ਜ਼ਮੀਨ ਖਿੱਸਕਣ ਨਾਲ ਰੁੱਕੀ 300 ਕਿਲੋਮੀਟਰ ਲੰਬੇ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਦੀ ਰਫਤਾਰ

07/16/2017 3:22:42 PM

ਜੰਮੂ— ਜੰਮੂ ਦੇ ਰਾਮਬਨ ਜ਼ਿਲੇ ਨੇੜੇ ਜ਼ਮੀਨ ਖਿੱਸਕਣ ਕਾਰਨ ਇਕ ਵਾਰ ਫਿਰ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਦੀ ਰਫਤਾਰ ਰੁੱਕ ਗਈ ਹੈ। 300 ਕਿਲੋਮੀਟਰ ਲੰਬੇ ਐਨ.ਐਚ ਨੂੰ ਜ਼ਮੀਨ ਖਿੱਸਕਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਭਾਰੀ ਬਾਰਸ਼ ਕਾਰਨ ਖੂਨੀ ਨਾਲੇ ਅਤੇ ਸੇਰੀ ਖੇਤਰ 'ਚ ਬਹੁਤ ਬੁਰੀ ਤਰ੍ਹਾਂ ਜ਼ਮੀਨ ਖਿੱਸਕੀ ਹੈ। 
ਐਨ.ਐਚ 'ਤੇ ਸੈਂਕੜੋ ਵਾਹਨ ਫਸੇ ਹੋਏ ਹਨ। ਹਾਈਵੇਅ 'ਤੇ ਪੰਥਯਾਲ ਅਤੇ ਰਾਮਬਨ ਦੇ ਵਿਚਕਾਰ ਦੋ-ਤਿੰਨ ਸਥਾਨਾਂ 'ਤੇ ਜ਼ਮੀਨ ਖਿੱਸਕੀ ਹੈ। ਬੀ.ਆਰ.ਓ ਸੜਕ ਮਾਰਗ ਨੂੰ ਸਾਫ ਕਰਨ 'ਚ ਜੁੱਟਿਆ ਹੋਇਆ ਹੈ। ਪੁਲਸ ਸੂਤਰਾਂ ਮੁਤਾਬਕ ਮਾਰਗ ਸਾਫ ਹੁੰਦੇ ਹੀ ਟ੍ਰੈਫਿਕ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।


Related News