ਅਫ਼ਗਾਨਿਸਤਾਨ ''ਚ ਜ਼ਮੀਨ ਖਿਸਕਣ ਨਾਲ 7 ਲੋਕਾਂ ਦੀ ਮੌਤ

Monday, Jun 24, 2024 - 03:44 PM (IST)

ਕਾਬੁਲ (ਵਾਰਤਾ)- ਅਫ਼ਗਾਨਿਸਤਾਨ 'ਚ ਪਕਤੀਆ ਸੂਬੇ ਦੇ ਇਕ ਪਿੰਡ 'ਚ ਐਤਵਾਰ ਦੇਰ ਰਾਤ ਜ਼ਮੀਨ ਖਿਸਕਣ ਨਾਲ 7 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਬਖਤਰ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਜਨੀਖਾਈਲ ਜ਼ਿਲ੍ਹੇ ਦੇ ਜਕਾਓਰਗੋਰ ਪਿੰਡ 'ਚ ਐਤਵਾਰ ਰਾਤ ਜ਼ਮੀਨ ਖਿਸਕਣ ਨਾਲ ਇਕ ਰਿਹਾਇਸ਼ੀ ਘਰ ਮਲਬੇ 'ਚ ਦੱਬ ਗਈ। 

ਇਸ ਹਾਦਸੇ 'ਚ 7 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ। ਅਫ਼ਗਾਨਿਸਤਾਨ ਦੇ ਦੂਰ ਦੇ ਇਲਾਕਿਆਂ 'ਚ ਲੋਕ ਜ਼ਿਆਦਾਤਰ ਮਿੱਟੀ ਦੇ ਘਰਾਂ 'ਚ ਰਹਿੰਦੇ ਹਨ। ਅਜਿਹੇ ਇਲਾਕਿਆਂ 'ਚ ਮੀਂਹ, ਬਰਫ਼ਬਾਰੀ ਅਤੇ ਭੂਚਾਲ ਵਰਗੀਆਂ ਆਫ਼ਤਾਂ ਦੇ ਸਮੇਂ ਅਜਿਹੇ ਘਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਜਾਨ-ਮਾਲ ਦਾ ਬਹੁਤ ਨੁਕਸਾਨ ਹੁੰਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News