ਕੁਮਹੇਰ ਮਾਮਲਾ : ਅਦਾਲਤ ਨੇ 31 ਸਾਲ ਬਾਅਦ ਸੁਣਾਇਆ ਫ਼ੈਸਲਾ, 9 ਨੂੰ ਉਮਰ ਕੈਦ, 32 ਦੋਸ਼ੀਆਂ ਦੀ ਹੋ ਚੁੱਕੀ ਹੈ ਮੌਤ
Sunday, Oct 01, 2023 - 11:57 AM (IST)
ਨਵੀਂ ਦਿੱਲੀ - ਭਰਤਪੁਰ ਦੀ SC/ST ਅਦਾਲਤ ਨੇ ਕੁਮਹੇਰ ਕਾਂਡ 'ਤੇ ਵੱਡਾ ਫੈਸਲਾ ਸੁਣਾਇਆ ਹੈ। 31 ਸਾਲ ਪੁਰਾਣੇ ਇਸ ਮਾਮਲੇ 'ਚ ਅਦਾਲਤ ਨੇ 9 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ 41 ਨੂੰ ਬਰੀ ਕਰ ਦਿੱਤਾ ਗਿਆ। ਮੁਕੱਦਮੇ ਦੌਰਾਨ 32 ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ। ਇਕ ਦੋਸ਼ੀ ਅਜੇ ਫਰਾਰ ਹੈ। ਦੱਸ ਦੇਈਏ ਕਿ 6 ਜੂਨ 1992 ਨੂੰ 16 ਦਲਿਤਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਬਾਅਦ ਵਿੱਚ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ। ਸੀਬੀਆਈ ਨੇ ਜਾਂਚ ਦਰਮਿਆਨ 83 ਲੋਕਾਂ ਦੇ ਖ਼ਿਲਾਫ਼ ਕੋਰਟ ਵਿਚ ਚਾਲਾਨ ਪੇਸ਼ ਕੀਤਾ ਸੀ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਬਦਲ ਰਹੇ ਹਨ ਵਿੱਤੀ ਲੈਣ-ਦੇਣ ਦੇ ਇਹ ਨਿਯਮ, ਅੱਜ ਹੀ ਨਿਪਟਾਅ ਲਓ ਜ਼ਰੂਰੀ ਕੰਮ
ਐਡਵੋਕੇਟ ਰਾਜਿੰਦਰ ਸ੍ਰੀਵਾਸਤਵ ਨੇ ਦੱਸਿਆ ਕਿ 6 ਜੂਨ 1992 ਨੂੰ ਕੁਮਹੇਰ ਇਲਾਕੇ ਵਿੱਚ ਦੋ ਭਾਈਚਾਰਿਆਂ ਦੇ ਲੋਕਾਂ ਵਿੱਚ ਕਿਸੇ ਮੁੱਦੇ ਨੂੰ ਲੈ ਕੇ ਬਹਿਸ ਚੱਲ ਰਹੀ ਸੀ, ਇਸ ਬਹਿਸ ਨੇ ਵੱਡੀ ਲੜਾਈ ਦਾ ਰੂਪ ਲੈ ਲਿਆ। ਅਦਾਲਤ ਨੇ ਇਸ ਮਾਮਲੇ ਵਿੱਚ 283 ਲੋਕਾਂ ਦੇ ਬਿਆਨ ਲਏ ਸਨ। ਉਮਰ ਕੈਦ ਦੀ ਸਜ਼ਾ ਸੁਣਾਉਣ ਵਾਲਿਆਂ 'ਚ ਲੱਖੋ, ਪ੍ਰੇਮ ਸਿੰਘ, ਮਾਨ ਸਿੰਘ, ਰਾਜਵੀਰ, ਪ੍ਰੀਤਮ, ਪਾਰਸ ਜੈਨ, ਚੇਤਨ, ਸ਼ਿਵ ਸਿੰਘ ਅਤੇ ਗੋਪਾਲ ਸ਼ਾਮਲ ਹਨ। ਫੈਸਲੇ ਦਾ ਐਲਾਨ ਹੁੰਦੇ ਹੀ ਦੋਸ਼ੀਆਂ ਦੇ ਪਰਿਵਾਰ ਵਾਲਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ: 2000 ਰੁਪਏ ਦਾ ਨੋਟ ਬਦਲਣ ਦੀ ਵਧਾਈ ਗਈ ਡੈੱਡਲਾਈਨ
5 ਮ੍ਰਿਤਕਾਂ ਦੀ ਪਛਾਣ ਵੀ ਨਹੀਂ ਹੋ ਸਕੀ
ਕੁਮਹੇਰ ਕਾਂਡ 1992 ਦੀਆਂ ਗਰਮੀਆਂ ਵਿੱਚ ਵਾਪਰਿਆ ਸੀ। 1 ਜੂਨ ਨੂੰ ਸਿਨੇਮਾ ਹਾਲ ਵਿੱਚ ਟਿਕਟਾਂ ਨੂੰ ਲੈ ਕੇ ਦੋ ਭਾਈਚਾਰਿਆਂ ਵਿੱਚ ਲੜਾਈ ਹੋਈ ਸੀ। ਸਿਨੇਮਾ ਹਾਲ ਦੇ ਅੰਦਰ ਹੀ ਲੜਾਈ ਹੋਈ। ਇਸ ਤੋਂ ਬਾਅਦ ਇਕ ਧਿਰ ਦੇ ਲੋਕਾਂ ਨੇ 5 ਜੂਨ ਨੂੰ ਪੰਚਾਇਤ ਬੁਲਾ ਕੇ ਦੂਜੀ ਧਿਰ ਦੇ ਲੋਕਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਗਿਰਾਵਟ ਦੇ ਬਾਵਜੂਦ 17 ਦੇਸ਼ਾਂ ਦੀਆਂ ਮੁਦਰਾਵਾਂ ਦੇ ਮੁਕਾਬਲੇ ਰੁਪਏ ਦਾ ਪ੍ਰਦਰਸ਼ਨ ਸਭ ਤੋਂ ਬਿਹਤਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8