ਲੱਦਾਖ ਤੋਂ ਚੰਗੀ ਖ਼ਬਰ, ਕੋਰੋਨਾ ਪੀੜਤ 9 ਮਰੀਜ਼ਾਂ ਦੇ ਟੈਸਟ ਨੈਗੇਟਿਵ

04/04/2020 3:14:08 PM

ਲੇਹ (ਭਾਸ਼ਾ)— ਲੱਦਾਖ 'ਚ ਕੋਰੋਨਾ ਵਾਇਰਸ ਨਾਲ ਪੀੜਤ 14ਓਲੋਕਾਂ 'ਚੋਂ 9 ਲੋਕ ਪਿਛਲੇ 12 ਦਿਨਾਂ ਵਿਚ ਠੀਕ ਹੋਏ ਹਨ। ਕਮਿਸ਼ਨਰ ਸਕੱਤਰ (ਸਿਹਤ) ਰਿਜ਼ਿਨ ਸੇਮਫੇਲ ਨੇ ਸ਼ਨੀਵਾਰ ਨੂੰ ਇਕ ਟਵੀਟ 'ਚ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 2 ਹੋਰ ਪੀੜਤ ਲੋਕਾਂ ਦੇ ਜਾਂਚ ਨਤੀਜੇ ਨੈਗੇਟਿਵ ਪਾਏ ਗਏ, ਕੁੱਲ 9 ਲੋਕ ਠੀਕ ਹੋਏ। 

ਦਰਅਸਲ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਕੋਰੋਨਾ ਦੇ 11 ਮਾਮਲੇ ਲੱਦਾਖ ਵਿਚ ਜਦਕਿ 3 ਕੇਸ ਕਾਰਗਿਲ ਜ਼ਿਲੇ 'ਚ ਦਰਜ ਕੀਤੇ ਗਏ ਸਨ। ਇਸ ਦਰਮਿਆਨ ਲੱਦਾਖ ਖੁਦਮੁਖਤਿਆਰੀ ਪਹਾੜੀ ਵਿਕਾਸ ਪਰੀਸ਼ਦ ਦੇ ਲੇਹ ਉੱਪ ਪ੍ਰਧਾਨ ਸੇਰਿੰਗ ਸਾਂਦੁਪ ਨੇ ਸਿੱਖਿਆ ਵਿਭਾਗ ਨੂੰ ਲਾਕ ਡਾਊਨ ਦਰਮਿਆਨ ਬਚੇ ਦਿਨਾਂ ਦੌਰਾਨ ਵਿਦਿਆਰਥੀਆਂ ਤਕ ਸਿੱਖਿਆ ਪਹੁੰਚਾਉਣ ਲਈ ਤਰੀਕੇ ਤਲਾਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ।

ਦੱਸ ਦੇਈਏ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਕੁੱਲ 14 ਕੇਸ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ 9 ਲੋਕ ਹੁਣ ਠੀਕ ਹੋ ਗਏ ਹਨ। ਚੰਗੀ ਗੱਲ ਹੈ ਕਿ ਇੱਥੇ ਇਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਦੇ 30 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਫੈਲਿਆ ਹੋਇਆ ਹੈ। ਹੁਣ ਤਕ ਭਾਰਤ 'ਚ ਕੋਰੋਨਾ ਦੇ 3082 ਕੇਸ ਸਾਹਮਣੇ ਆਏ ਹਨ।


Tanu

Content Editor

Related News