ਲਾਰੈਂਸ, ਗੋਲਡੀ ਬਰਾੜ ਖ਼ਿਲਾਫ਼ NIA ਨੇ ਕੱਸਿਆ ਸ਼ਿਕੰਜਾ, ਦੋਸ਼ ਪੱਤਰ ਕੀਤਾ ਦਾਖ਼ਲ

03/24/2023 5:07:16 PM

ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸ਼ੁੱਕਰਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਬੱਬਰ ਖਾਲਸਾ ਇੰਟਰਨੈੱਸ਼ਨਲ (ਬੀਕੇਆਈ) ਅਤੇ ਕਈ ਹੋਰ ਖ਼ਾਲਿਸਤਾਨ ਸਮਰਥਕ ਅੱਤਵਾਦੀ ਸੰਗਠਨਾਂ ਦੇ ਨਾਲ-ਨਾਲ 12 ਹੋਰ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਐੱਨ.ਆਈ.ਏ. ਤਿੰਨ ਅੱਤਵਾਦੀ-ਗੈਂਗਸਟਰ ਮਿਲੀਭਗਤ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਚਾਰਜਸ਼ੀਟ 'ਚ ਬੀਕੇਆਈ ਅਤੇ ਹੋਰ ਖਾਲਿਸਤਾਨ ਸਮਰਥਕ ਸੰਗਠਨਾਂ ਦੇ ਨਾਲ ਅਪਰਾਧਕ ਸਿੰਡੀਕੇਟ ਦੇ ਮੈਂਬਰਾਂ ਅਤੇ ਡਰੱਗ ਤਸਕਰਾਂ ਵਿਚਾਲੇ ਸੰਬੰਧਾਂ ਦਾ ਖੁਲਾਸਾ ਕੀਤਾ ਗਿਆ ਹੈ। ਐੱਨ.ਆਈ.ਏ. ਦੀ ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਲਾਰੈਂਸ 2015 ਤੋਂ ਹਿਰਾਸਤ 'ਚ ਹੈ ਅਤੇ ਕੈਨੇਡਾ ਸਥਿਤ ਗੋਲਡੀ ਬਰਾੜ ਨਾਲ ਵੱਖ-ਵੱਖ ਰਾਜਾਂ 'ਚ ਜੇਲ੍ਹਾਂ ਤੋਂ ਆਪਣੇ ਅੱਤਵਾਦ-ਅਪਰਾਧ ਸਿੰਡੀਕੇਟ ਚੱਲਾ ਰਿਹਾ ਹੈ। ਲਾਰੈਂਸ ਨਵੰਬਰ 'ਚ ਫਰੀਦਕੋਟ 'ਚ ਹੋਏ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਦੀਪ ਕੁਮਾਰ ਦੇ ਕਤਲ ਦਾ ਦੋਸ਼ੀ ਹੈ।  ਲਾਰੈਂਸ ਦਾ ਸਿੰਡੀਕੇਟ ਮੋਹਾਲੀ 'ਚ ਪੰਜਾਬ ਸਟੇਟ ਇੰਟੈਲੀਜੈਂਸ ਹੈੱਡ ਕੁਆਰਟਰ 'ਤੇ ਆਰਪੀਜੀ ਹਮਲੇ ਦੇ ਮਾਮਲੇ ਲਈ ਕਾਤਲਾਂ ਨੂੰ ਉਪਲੱਬਧ ਕਰਵਾਉਣ ਲਈ ਜ਼ਿੰਮੇਵਾਰ ਸੀ।

ਐੱਨ.ਆਈ.ਏ. ਨੂੰ ਹੁਣ ਤੱਕ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਗੋਲਡੀ ਬਰਾੜ ਨੂੰ ਲਖਬੀਰ ਸਿੰਘ ਉਰਫ਼ ਲੰਡਾ ਨਾਲ ਸਿੱਧਾ ਸੰਬੰਧ, ਜੋ ਕਿ ਰਿੰਦਾ ਨਾਲ ਮਿਲ ਕੇ ਕੰਮ ਕਰ ਰਹੇ ਇਕ ਹੋਰ ਬੀ.ਕੇ.ਆਈ. ਆਪਰੇਟਿਵ ਹੈ। ਸਾਰੇ 14 ਦੋਸ਼ੀਆਂ 'ਤੇ ਅੱਤਵਾਦ ਫੈਲਾਉਣ ਅਤੇ ਪ੍ਰਸਿੱਧ ਸਮਾਜਿਕ ਅਤੇ ਧਾਰਮਿਕ ਨੇਤਾਵਾਂ, ਫਿਲਮ ਸਿਤਾਰਿਆਂ, ਗਾਇਕਾਂ ਅਤੇ ਵਪਾਰੀਆਂ ਦੇ ਟਾਰਗੇਟ ਕਤਲ ਨੂੰ ਅੰਜਾਮ ਦੇਣ ਲਈ ਅਪਰਾਧਕ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਐੱਨ.ਆਈ.ਏ. ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਦੋਸ਼ੀ ਪਾਕਿਸਤਾਨ 'ਚ ਸਾਜਿਸ਼ਕਰਤਾਵਾਂ ਨਾਲ ਸੰਬੰਧ ਹੋਣ ਤੋਂ ਇਲਾਵਾ, ਦੋਸ਼ੀ ਕੈਨੇਡਾ, ਨੇਪਾਲ ਅਤੇ ਹੋਰ ਦੇਸ਼ਾਂ 'ਚ ਸਥਿਤ ਖਾਲਿਸਤਾਨੀ ਸਮਰਥਕ ਤੱਤਾਂ ਦੇ ਸੰਪਰਕ 'ਚ ਵੀ ਸੀ। 

ਐੱਨ.ਆਈ.ਏ. ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਚੰਡੀਗੜ੍ਹ ਅਤੇ ਦਿੱਲੀ 'ਚ 74 ਥਾਵਾਂ 'ਤੇ ਛਾਪੇਮਾਰੀ ਕਰ ਕੇ 9 ਗੈਰ-ਕਾਨੂੰਨੀ ਹਥਿਆਰ, 14 ਮੈਗਜ਼ੀਨ, 298 ਰਾਊਂਡ ਗੋਲਾ ਬਾਰੂਦ ਅਤੇ 183 ਡਿਜੀਟਲ ਉਪਕਰਣ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ। 14 ਦੋਸ਼ੀਆਂ ਦੀ ਪਛਾਣ ਲਾਰੈਂਸ ਬਿਸ਼ਨੋਈ, ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ, ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ, ਅਨਮੋਲ ਬਿਸ਼ਨੋਈ ਉਰਫ਼ ਭਾਨੂੰ, ਵਿਕਰਮਜੀਤ ਸਿੰਘ ਉਰਫ਼ ਵਿਕਰਮ ਬਰਾੜ, ਸੰਦੀਪ ਝੰਝਰੀਆ ਉਰਫ਼ ਕਾਲਾ ਜਠੇਰੀ, ਵੀਰੇਂਦਰ ਪ੍ਰਤਾਪ ਸਿੰਘ, ਕਾਲਾ ਰਾਣਾ, ਜੋਗਿੰਦਰ ਸਿੰਘ, ਰਾਜੇਸ਼ ਕੁਮਾਰ, ਰਾਜੂ ਮੋਟਾ, ਰਾਜੂ ਕੁਮਾਰ, ਰਾਜੂ, ਰਾਜੂ ਬਸੋਦੀ, ਅਨਿਲ, ਚਿੱਪੀ, ਨਰੇਸ਼ ਯਾਦਵ, ਸੇਠ, ਸ਼ਾਹਬਾਜ਼ ਅੰਸਾਰੀ ਅਤੇ ਸ਼ਾਹਬਾਜ਼ ਵਜੋਂ ਹੋਈ ਹੈ।  


DIsha

Content Editor

Related News