ਨੈਸ਼ਨਲ ਹਾਈਵੇਅ ’ਤੇ ਸਫਰ ਹੋਇਆ ਮਹਿੰਗਾ, ਜਲੰਧਰ ਤੋਂ ਦਿੱਲੀ ਜਾਣ ਵਾਲਿਆਂ ਨੂੰ ਦੇਣਾ ਪਵੇਗਾ ਵਾਧੂ ਟੋਲ

Monday, Jun 03, 2024 - 11:17 AM (IST)

ਨੈਸ਼ਨਲ ਹਾਈਵੇਅ ’ਤੇ ਸਫਰ ਹੋਇਆ ਮਹਿੰਗਾ, ਜਲੰਧਰ ਤੋਂ ਦਿੱਲੀ ਜਾਣ ਵਾਲਿਆਂ ਨੂੰ ਦੇਣਾ ਪਵੇਗਾ ਵਾਧੂ ਟੋਲ

ਫਿਲੌਰ, (ਭਾਖੜੀ)- ਇਕ ਵਾਰ ਫਿਰ ਨੈਸ਼ਨਲ ਹਾਈਵੇਅ ’ਤੇ ਸਫਰ ਮਹਿੰਗਾ ਹੋਣ ਜਾ ਰਿਹਾ ਹੈ। ਜਲੰਧਰ ਤੋਂ ਦਿੱਲੀ ਅਤੇ ਦਿੱਲੀ ਤੋਂ ਜਲੰਧਰ ਸਫਰ ਕਰਨ ਵਾਲੇ ਲੋਕਾਂ ’ਤੇ ਟੋਲ ਟੈਕਸ ਦੀ ਗਾਜ਼ ਡਿੱਗਣ ਜਾ ਰਹੀ ਹੈ। ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਵੱਲੋਂ ਜਾਰੀ ਨਵੀਂ ਰੇਟ ਲਿਸਟ ਵਿਚ ਲਗਭਗ 5 ਫੀਸਦੀ ਦਾ ਵਾਧਾ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ ਨਵੇਂ ਰੇਟ ਲਿਸਟ ਵਿਚ ਮਾਮੂਲੀ ਵਾਧਾ ਕੀਤਾ ਗਿਆ ਹੈ ਅਤੇ ਅੱਜ ਤੋਂ ਨਵੀਂ ਰੇਟ ਲਿਸਟ ਦੇ ਹਿਸਾਬ ਨਾਲ ਟੋਲ ਕੱਟੇਗਾ।

ਜਾਣਕਾਰੀ ਅਨੁਸਾਰ ਕਾਰ ਦੇ ਪੁਰਾਣੇ ਰੇਟ ਇਕ ਪਾਸੇ ਦਾ 215 ਰੁਪਏ, ਆਉਣ-ਜਾਣ ਦਾ 325 ਰੁਪਏ ਤੇ ਮਹੀਨਾਵਾਰ ਪਾਸ 7175 ਰੁਪਏ ਸੀ। ਨਵੇਂ ਰੇਟ ਵਿਚ ਇਕ ਪਾਸੇ ਦਾ 220 ਰੁਪਏ, ਆਉਣ-ਜਾਣ ਦਾ 330 ਰੁਪਏ ਅਤੇ ਮਹੀਨਾਵਾਰ ਪਾਸ 7360 ਰੁਪਏ ਦਾ ਹੋਵੇਗਾ। ਇਸੇ ਤਰ੍ਹਾਂ ਲਾਈਟ ਵ੍ਹੀਕਲ ਦੇ ਪੁਰਾਣੇ ਰੇਟ ਇਕ ਪਾਸੇ ਦਾ 350 ਰੁਪਏ, ਆਉਣ-ਜਾਣ ਦਾ 520 ਰੁਪਏ ਅਤੇ ਮਹੀਨਾਵਾਰ ਪਾਸ 11590 ਰੁਪਏ ਸੀ। ਨਵੇਂ ਰੇਟ ਵਿਚ ਇਕ ਪਾਸੇ ਦਾ 355 ਰੁਪਏ ਰੁਪਏ, ਆਉਣ-ਜਾਣ ਦਾ 535 ਰੁਪਏ ਅਤੇ ਮਹੀਨਾਵਾਰ ਪਾਸ 11885 ਰੁਪਏ ਦਾ ਹੋਵੇਗਾ। ਬੱਸ-ਟਰੱਕ ਦੇ ਐਕਸਲ ਦੇ ਪੁਰਾਣੇ ਰੇਟ ਇਕ ਪਾਸੇ ਦਾ 730 ਰੁਪਏ, ਆਉਣ-ਜਾਣ ਦਾ 1095 ਰੁਪਏ ਅਤੇ ਮਹੀਨਾਵਾਰ ਪਾਸ 24285 ਰੁਪਏ ਸੀ। ਨਵੇਂ ਰੇਟ ਵਿਚ ਇਕ ਪਾਸੇ ਦਾ 745 ਰੁਪਏ, ਆਉਣ-ਜਾਣ ਦਾ 1120 ਰੁਪਏ ਅਤੇ ਮਹੀਨਾਵਾਰ ਪਾਸ 24905 ਰੁਪਏ ਦਾ ਹੋਵੇਗਾ।

ਤਿੰਨ ਐਕਸਲ ਵਾਹਨਾਂ ਦੇ ਪੁਰਾਣੇ ਰੇਟ ਇਕ ਪਾਸੇ ਦਾ 795 ਰੁਪਏ, ਆਉਣ-ਜਾਣ ਦਾ 1190 ਰੁਪਏ ਅਤੇ ਮਹੀਨਾਵਾਰ ਪਾਸ 26490 ਰੁਪਏ ਸੀ। ਨਵੇਂ ਰੇਟ ਵਿਚ ਇਕ ਪਾਸੇ ਦਾ 815 ਰੁਪਏ, ਆਉਣ-ਜਾਣ ਦਾ 1225 ਰੁਪਏ ਅਤੇ ਮਹੀਨਾਵਾਰ ਪਾਸ 27170 ਰੁਪਏ ਦਾ ਹੋਵੇਗਾ। ਹੈਵੀ ਕੰਸਟ੍ਰਕਸ਼ਨ ਮਸ਼ੀਨਰੀ ਫੋਰ ਐਕਸਲ ਵਾਹਨਾਂ ਦੇ ਪੁਰਾਣੇ ਰੇਟ ਇਕ ਪਾਸੇ ਦਾ 1140 ਰੁਪਏ, ਆਉਣ-ਜਾਣ ਦਾ 1715 ਰੁਪਏ ਤੇ ਮਹੀਨਾਵਾਰ ਪਾਸ 38085 ਰੁਪਏ ਸੀ। 

ਨਵੇਂ ਰੇਟ ਵਿਚ ਇਕ ਪਾਸੇ ਦਾ 1170 ਰੁਪਏ, ਆਉਣ-ਜਾਣ ਦਾ 1755 ਰੁਪਏ ਅਤੇ ਮਹੀਨਾਵਾਰ ਪਾਸ 39055 ਰੁਪਏ ਦਾ ਹੋਵੇਗਾ। ਸੱਤ ਤੇ ਜ਼ਿਆਦਾ ਐਕਸਲ ਲਈ ਪੁਰਾਣੇ ਰੇਟ ਇਕ ਪਾਸੇ ਦਾ 1390 ਰੁਪਏ, ਆਉਣ-ਜਾਣ ਦਾ 2085 ਰੁਪਏ ਤੇ ਮਹੀਨਾਵਾਰ ਪਾਸ 46360 ਰੁਪਏ ਰੁਪਏ ਸੀ। ਨਵੇਂ ਰੇਟ ਵਿਚ ਹੁਣ ਇਕ ਪਾਸੇ ਦਾ 1425 ਰੁਪਏ, ਆਉਣ-ਜਾਣ ਦਾ 2140 ਰੁਪਏ ਅਤੇ ਮਹੀਨਾਵਾਰ ਪਾਸ 47575 ਰੁਪਏ ਦਾ ਹੋਵੇਗਾ। ਇਸਦੇ ਨਾਲ ਹੀ ਟੋਲ ਪਲਾਜ਼ਾ ਦੇ 20 ਕਿਲੋਮੀਟਰ ਅੰਦਰ ਰਹਿਣ ਵਾਲਿਆਂ ਦੇ ਪਾਸ ਦਾ ਰੇਟ ਵੀ 330 ਤੋਂ ਵਧਾ ਕੇ 340 ਕਰ ਦਿੱਤਾ ਗਿਆ ਹੈ।


author

Rakesh

Content Editor

Related News