JCB 'ਤੇ ਚੜ੍ਹ ਕੇ ਕਾਗਜ਼ ਵਾਂਗ ਉਡਾਏ ਲੱਖਾਂ ਰੁਪਏ, ਇਸ ਪਿੰਡ ਦੇ ਗ੍ਰੈਂਡ ਵਿਆਹ ਦੀ ਵੀਡੀਓ ਵਾਇਰਲ
Wednesday, Nov 20, 2024 - 06:45 PM (IST)
ਯੂਪੀ : ਤੁਸੀਂ ਕਈ ਸ਼ਾਨਦਾਰ ਵਿਆਹਾਂ ਦੀਆਂ ਚਰਚਾ ਬਾਰੇ ਤਾਂ ਸੁਣਿਆ ਹੋਵੇਗਾ ਪਰ ਅੱਜ ਯੂਪੀ ਦੇ ਇੱਕ ਪਿੰਡ ਦਾ ਵਿਆਹ ਆਪਣੀ ਵੀਡੀਓ ਵਾਇਰਲ ਹੋਣ ਕਾਰਨ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ, ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਪਰਿਵਾਰ ਦੇ ਲੋਕ ਵਿਆਹ ਨੂੰ ਲੈ ਕੇ ਬਹੁਤ ਖ਼ੁਸ਼ ਹਨ ਅਤੇ ਉਹ ਇਸ ਖੁਸ਼ੀ ਵਿਚ ਜੇਸੀਬੀ ਅਤੇ ਘਰ ਦੀ ਛੱਤ 'ਤੇ ਚੜ੍ਹ ਕੇ ਕਾਗਜ਼ ਵਾਂਗ ਨੋਟਾਂ ਦੀ ਵਰਖਾ ਕਰ ਰਹੇ ਹਨ। ਨੋਟਾਂ ਦੀ ਵਰਖਾ ਵਾਲਾ ਵੀਡੀਓ ਵਾਇਰਲ ਹੋਣ ਨਾਲ ਪੂਰੇ ਸਿਧਾਰਥਨਗਰ 'ਚ ਚਰਚਾ ਦਾ ਵਿਸ਼ਾ ਬਣ ਗਿਆ।
ਇਹ ਵੀ ਪੜ੍ਹੋ - Alert! ਉੱਤਰੀ ਭਾਰਤ 'ਚ ਵਧੇਗੀ ਠੰਡ, 7 ਸੂਬਿਆਂ 'ਚ ਹਨੇਰੀ-ਤੂਫ਼ਾਨ ਤੇ ਭਾਰੀ ਮੀਂਹ ਦੀ ਸੰਭਾਵਨਾ
ਦੱਸ ਦੇਈਏ ਕਿ ਅਫਜ਼ਲ ਅਤੇ ਅਰਮਾਨ ਨਾਮ ਦੇ ਦੋ ਨੌਜਵਾਨਾਂ ਦਾ ਵਿਆਹ ਯੂਪੀ ਦੇ ਸਿਧਾਰਥਨਗਰ ਜ਼ਿਲ੍ਹੇ ਦੇ ਦੇਵਲਹਵਾ ਪਿੰਡ ਵਿੱਚ ਹੋਇਆ ਸੀ। ਵਿਆਹ ਦੇ ਸਮੇਂ ਪਰਿਵਾਰਕ ਮੈਂਬਰਾਂ ਨੇ ਬਾਰਾਤ ਦੀ ਰਵਾਨਗੀ ਦੇ ਜਸ਼ਨ ਵਿੱਚ 20 ਲੱਖ ਰੁਪਏ ਤੋਂ ਵੱਧ ਦੇ ਨੋਟਾਂ ਦੀ ਵਰਖਾ ਕਰ ਦਿੱਤੀ। ਬਾਰਾਤ ਮੌਕੇ ਇਸ ਅਨੋਖੇ ਅੰਦਾਜ਼ 'ਚ ਨੋਟ ਉਡਾਉਣ ਦਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਵਿਆਹ ਮੌਕੇ ਮੁੰਡੇ ਦੇ ਪਰਿਵਾਰਕ ਮੈਂਬਰ ਛੱਤ ਅਤੇ ਜੇ.ਸੀ.ਬੀ. 'ਤੇ ਚੜ੍ਹ ਗਏ। ਉੱਥੋਂ ਉਹਨਾਂ ਨੇ 100, 200 ਅਤੇ 500 ਰੁਪਏ ਦੇ ਨੋਟਾਂ ਨੂੰ ਕਾਗਜ਼ ਵਾਂਗ ਹਵਾ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਉਥੇ ਮੌਜੂਦ ਲੋਕ ਇਨ੍ਹਾਂ ਨੋਟਾਂ ਨੂੰ ਲੁੱਟਣ ਲਈ ਦੌੜ ਪਏ। ਸਾਰਾ ਮਾਹੌਲ ਮੇਲੇ ਵਰਗਾ ਬਣ ਗਿਆ।
ਇਹ ਵੀ ਪੜ੍ਹੋ - Alert! ਉੱਤਰੀ ਭਾਰਤ 'ਚ ਵਧੇਗੀ ਠੰਡ, 7 ਸੂਬਿਆਂ 'ਚ ਹਨੇਰੀ-ਤੂਫ਼ਾਨ ਤੇ ਭਾਰੀ ਮੀਂਹ ਦੀ ਸੰਭਾਵਨਾ
ਇਸ ਵੀਡੀਓ ਨੇ ਨਾ ਸਿਰਫ਼ ਸੋਸ਼ਲ ਮੀਡੀਆ 'ਤੇ, ਸਗੋਂ ਪੂਰੇ ਜ਼ਿਲ੍ਹੇ 'ਚ ਚਰਚਾ ਛੇੜ ਦਿੱਤੀ। ਵਿਆਹ ਦੀ ਅਨੋਖੇ ਧੂਮ-ਧਾਮ ਅਤੇ ਨੋਟਾਂ ਦੀ ਹੋਈ ਵਰਖਾ ਕਾਰਨ ਇਹ ਵਿਆਹ ਯਾਦਗਾਰ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਸਮਾਗਮ ਪਿੰਡ ਅਤੇ ਜ਼ਿਲ੍ਹੇ ਵਿੱਚ ਵਿਆਹ ਦੀ ਵੱਖਰੀ ਪਛਾਣ ਬਣਾਉਣ ਲਈ ਸੀ। ਇਸ ਵਿਆਹ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਇਸ ਨੂੰ ਪੈਸੇ ਦੀ ਬਰਬਾਦੀ ਮੰਨ ਰਹੇ ਹਨ ਤਾਂ ਕੁਝ ਇਸ ਨੂੰ ਵਿਆਹ ਦਾ ਅਨੋਖਾ ਤਰੀਕਾ ਦੱਸ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਇਸ ਨੂੰ ਖੁੱਲ੍ਹੇਆਮ ਪੈਸੇ ਖ਼ਰਚਣ ਦਾ ਦਿਖਾਵਾ ਵੀ ਕਹਿ ਰਹੇ ਹਨ।
ਇਹ ਵੀ ਪੜ੍ਹੋ - ਬਣਾਉਟੀ ਮੀਂਹ ਪਵਾਉਣ ਦੀ ਤਿਆਰੀ, ਖ਼ਰਚੇ ਜਾਣਗੇ ਕਰੋੜਾਂ ਰੁਪਏ, ਜਾਣੋ ਕੀ ਹੈ ਪੂਰੀ ਯੋਜਨਾ
ਵਿਆਹ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪ੍ਰਸ਼ਾਸਨ ਵੀ ਇਸ ਮਾਮਲੇ 'ਤੇ ਨਜ਼ਰ ਰੱਖ ਰਿਹਾ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇੰਨਾ ਪੈਸਾ ਕਿੱਥੋਂ ਆਇਆ ਅਤੇ ਇਸ ਦਾ ਸਰੋਤ ਜਾਇਜ਼ ਸੀ ਜਾਂ ਨਹੀਂ। ਦੇਵਲਹਵਾ ਪਿੰਡ ਦਾ ਇਹ ਵਿਆਹ ਆਪਣੇ ਅਨੋਖੇ ਅੰਦਾਜ਼ ਅਤੇ ਸ਼ਾਨੋ-ਸ਼ੌਕਤ ਕਾਰਨ ਜ਼ਿਲ੍ਹੇ ਵਿੱਚ ਹੀ ਨਹੀਂ ਸਗੋਂ ਸੋਸ਼ਲ ਮੀਡੀਆ 'ਤੇ ਵੀ ਸੁਰਖੀਆਂ ਬਟੋਰ ਰਿਹਾ ਹੈ। ਜਿੱਥੇ ਇੱਕ ਪਾਸੇ ਵਿਆਹ ਦੀਆਂ ਖੁਸ਼ੀਆਂ ਦਾ ਜਸ਼ਨ ਹੈ, ਉੱਥੇ ਹੀ ਦੂਜੇ ਪਾਸੇ ਪੈਸੇ ਦੀ ਅਜਿਹੀ ਬਰਬਾਦੀ 'ਤੇ ਸਵਾਲ ਉੱਠ ਰਹੇ ਹਨ।
ਇਹ ਵੀ ਪੜ੍ਹੋ - ਅੱਜ ਜਾਂ ਭਲਕੇ ਪੈ ਸਕਦੈ ਭਾਰੀ ਮੀਂਹ, ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8