ਲਾਲੂ ਦੀ ਜ਼ਮਾਨਤ ਪਟੀਸ਼ਨ ''ਤੇ ਸੁਣਵਾਈ ਟਲੀ

Saturday, Mar 24, 2018 - 04:02 AM (IST)

ਰਾਂਚੀ - ਚਾਰਾ ਘਪਲੇ ਦੇ ਚਾਈਬਾਸਾ ਖਜ਼ਾਨੇ ਨਾਲ ਜੁੜੇ ਇਕ ਮਾਮਲੇ ਨਾਲ ਸਜ਼ਾ ਹੋਣ ਤੋਂ ਬਾਅਦ ਬਿਰਸਾ ਮੁੰਡਾ ਜੇਲ ਵਿਚ ਬੰਦ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਇਥੇ ਝਾਰਖੰਡ ਹਾਈ ਕੋਰਟ ਵਿਚ ਸੁਣਵਾਈ ਟਲ ਗਈ। 
ਜਸਟਿਸ ਅਪਰੇਸ਼ ਸਿੰਘ ਦੀ ਬੈਂਚ ਵਿਚ ਅੱਜ ਲਾਲੂ ਦੀ ਚਾਈਬਾਸਾ ਖਜ਼ਾਨਾ ਮਾਮਲੇ ਵਿਚ ਹੋਈ ਸਜ਼ਾ ਖਿਲਾਫ ਸੁਣਵਾਈ ਨਹੀਂ ਹੋ ਸਕੀ ਅਤੇ ਅਦਾਲਤ ਨੇ ਹੁਣ ਇਸ ਮਾਮਲੇ ਵਿਚ 6 ਅਪ੍ਰੈਲ ਦੀ ਤਰੀਕ ਸੁਣਵਾਈ ਲਈ ਤੈਅ ਕੀਤੀ ਹੈ। ਲਾਲੂ ਦੇ ਵਕੀਲ ਪ੍ਰਭਾਤ ਕੁਮਾਰ ਨੇ ਦੱਸਿਆ ਕਿ ਅਦਾਲਤ ਵਿਚ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਲਾਲੂ ਦੀ ਪਟੀਸ਼ਨ 'ਤੇ ਸੁਣਵਾਈ ਨਹੀਂ ਹੋ ਸਕੀ।


Related News