ਲਾਲੂ ਨੂੰ ਨਵੀਂ ਜੇਲ ''ਚ ਮਿਲੇਗਾ ਅਟੈਚਡ ਬਾਥਰੂਮ

01/08/2018 10:29:06 AM

ਨਵੀਂ ਦਿੱਲੀ—ਚਾਰਾ ਘਪਲੇ ਦੇ ਦੇਵਘਰ ਕੇਸ 'ਚ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਸਾਢੇ ਤਿੰਨ ਸਾਲ ਕੈਦ ਦੀ ਸਜ਼ਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਰਾਂਚੀ ਦੀ ਬਿਰਸਾ ਮੁੰਡਾ ਕੇਂਦਰੀ ਜੇਲ ਹੋਟਵਾਰ ਤੋਂ ਹਜ਼ਾਰੀ ਬਾਗ ਓਪਨ ਜੇਲ 'ਚ ਭੇਜਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਖਬਰਾਂ ਮੁਤਾਬਿਕ ਲਾਲੂ ਸਣੇ ਹੋਰ 16 ਕੈਦੀਆਂ ਨੂੰ ਜਲਦੀ ਹੀ ਹਜ਼ਾਰੀ ਬਾਗ ਜੇਲ 'ਚ ਭੇਜ ਦਿੱਤਾ ਜਾਵੇਗਾ। ਇਥੇ ਲਾਲੂ ਸਮੇਤ ਸਾਰੇ ਕੈਦੀਆਂ ਨੂੰ ਅਟੈਚਡ ਬਾਥਰੂਮ ਦੀ ਸਹੂਲਤ ਮਿਲੇਗੀ।


Related News