ਪਿਛਲੇ 10 ਸਾਲਾਂ 'ਚ ਦੇਸ਼ ਦੀ ਅਰਥਵਿਵਸਥਾ 10 ਤੋਂ 5ਵੇਂ ਨੰਬਰ ਤੱਕ ਪਹੁੰਚੀ : PM ਮੋਦੀ

Wednesday, Jul 03, 2024 - 12:42 PM (IST)

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਮੋਦੀ ਅੱਜ ਰਾਜ ਸਭਾ ਵਿੱਚ ਧੰਨਵਾਦ ਮਤੇ 'ਤੇ ਚਰਚਾ ਦਾ ਜਵਾਬ ਦੇ ਰਹੇ ਹਨ। ਰਾਜ ਸਭਾ ਵਿਚ ਪੀਐੱਮ ਮੋਦੀ ਨੇ ਕਿਹਾ ਕਿ 60 ਸਾਲਾਂ ਬਾਅਦ ਅਜਿਹਾ ਹੋਇਆ ਹੈ ਕਿ ਤੀਜੀ ਵਾਰ ਕੋਈ ਸਰਕਾਰ ਵਾਪਸ ਆਈ ਹੈ। ਛੇ ਦਹਾਕਿਆਂ ਬਾਅਦ ਵਾਪਰੀ ਇਹ ਘਟਨਾ ਇੱਕ ਅਸਾਧਾਰਨ ਘਟਨਾ ਹੈ। ਕੁਝ ਲੋਕ ਜਾਣ ਬੁੱਝ ਕੇ ਮੂੰਹ ਮੋੜ ਕੇ ਬੈਠੇ ਰਹੇ। ਉਹਨਾਂ ਨੂੰ ਸਮਝ ਨਹੀਂ ਆਈ। ਜਿਨ੍ਹਾਂ ਨੇ ਸਮਝਿਆ, ਉਹ ਹੰਗਾਮਾ ਖੜ੍ਹਾ ਕਰਕੇ ਦੇਸ਼ ਦੇ ਲੋਕਾਂ ਦੀ ਤਰਕਸ਼ੀਲਤਾ ਨੂੰ ਢਾਹ ਲਾਉਣ ਦਾ ਯਤਨ ਕੀਤਾ ਗਿਆ। ਪਿਛਲੇ ਦੋ ਦਿਨਾਂ ਤੋਂ ਮੈਂ ਦੇਖਿਆ ਹੈ ਕਿ ਹਾਰ ਵੀ ਕਬੂਲ ਕੀਤੀ ਜਾ ਰਹੀ ਹੈ, ਜਿੱਤ ਨੂੰ ਵੀ ਭਰੇ ਮਨ ਨਾਲ ਸਵੀਕਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ - ਸਾਵਧਾਨ! Google Maps ਨੇ ਪੰਜ ਦੋਸਤ ਕਰ ਦਿੱਤੇ 'ਲਾਪਤਾ', ਕਈ ਘੰਟਿਆਂ ਬਾਅਦ ਲੱਭੇ ਪੁਲਸ ਨੂੰ

ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਦੇ ਅਜੇ 10 ਸਾਲ ਹੋਏ ਹਨ, ਜਦਕਿ 20 ਸਾਲ ਬਾਕੀ ਹਨ। ਸਾਡੀ ਸਰਕਾਰ ਦਾ ਇੱਕ ਤਿਹਾਈ ਪੂਰਾ ਹੋ ਗਿਆ ਹੈ, ਦੋ ਤਿਹਾਈ ਅਜੇ ਬਾਕੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਵਾਸੀਆਂ ਨੇ ਭੰਬਲਭੂਸੇ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ ਅਤੇ ਭਰੋਸੇ ਦੀ ਰਾਜਨੀਤੀ 'ਤੇ ਮੋਹਰ ਲਗਾਈ ਹੈ। ਮੇਰੇ ਵਰਗੇ ਬਹੁਤ ਸਾਰੇ ਲੋਕ ਜਨਤਕ ਜੀਵਨ ਵਿੱਚ ਹਨ, ਜਿਹਨਾਂ ਦੇ ਪਰਿਵਾਰ ਵਿੱਚੋਂ ਕੋਈ ਸਰਪੰਚ ਵੀ ਨਹੀਂ ਬਣਿਆ ਅਤੇ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ। ਪਰ ਅੱਜ ਉਹ ਅਹਿਮ ਅਹੁਦਿਆਂ 'ਤੇ ਪਹੁੰਚ ਗਏ ਹਨ। ਇਸ ਦਾ ਕਾਰਨ ਬਾਬਾ ਸਾਹਿਬ ਦਾ ਦਿੱਤਾ ਸੰਵਿਧਾਨ ਹੈ। ਸਾਡੇ ਵਰਗੇ ਲੋਕਾਂ ਦੇ ਇੱਥੇ ਪਹੁੰਚਣ ਦਾ ਕਾਰਨ ਸੰਵਿਧਾਨ ਅਤੇ ਜਨਤਾ ਦੀ ਮਨਜ਼ੂਰੀ ਹੈ। ਕਿਸੇ ਵੀ ਸਥਿਤੀ ਵਿੱਚ ਸੰਵਿਧਾਨ ਸਾਡਾ ਮਾਰਗ ਦਰਨ ਕਰਨ ਦਾ ਕੰਮ ਕਰਦਾ ਹੈ। 

ਇਹ ਵੀ ਪੜ੍ਹੋ - ਇਸ ਸੂਬੇ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਹੁਣ ਮਿਲੇਗੀ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ

ਪੀਐੱਮ ਮੋਦੀ ਨੇ ਕਿਹਾ ਕਿ ਇਹ ਚੋਣਾਂ 10 ਸਾਲ ਦੀਆਂ ਪ੍ਰਾਪਤੀਆਂ 'ਤੇ ਮੋਹਰ ਤਾਂ ਹੈ ਹੀ, ਨਾਲ ਭਵਿੱਖ ਦੀਆਂ ਨੀਤੀਆਂ 'ਤੇ ਵੀ ਮਨਜ਼ੂਰੀ ਦੀ ਮੋਹਰ ਹੈ। ਦੇਸ਼ ਦੇ ਲੋਕਾਂ ਦਾ ਸਾਡੇ 'ਤੇ ਭਰੋਸਾ ਹੋਣ ਕਾਰਨ ਸਾਨੂੰ ਇਹ ਮੌਕਾ ਮਿਲਿਆ ਹੈ। ਪਿਛਲੇ 10 ਸਾਲਾਂ ਵਿਚ ਦੇਸ਼ ਦੀ ਅਰਥਵਿਵਸਥਾ ਨੂੰ 10 ਤੋਂ 5 ਨੰਬਰ ਤੱਕ ਪਹੁੰਚਾਉਣ ਵਿਚ ਸਫਲਤਾ ਮਿਲੀ ਹੈ। ਜਿਵੇਂ-ਜਿਵੇਂ ਨੰਬਰ ਨੇੜੇ ਆ ਰਿਹਾ ਹੈ, ਚੁਣੌਤੀਆਂ ਵੀ ਵਧਦੀਆਂ ਜਾ ਰਹੀਆਂ ਹਨ। ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਦੇ ਔਖੇ ਦੌਰ ਅਤੇ ਸੰਘਰਸ਼ ਦੇ ਆਲਮੀ ਹਾਲਾਤ ਦੇ ਬਾਵਜੂਦ ਅਸੀਂ ਆਪਣੀ ਅਰਥਵਿਵਸਥਾ ਨੂੰ 10ਵੇਂ ਨੰਬਰ ਤੋਂ ਪੰਜਵੇਂ ਨੰਬਰ 'ਤੇ ਲਿਜਾਣ 'ਚ ਸਫਲ ਰਹੇ ਹਾਂ। ਇਸ ਵਾਰ ਦੇਸ਼ ਦੀ ਜਨਤਾ ਨੇ ਸਾਨੂੰ ਭਾਰਤ ਨੂੰ ਪੰਜਵੇਂ ਨੰਬਰ ਦੀ ਅਰਥਵਿਵਸਥਾ ਤੋਂ ਤੀਜੇ ਨੰਬਰ 'ਤੇ ਲਿਜਾਣ ਦਾ ਫਤਵਾ ਦਿੱਤਾ ਹੈ ਅਤੇ ਮੈਨੂੰ ਭਰੋਸਾ ਹੈ ਕਿ ਅਸੀਂ ਸਫ਼ਲ ਹੋਵਾਂਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News