ਕਾਸ਼ੀ ਵਿਸ਼ਵਨਾਥ ਧਾਮ ’ਚ ਹੁਣ ਮਿਲਣਗੇ ਮੋਟੇ ਅਨਾਜ ਨਾਲ ਬਣੇ ਲੱਡੂ ‘ਸ਼੍ਰੀ ਅੰਨ ਪ੍ਰਸਾਦਮ’

Monday, Mar 06, 2023 - 12:00 PM (IST)

ਲਖਨਊ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੋਟੇ ਅਨਾਜ ਨੂੰ ‘ਸ਼੍ਰੀ ਅੰਨ’ ਦਾ ਨਾਮ ਦਿੱਤੇ ਜਾਣ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਦੇ ਸੰਸਦੀ ਖੇਤਰ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਧਾਮ ਵਿਖੇ ਮੋਟੇ ਅਨਾਜ ਨਾਲ ਬਣੇ ਲੱਡੂਆਂ ਦਾ ਪ੍ਰਸ਼ਾਦ ‘ਸ਼੍ਰੀ ਅੰਨ ਪ੍ਰਸਾਦਮ’ ਵੇਚਣ ਦਾ ਫੈਸਲਾ ਕੀਤਾ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ ਕਾਸ਼ੀ ਤੋਂ ਨਿਕਲੀ ਗੱਲ ਪੂਰੀ ਦੁਨੀਆ ’ਚ ਪਹੁੰਚਦੀ ਹੈ ਅਤੇ ‘ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ’ ਦਾ ਸੰਦੇਸ਼ ਪੂਰੀ ਦੁਨੀਆ ’ਚ ਸਨਾਤਨੀ ਮੰਨਿਆ ਜਾਂਦਾ ਹੈ। ਇਸ ਲਈ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਦੀ ਪਹਿਲਕਦਮੀ ’ਤੇ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਵਿੱਚ ਮੋਟੇ ਅਨਾਜ ਦੇ ਲੱਡੂ ਹੁਣ ਪ੍ਰਸਾਦ ਦੇ ਰੂਪ ਵਿਚ ਵੇਚੇ ਜਾ ਰਹੇ ਹਨ।


DIsha

Content Editor

Related News