ਹੋ - ਹਿੰਦੂਆਂ ਦੇ ਪੱਖ ’ਚ ਫੈਸਲਾ ਸੁਣਾਉਣ ਤੋਂ ਭੜਕੇ ਮੌਲਵੀਆਂ ਨੇ ਜੱਜ ਨੂੰ ਪਾਕਿਸਤਾਨ ਛੱਡਣ ਦੀ ਦਿੱਤੀ ਧਮਕੀ
ਬੈਠਕ ਵਿੱਚ ਪਹਿਲੀ ਖੁਰਾਕ ਦੇ 50 ਫ਼ੀਸਦੀ ਤੋਂ ਘੱਟ ਕਵਰੇਜ ਅਤੇ ਵੈਕਸੀਨ ਦੀ ਦੂਜੀ ਖੁਰਾਕ ਦੇ ਘੱਟ ਕਵਰੇਜ ਵਾਲੇ ਜ਼ਿਲ੍ਹਿਆ ਨੂੰ ਸ਼ਾਮਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਝਾਰਖੰਡ, ਮਣੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ ਅਤੇ ਘੱਟ ਟੀਕਾਕਰਨ ਕਵਰੇਜ ਵਾਲੇ ਦੇ 40 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਇਸ ਮੌਕੇ ਇਨ੍ਹਾਂ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।
ਕੇਂਦਰ ਨੂੰ ਅਜਿਹੀ ਜਾਣਕਾਰੀ ਮਿਲੀ ਹੈ ਕਿ ਕਰੀਬ 11 ਕਰੋੜ ਅਜਿਹੇ ਲੋਕ ਹਨ ਜਿਨ੍ਹਾਂ ਨੇ ਵੈਕਸੀਨ ਦੀ ਪਹਿਲੀ ਡੋਜ਼ ਤਾਂ ਲਈ ਪਰ ਉਹ ਦੂਜੀ ਖੁਰਾਕ ਲੈਣ ਨਹੀਂ ਪੁੱਜੇ ਹਨ। ਇਹ 11 ਕਰੋੜ ਦੀ ਗਿਣਤੀ ਦੇਸ਼ ਦੇ 17 ਸੂਬਿਆਂ ਤੋਂ ਹੈ। ਉੱਤਰ ਪ੍ਰਦੇਸ਼ ਵਿੱਚ 1.6 ਕਰੋੜ ਲੋਕ ਵੈਕਸੀਨ ਦਾ ਦੀ ਦੂਜੀ ਖੁਰਾਕ ਲੈਣ ਲਈ ਨਹੀਂ ਪੁੱਜੇ। ਇਨ੍ਹਾਂ ਵਿਚੋਂ 50,000 ਤੋਂ ਜ਼ਿਆਦਾ ਅਜਿਹੇ ਲੋਕ ਹਨ ਜਿਨ੍ਹਾਂ ਨੇ ਚਾਰ ਹਫਤੇ ਤੋਂ ਜ਼ਿਆਦਾ ਦਾ ਸਮਾਂ ਪਾਰ ਕਰ ਲਿਆ ਜੋ ਕਿ ਪਹਿਲੀ ਅਤੇ ਦੂਜੀ ਖੁਰਾਕ ਦੇ ਵਿੱਚ ਨਿਰਧਾਰਤ ਅੰਤਰਾਲ ਤੋਂ ਜ਼ਿਆਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।