ਤਲਵਾੜਾ ਦਾ ਫ਼ੌਜੀ ਜਵਾਨ ਜਗਜੀਵਨ ਰਾਮ ਸ਼੍ਰੀਨਗਰ ''ਚ ਮੁਕਾਬਲੇ ਦੌਰਾਨ ਹੋਇਆ ਸ਼ਹੀਦ

06/03/2024 3:51:36 PM

ਦਸੂਹਾ (ਵਰਿੰਦਰ ਪੰਡਿਤ)- ਹੁਸ਼ਿਆਰਪੁਰ ਦੇ ਦਸੂਹਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੋਂ ਦੇ ਤਲਵਾੜਾ ਬਲਾਕ ਦੇ ਪਿੰਡ ਭਵਨੌਰ ਦਾ ਰਹਿਣ ਵਾਲਾ ਫ਼ੌਜੀ ਜਵਾਨ ਸ਼੍ਰੀਨਗਰ ਵਿਚ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ। ਮ੍ਰਿਤਕ ਫ਼ੌਜੀ ਜਵਾਨ ਦੀ ਪਛਾਣ ਸੂਬੇਦਾਰ ਜਗਜੀਵਨ ਰਾਮ ਦੇ ਰੂਪ ਵਿਚ ਹੋਈ ਹੈ। 

ਮਿਲੀ ਜਾਣਕਾਰੀ ਮੁਤਾਬਕ ਸੂਬੇਦਾਰ ਜਗਜੀਵਨ ਰਾਮ ਭਾਰਤੀ ਸੈਨਾ ਦੀ 7 ਪੈਰਾ ਬਟਾਲੀਅਨ ਵਿਚ ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਆਪਣੀ ਡਿਊਟੀ ਨਿਭਾਅ ਰਹੇ ਹਨ। ਜਿਵੇਂ ਹੀ ਉਨ੍ਹਾਂ ਦੇ ਸ਼ਹੀਦ ਹੋਣ ਦੀ ਖ਼ਬਰ ਇਲਾਕੇ ਵਿਚ ਫੈਲੀ ਤਾਂ ਸੋਗ ਦੀ ਲਹਿਰ ਦੌੜ ਪਈ। ਉਨ੍ਹਾਂ ਅੰਤਿਮ ਸੰਸਕਾਰ ਪਿੰਡ ਭਵਨੌਰ ਵਿਖੇ ਅੱਜ ਦੁਪਹਿਰ ਬਾਅਦ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਇਕੱਠਿਆਂ ਨਸ਼ਾ ਕਰਨ ਮਗਰੋਂ ਦੋਸਤ ਦੀ ਵਿਗੜੀ ਸਿਹਤ, ਡਾਕਟਰੀ ਇਲਾਜ ਨਾ ਮਿਲਣ 'ਤੇ ਸ਼ਮਸ਼ਾਨਘਾਟ ਦੇ ਕਮਰੇ 'ਚ ਕੀਤਾ ਕਾਰਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

 


shivani attri

Content Editor

Related News