ਆ ਗਿਆ 6.8 ਤੀਬਰਤਾ ਦਾ ਭੂਚਾਲ ! ਲੋਕਾਂ ਨੂੰ ਘਰ ਛੱਡ ਉੱਚੀਆਂ ਥਾਂਵਾਂ 'ਤੇ ਜਾਣ ਦੀ ਅਪੀਲ, ਇੰਡੋਨੇਸ਼ੀਆ 'ਚ ਦਹਿਸ਼ਤ

Tuesday, Jun 16, 2026 - 10:53 AM (IST)

ਆ ਗਿਆ 6.8 ਤੀਬਰਤਾ ਦਾ ਭੂਚਾਲ ! ਲੋਕਾਂ ਨੂੰ ਘਰ ਛੱਡ ਉੱਚੀਆਂ ਥਾਂਵਾਂ 'ਤੇ ਜਾਣ ਦੀ ਅਪੀਲ, ਇੰਡੋਨੇਸ਼ੀਆ 'ਚ ਦਹਿਸ਼ਤ

ਇੰਟਰਨੈਸ਼ਨਲ ਡੈਸਕ- ਫਿਲੀਪੀਨਜ਼ 'ਚ ਪਿਛਲੇ ਹਫ਼ਤੇ ਆਏ 7.8 ਤੀਬਰਤਾ ਦੇ ਭੂਚਾਲ ਦਾ ਡਰ ਹਾਲੇ ਲੋਕਾਂ ਦੇ ਮਨਾਂ 'ਚੋਂ ਗਿਆ ਨਹੀਂ ਸੀ ਕਿ ਹੁਣ ਜ਼ਬਰਦਸਤ ਭੂਚਾਲ ਨਾਲ ਇੰਡੋਨੇਸ਼ੀਆ ਵੀ ਕੰਬ ਗਿਆ ਹੈ। ਇੱਥੇ ਮੰਗਲਵਾਰ ਸਵੇਰੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। 'ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ' (NCS) ਦੀ ਜਾਣਕਾਰੀ ਮੁਤਾਬਕ, ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਹੈ। ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 08:57 ਵਜੇ ਆਇਆ ਅਤੇ ਇਸ ਦਾ ਕੇਂਦਰ ਜ਼ਮੀਨ ਦੇ ਅੰਦਰ 45 ਕਿਲੋਮੀਟਰ ਦੀ ਡੂੰਘਾਈ 'ਤੇ ਸੀ।

ਰਿਪੋਰਟਾਂ ਮੁਤਾਬਕ, ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕੇਂਦਰੀ ਸੁਲਾਵੇਸੀ ਸੂਬੇ ਅਤੇ ਖ਼ਾਸ ਕਰਕੇ 'ਪਾਲੂ' ਸ਼ਹਿਰ ਬੁਰੀ ਤਰ੍ਹਾਂ ਕੰਬ ਗਏ ਤੇ ਦਹਿਸ਼ਤ ਦੇ ਮਾਹੌਲ 'ਚ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਵੱਲ ਭੱਜਣਾ ਪਿਆ। ਭੂਚਾਲ ਦੇ ਤੇਜ਼ ਝਟਕੇ ਪਾਲੂ, ਸਿਗੀ, ਡੋਂਗਾਲਾ ਅਤੇ ਤੋਜੋ ਉਨਾ-ਉਨਾ ਖੇਤਰਾਂ 'ਚ ਮਹਿਸੂਸ ਕੀਤੇ ਗਏ।

PunjabKesari

ਇਹ ਵੀ ਪੜ੍ਹੋ- ਸ਼ੁਕਰ ਆ, ਜੰਗ ਰੁਕੀ ! ਮੰਨ ਗਿਆ ਇਰਾਨ, ਜਾਣੋ ਕਿਹੜੀ-ਕਿਹੜੀ ਸ਼ਰਤ 'ਤੇ ਹੋਇਆ ਸਮਝੌਤਾ

ਸੁਰੱਖਿਆ ਦੇ ਮੱਦੇਨਜ਼ਰ ਅਤੇ ਆਫਟਰ-ਸ਼ੌਕਸ ਜਾਂ ਸੁਨਾਮੀ ਦੇ ਖ਼ਤਰੇ ਨੂੰ ਦੇਖਦੇ ਹੋਏ ਸਮੁੰਦਰੀ ਤੱਟਾਂ ਦੇ ਨੇੜੇ ਰਹਿਣ ਵਾਲੇ ਲੋਕ ਤੁਰੰਤ ਉੱਚੀਆਂ ਤੇ ਸੁਰੱਖਿਅਤ ਥਾਵਾਂ ਵੱਲ ਚਲੇ ਜਾਣ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਨੁਕਸਾਨ ਜਾਂ ਇਮਾਰਤਾਂ ਦੇ ਵੱਡੇ ਪੱਧਰ 'ਤੇ ਤਬਾਹ ਹੋਣ ਦੀ ਤੁਰੰਤ ਕੋਈ ਖ਼ਬਰ ਨਹੀਂ ਹੈ।

ਜ਼ਿਕਰਯੋਗ ਹੈ ਕਿ ਇਸੇ ਮਹੀਨੇ ਦੌਰਾਨ ਦੱਖਣੀ-ਪੂਰਬੀ ਏਸ਼ੀਆ ਵਿੱਚ ਇਹ ਦੂਜਾ ਵੱਡਾ ਅਤੇ ਸ਼ਕਤੀਸ਼ਾਲੀ ਭੂਚਾਲ ਹੈ। ਇਸ ਤੋਂ ਪਹਿਲਾਂ 8 ਜੂਨ ਨੂੰ ਗੁਆਂਢੀ ਦੇਸ਼ ਫਿਲੀਪੀਨਜ਼ ਵਿੱਚ 7.8 ਤੀਬਰਤਾ ਦਾ ਬਹੁਤ ਹੀ ਭਿਆਨਕ ਭੂਚਾਲ ਆਇਆ ਸੀ, ਜਿਸ ਕਾਰਨ ਦਰਜਨਾਂ ਲੋਕਾਂ ਦੀ ਜਾਨ ਚਲੀ ਗਈ ਸੀ ਤੇ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਵੀ ਹੋਇਆ ਸੀ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News