ਕੁੱਤੇ ਪਿੱਛੇ ਭੱਜਦਾ-ਭੱਜਦਾ ਘਰ ''ਚ ਆ ਵੜਿਆ ਤੇਂਦੁਆ ! ਨੀਲਗਿਰੀ ''ਚ ਮਚਿਆ ਹੜਕੰਪ

Thursday, Jun 25, 2026 - 11:52 AM (IST)

ਕੁੱਤੇ ਪਿੱਛੇ ਭੱਜਦਾ-ਭੱਜਦਾ ਘਰ ''ਚ ਆ ਵੜਿਆ ਤੇਂਦੁਆ ! ਨੀਲਗਿਰੀ ''ਚ ਮਚਿਆ ਹੜਕੰਪ

ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਪਹਾੜੀ ਜ਼ਿਲ੍ਹੇ ਨੀਲਗਿਰੀ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੁੱਤੇ ਦਾ ਪਿੱਛਾ ਕਰਦੇ-ਕਰਦੇ ਇੱਕ ਤੇਂਦੁਆ ਇੱਕ ਘਰ 'ਚ ਜਾ ਵੜਿਆ। ਹਾਲਾਂਕਿ, ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਤੇਂਦੁਏ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਇਹ ਤੇਂਦੁਆ ਨੇੜਲੇ ਜੰਗਲ 'ਚੋਂ ਭਟਕ ਕੇ ਰਿਹਾਇਸ਼ੀ ਇਲਾਕੇ ਵੱਲ ਆ ਗਿਆ ਸੀ। ਇਸ ਦੌਰਾਨ ਉਹ ਇੱਕ ਪਾਲਤੂ ਕੁੱਤੇ ਦਾ ਪਿੱਛਾ ਕਰਦਿਆਂ ਸਿੱਧਾ ਇੱਕ ਘਰ ਦੇ ਅੰਦਰ ਵੜ ਗਿਆ। ਜਦੋਂ ਘਰ ਦੇ ਮੈਂਬਰਾਂ ਨੂੰ ਪਤਾ ਲੱਗਿਆ ਕਿ ਘਰ 'ਚ ਤੇਂਦੁਆ ਵੜ ਆਇਆ ਹੈ ਤਾਂ ਉੱਥੇ ਹੜਕੰਪ ਮਚ ਗਿਆ ਤੇ ਪਰਿਵਾਰ ਦੇ ਮੈਂਬਰਾਂ ਨੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਤੇ ਤੇਂਦੁਏ ਨੂੰ ਕਮਰੇ 'ਚ ਹੀ ਕੈਦ ਕਰ ਦਿੱਤਾ। ਉਨ੍ਹਾਂ ਤੁਰੰਤ ਇਸ ਬਾਰੇ ਸਥਾਨਕ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਨੂੰ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- Khan Sir ਦਾ ਕੋਚਿੰਗ ਸੈਂਟਰ ਸੀਲ ! UP 'ਚ ਹੋ ਗਈ ਵੱਡੀ ਕਾਰਵਾਈ

ਤੇਂਦੁਏ ਦੀ ਖ਼ਬਰ ਮਿਲਦਿਆਂ ਹੀ ਜੰਗਲਾਤ ਵਿਭਾਗ ਦੀ ਇੱਕ ਵਿਸ਼ੇਸ਼ ਟੀਮ ਮੌਕੇ 'ਤੇ ਪਹੁੰਚੀ। ਸੁਰੱਖਿਆ ਦੇ ਮੱਦੇਨਜ਼ਰ ਅਤੇ ਲੋਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਸਭ ਤੋਂ ਪਹਿਲਾਂ ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ ਤੇ ਬਾਅਦ 'ਚ ਤੇਂਦੁਏ ਨੂੰ ਫੜਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ। ਕਈ ਘੰਟਿਆਂ ਤੱਕ ਚੱਲੇ ਇਸ ਮੁਸ਼ਕਿਲ ਆਪ੍ਰੇਸ਼ਨ ਤੋਂ ਬਾਅਦ, ਮਾਹਿਰਾਂ ਦੀ ਟੀਮ ਨੇ ਤੇਂਦੁਏ ਨੂੰ ਟ੍ਰੈਂਕੂਲਾਈਜ਼ ਕਰ ਦਿੱਤਾ ਅਤੇ ਉਸ ਨੂੰ ਸੁਰੱਖਿਅਤ ਕਾਬੂ ਕਰ ਲਿਆ।

ਜ਼ਿਕਰਯੋਗ ਹੈ ਕਿ ਜੰਗਲਾਂ ਨਾਲ ਘਿਰੇ ਇਸ ਪਹਾੜੀ ਖੇਤਰ ਦੇ ਸਰਹੱਦੀ ਪਿੰਡਾਂ 'ਚ ਇਨਸਾਨਾਂ ਅਤੇ ਜੰਗਲੀ ਜਾਨਵਰਾਂ ਵਿਚਾਲੇ ਅਜਿਹਾ ਟਕਰਾਅ ਆਮ ਗੱਲ ਹੈ। ਇੱਥੇ ਅਕਸਰ ਹੀ ਜੰਗਲਾਂ 'ਚੋਂ ਭਟਕ ਕੇ ਜੰਗਲੀ ਜਾਨਵਰ ਰਿਹਾਇਸ਼ੀ ਇਲਾਕਿਆਂ 'ਚ ਆ ਵੜਦੇ ਹਨ, ਜਿਸ ਕਾਰਨ ਕਈ ਵਾਰ ਅਣਹੋਣੀ ਵੀ ਵਾਪਰ ਜਾਂਦੀ ਹੈ। 

ਇਹ ਵੀ ਪੜ੍ਹੋ- ਲੱਗ ਗਈ ਐਮਰਜੈਂਸੀ ! ਸਕੂਲ-ਕਾਲਜ ਸਭ ਬੰਦ, ਭੂਚਾਲ ਦੀ ਤਬਾਹੀ ਮਗਰੋਂ ਰਾਸ਼ਟਰਪਤੀ ਡੈਲਸੀ ਨੇ ਕਰ'ਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News