ਉਧਾਰ ਮੰਗੇ 40 ਰੁਪਇਆਂ ਨੇ ਬਦਲੀ ਮਜ਼ਦੂਰ ਦੀ ਕਿਸਮਤ, ਪਲਾਂ 'ਚ ਬਣ ਗਿਆ ਕਰੋੜਪਤੀ
Tuesday, Oct 03, 2023 - 07:30 PM (IST)
ਨਵੀਂ ਦਿੱਲੀ- ਕਿਸਮਤ ਦੀ ਖੇਡ ਬੜੀ ਹੀ ਨਿਰਾਲੀ ਹੁੰਦੀ ਹੈ, ਕਦੋਂ, ਕੌਣ, ਕਿਵੇਂ ਕਰੋੜਪਤੀ ਬਣ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ। ਕਿਸਮਤ ਨਾਲ ਇਕ ਦਿਹਾੜੀ ਮਜ਼ਦੂਰ ਕੁਝ ਹੀ ਘੰਟਿਆਂ 'ਚ ਕਰੋੜਪਤੀ ਬਣ ਗਿਆ। ਉਹ ਘਰੋਂ ਬਕਰੀਆਂ ਲਈ ਘਾਹ ਵੱਢਣ ਗਿਆ ਸੀ ਅਤੇ ਜਦੋਂ ਘਰ ਪਰਤਿਆ ਤਾਂ ਉਹ ਕਰੋੜਪਤੀ ਬਣ ਚੁੱਕਾ ਸੀ। ਹੈਰਾਨ ਨਾ ਹੋਵੋ, ਇਹ ਬਿਲਕੁਲ ਸਹੀ ਖਬਰ ਹੈ। ਅਸਲ 'ਚ ਸਿਰਫ 40 ਰੁਪਏ ਦੀ ਲਾਟਰੀ ਖਰੀਦਣ ਵਾਲਾ ਕਰੋੜਪਤੀ ਬਣਿਆ ਹੈ। ਇਸ ਸ਼ਖਸ ਕੋਲ ਲਾਟਰੀ ਖਰੀਦਣ ਲਈ 40 ਰੁਪਏ ਵੀ ਨਹੀਂ ਸਨ। ਇਹ ਪੈਸੇ ਵੀ ਉਸਨੇ ਉਧਾਰ ਲੈ ਕੇ ਲਾਟਰੀ ਖਰੀਦੀ ਸੀ। ਇਹ ਮਾਮਲਾ ਪੱਛਮੀ ਬੰਗਾਲ ਦੇ ਪੂਰਬ ਬਰਦਵਾਨ ਦਾ ਹੈ। ਕੁਝ ਹੀ ਘੰਟਿਆਂ 'ਚ ਦਿਹਾੜੀ ਮਜ਼ਦੂਰ ਤੋਂ ਕਰੋੜਪਤੀ ਬਣੇ ਸ਼ਖਸ ਦਾ ਨਾਂ ਭਾਸਕਰ ਮਾਜੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਦੋ ਸਮੱਗਲਰ ਜੰਮੂ ਕਸ਼ਮੀਰ 'ਚ ਗ੍ਰਿਫ਼ਤਾਰ, ਬਰਾਮਦ ਹੋਈ 300 ਕਰੋੜ ਦੀ ਕੋਕੀਨ
ਪਿਛਲੇ 10 ਸਾਲਾਂ ਤੋਂ ਖਰੀਦ ਰਿਹਾ ਸੀ ਲਾਟਰੀ
ਇਹ ਸ਼ਖਸ ਇੰਨਾ ਗਰੀਬ ਹੈ ਕਿ ਦੂਜੀ ਦੀ ਜ਼ਮੀਨ 'ਤੇ ਕੰਮ ਕਰਕੇ ਅਤੇ ਬਕਰੀ ਪਾਲ ਕੇ ਰੋਟੀ ਦਾ ਜੁਗਾੜ ਕਰਦਾ ਹੈ ਪਰ ਇਸਦੀ ਇਕ ਕਮਜ਼ੋਰੀ ਜਾਂ ਝਸ ਕਰੋ, ਉਹ ਸੀ ਲਾਟਰੀ ਦਾ। ਪਿਛਲੇ 10 ਸਾਲਾਂ ਤੋਂ ਉਹ ਲਾਟਰੀ ਜ਼ਰੂਰ ਪਾਉਂਦਾ ਸੀ। ਪਿਛਲੇ 10 ਸਾਲਾਂ ਤੋਂ ਇਹ ਜ਼ਿੱਦ ਸੀ ਕਿ ਇਕ ਦਿਨ ਇਸੇ ਲਾਟਰੀ ਨਾਲ ਉਸਦੇ ਦਿਨ ਪਟਲ ਜਾਣਗੇ ਅਤੇ ਭਾਸਕਰ ਮਾਜੀ ਦੀ ਇਹ ਜ਼ਿੱਦ ਆਖਿਰਕਾਰ ਸਹੀ ਸਾਬਿਤ ਹੋਈ। ਐਤਵਾਰ ਯਾਨੀ 1 ਅਕਤੂਬਰ ਨੂੰ 40 ਰੁਪਏ ਦੇ ਉਧਾਰ ਦੇ ਨਾਲ ਲਾਟਰੀ ਜਿੱਤ ਕੇ ਭਾਸਕਰ ਮਾਚੀ ਇਕ ਕਰੋਰ ਰੁਪਏ ਦਾ ਮਾਲਕ ਬਣ ਗਿਆ। ਹੁਣ ਇਸਦੀ ਜਾਣਕਾਰੀ ਮਿਲਣ 'ਤੇ ਪੂਰੇ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ- 22 ਸਾਲ ਸਜ਼ਾ ਭੁਗਤ ਕੇ ਆਏ ਵਿਅਕਤੀ ਨੇ ਫਿਰ ਕਰ 'ਤਾ ਵੱਡਾ ਕਾਂਡ, ਨੌਜਵਾਨ ਦਾ ਕਤਲ ਕਰ ਖੂਹ 'ਚ ਸੁੱਟੀ ਲਾਸ਼
ਭਾਸਕਰ ਦਾ ਕਹਿਣਾ ਹੈ ਕਿ ਉਸਦਾ ਪਰਿਵਾਰ ਬੇਹੱਦ ਗਰੀਬ ਹੈ। ਇਕ ਮਿੱਟੀ ਦਾ ਘਰ ਹੈ। ਛੱਤ 'ਚੋਂ ਮੀਂਹ ਦੇ ਸਮੇਂ ਪਾਣੀ ਡਿੱਗਦਾ ਹੈ। ਇਸ ਲਈ ਸਭ ਤੋਂ ਪਹਿਲਾਂ ਘਰ ਬਣਾਵਾਂਗਾ। ਖੇਤੀ ਲਈ ਜ਼ਮੀਨ ਨਹੀਂ ਹੈ ਤਾਂ ਇਕ ਖੇਤ ਲਵਾਂਗਾ। ਦੋ ਧੀਆਂ ਹਨ, ਉਨ੍ਹਾਂ ਦਾ ਵਿਆਹ ਕਰਵਾਉਣਾ ਹੈ ਅਤੇ ਅੱਗੇ ਦਾ ਕੁਝ ਕੰਮ ਕਰਾਂਗਾ ਜਿਸ ਨਾਵ ਆਪਣੇ ਘਰ 'ਚ ਹੀ ਮਿਹਨਤ ਕਰਕੇ ਦੋ ਟਾਈਮ ਦੀ ਰੋਟੀ ਦਾ ਜੁਗਾੜ ਹੋ ਸਕੇ।
ਇਹ ਵੀ ਪੜ੍ਹੋ- ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ