ਕੁਲਭੂਸ਼ਣ ’ਤੇ Pak ਦੇ ਝੂਠੇ ਦਾਅਵੇ ਮੰਨਣ ਦਾ ਦਬਾਅ : MEA

Monday, Sep 02, 2019 - 08:02 PM (IST)

ਇਸਲਾਮਾਬਾਦ/ਨਵੀਂ ਦਿੱਲੀ - ਪਾਕਿਸਤਾਨ ਦੀ ਜੇਲ ’ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਗਿ੍ਰਫਤਾਰੀ ਤੋਂ 3 ਸਾਲ ਬਾਅਦ ਪਹਿਲੀ ਵਾਰ ਸੋਮਵਾਰ ਨੂੰ ਕਾਊਸਲਰ ਐਕਸੈੱਸ ਮਿਲਿਆ। ਪਾਕਿਸਤਾਨ ’ਚ ਭਾਰਤੀ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਇਸਲਾਮਾਬਾਦ ’ਚ ਕੁਲਭੂਸ਼ਣ ਨਾਲ ਮੁਲਾਕਾਤ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਆਖਿਆ ਹੈ ਕਿ ਸਾਨੂੰ ਰਿਪੋਰਟ ਦਾ ਇੰਤਜ਼ਾਰ ਹੈ ਪਰ ਇਕ ਗੱਲ ਸਾਫ ਹੈ ਕਿ ਕੁਲਭੂਸ਼ਣ ਜਾਧਵ ਪਾਕਿਸਤਾਨ ਦੇ ਭਾਰੀ ਦਬਾਅ ’ਚ ਹੈ।

ਵਿਦੇਸ਼ ਮੰਤਰਾਲੇ ਮੁਤਾਬਕ ਪਾਕਿਸਤਾਨ ਦੇ ਅਪੁਸ਼ਟ ਦਾਅਵਿਆਂ ਦਾ ਕੁਲਭੂਸ਼ਣ ਜਾਧਵ ’ਤੇ ਭਾਰੀ ਦਬਾਅ ਹੈ। ਵਿਦੇਸ਼ ਮੰਤਰਾਲੇ ਨੇ ਸਾਫ ਆਖਿਆ ਹੈ ਕਿ ਕੁਲਭੂਸ਼ਣ ਜਾਧਵ ’ਤੇ ਪਾਕਿਸਤਾਨ ਦੇ ਝੂਠੇ ਦਾਅਵੇ ਮੰਨਣ ਦਾ ਦਬਾਅ ਹੈ। ਜਾਣਕਾਰੀ ਮੁਤਾਬਕ ਵਿਦੇਸ਼ ਮੰਤਰਾਲੇ ਕੁਲਭੂਸ਼ਣ ਜਾਧਵ ਨਾਲ ਅੱਜ ਹੋਈ ਮੁਲਾਕਾਤ ਦੇ ਬਾਰੇ ’ਚ ਉਨ੍ਹਾਂ ਦੀ ਮਾਂ ਨੂੰ ਵੀ ਜਾਣੂ ਕਰਾ ਦਿੱਤਾ ਹੈ। ਉਨ੍ਹਾਂ ਅੱਗੇ ਆਖਿਆ ਕਿ ਭਾਰਤ ਜਾਧਵ ਨੂੰ ਵਾਪਸ ਲਿਆਉਣ ਦੀ ਹੋਰ ਸੰਭਵ ਕੋਸ਼ਿਸ਼ ਕਰੇਗਾ।


Khushdeep Jassi

Content Editor

Related News