ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਦੱਸ ਹੋਟਲ ਕਾਰੋਬਾਰੀ ਤੋਂ ਮੰਗੀ ਕਰੋੜਾਂ ਦੀ ਫਿਰੌਤੀ, ਵਟਸਐਪ ''ਤੇ ਭੇਜੀ ਵੀਡੀਓ

Thursday, Feb 09, 2023 - 04:49 AM (IST)

ਜੈਪੁਰ (ਬਿਊਰੋ) : 5 ਕਰੋੜ ਦੀ ਫਿਰੌਤੀ ਲਈ ਜੀ-ਕਲੱਬ ’ਤੇ ਗੋਲੀਬਾਰੀ ਕਰਵਾਉਣ ਵਾਲੇ ਮਾਸਟਰਮਾਈਂਡ ਤੱਕ ਵੀ ਪੁਲਸ ਨਹੀਂ ਪਹੁੰਚ ਸਕੀ ਸੀ ਕਿ ਹੁਣ ਪ੍ਰਤਾਪਨਗਰ ਇਲਾਕੇ ’ਚ ਫਿਰੌਤੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਰੀਅਲ ਅਸਟੇਟ ਅਤੇ ਹੋਟਲ ਕਾਰੋਬਾਰੀ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਅੰਤਰਰਾਸ਼ਟਰੀ ਨੰਬਰ ਤੋਂ ਕਾਲ ਕਰਕੇ ਕਰੋੜਾਂ ਰੁਪਏ ਦੀ ਫਿਰੌਤੀ ਮੰਗੀ ਹੈ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਲਾਰੈਂਸ ਦੇ ਭਰਾ ਅਨਮੋਲ ਵਜੋਂ ਦੱਸੀ ਹੈ। ਉਸ ਨੇ ਫੋਨ ਨਾ ਚੁੱਕਣ ਅਤੇ ਫਿਰੌਤੀ ਦੀ ਰਕਮ ਦੇਣ ਤੋਂ ਇਨਕਾਰ ਕਰਨ ’ਤੇ ਗੋਲ਼ੀ ਮਾਰਨ ਦੀ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਘੇਰੀ ਭਾਜਪਾ, ਕਿਹਾ- ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ’ਚ ਨਾਕਾਮ ਰਹੀ ਕੇਂਦਰ ਸਰਕਾਰ

ਐੱਨਆਰਆਈ ਕਾਲੋਨੀ ਦੇ ਪ੍ਰਦੀਪ ਕੁਮਾਰ ਤੋਲਾਨੀ (43) ਨੇ ਧਮਕੀਆਂ ਦੇਣ ਦੀ ਰਿਪੋਰਟ ਦਰਜ ਕਰਵਾਈ ਹੈ। ਘਟਨਾ 6 ਫਰਵਰੀ ਦੀ ਹੈ। ਗੈਂਗਸਟਰਾਂ ਨੇ ਇੰਟਰਨੈੱਟ ਰਾਹੀਂ ਅੰਤਰਰਾਸ਼ਟਰੀ ਕਾਲਾਂ ਕੀਤੀਆਂ ਸਨ। ਕਾਲ ਰਿਸੀਵ ਨਾ ਹੋਣ ਤੋਂ ਬਾਅਦ 9 ਆਡੀਓ ਮੈਸੇਜ ਭੇਜੇ ਗਏ। ਇਸ ਤੋਂ ਇਲਾਵਾ 3 ਯੂ-ਟਿਊਬ ਕਲਿੱਪ ਭੇਜੇ ਗਏ। ਜਦੋਂ ਵੀਡੀਓ ਕਲਿੱਪ ਨੂੰ ਦੇਖਿਆ ਤਾਂ ਭੇਜਣ ਵਾਲੇ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਦੱਸਿਆ ਅਤੇ ਗੱਲ ਕਰਨ ਲਈ ਕਿਹਾ। ਗੱਲ ਨਾ ਕਰਨ 'ਤੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ : ਚਿੱਟੇ ਤੋਂ ਇਲਾਵਾ ਹੁਣ ਪੰਜਾਬ 'ਚ ਪੈਰ ਪਸਾਰ ਰਿਹਾ ਇਹ ਨਸ਼ਾ, ਗੁਆਂਢੀ ਸੂਬੇ ਤੋਂ ਵੱਡੇ ਪੱਧਰ 'ਤੇ ਹੋ ਰਹੀ ਸਮੱਗਲਿੰਗ

ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਹੋਟਲ ਕਾਰੋਬਾਰੀ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ। ਜਿਨ੍ਹਾਂ ਨੰਬਰਾਂ ਤੋਂ ਕਾਰੋਬਾਰੀ ਨੂੰ ਕਾਲ ਅਤੇ ਮੈਸੇਜ ਆਏ, ਉਨ੍ਹਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ। ਹਾਲਾਂਕਿ ਹੁਣ ਤੱਕ ਪੁਲਸ ਨੂੰ ਇਸ ਵਿੱਚ ਸਫਲਤਾ ਨਹੀਂ ਮਿਲੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News