ਕੋਲਕਾਤਾ ਹਵਾਈ ਅੱਡੇ ''ਤੇ ਬੇਹੋਸ਼ ਹੋਇਆ ਇਕ ਯਾਤਰੀ, CISF ਨੇ ਇਸ ਤਰ੍ਹਾਂ ਬਚਾਈ ਜਾਨ

02/16/2020 5:06:41 PM

ਕੋਲਕਾਤਾ— ਕੋਲਕਾਤਾ ਹਵਾਈ ਅੱਡੇ 'ਤੇ ਇਕ ਯਾਤਰੀ ਛਾਤੀ 'ਚ ਦਰਦ ਦੀ ਸ਼ਿਕਾਇਤ ਕਰਦੇ ਹੋਏ ਬੇਹੋਸ਼ ਹੋ ਕੇ ਡਿੱਗ ਗਿਆ। ਜਿਸ ਤੋਂ ਬਾਅਦ ਉਸ ਦੀ ਮਦਦ ਲਈ ਤੁਰੰਤ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ.) ਦੇ ਜਵਾਨ ਪਹੁੰਚੇ। ਸੀ.ਆਈ.ਐੱਸ.ਐੱਫ. ਨੇ ਯਾਤਰੀ ਨੂੰ ਸੀ.ਪੀ.ਆਰ. ਦਿੱਤੀ ਗਈ, ਜਿਸ ਤੋਂ ਬਾਅਦ ਉਸ ਨੂੰ ਹੋਸ਼ ਆਇਆ। ਯਾਤਰੀ ਦਾ ਨਾਂ ਜੇ. ਰਾਏਚੌਧਰੀ ਦੱਸਿਆ ਜਾ ਰਿਹਾ ਹੈ।

PunjabKesariਸੀ.ਆਈ.ਐੱਸ.ਐੱਫ. ਦੇ ਜਨਸੰਪਰਕ ਅਧਿਕਾਰੀ ਸਹਾਇਕ ਡਾਇਰੈਕਟਰ ਜਨਰਲ, ਹੇਮੇਂਦਰ ਸਿੰਘ ਨੇ ਕਿਹਾ,''ਜੇ ਰਾਏਚੌਧਰੀ ਨਾਂ ਦੇ ਯਾਤਰੀ ਨੇ ਗੋ ਏਅਰ ਦੇ ਜਹਾਜ਼ ਤੋਂ ਬਾਗਡੋਗਰਾ ਤੱਕ ਦੀ ਯਾਤਰਾ ਕਰਨੀ ਸੀ। ਕੋਲਕਾਤਾ ਹਵਾਈ ਅੱਡੇ ਦੇ ਸਕਿਓਰਿਟੀ ਹੋਲਡ ਏਰੀਆ ਕੋਲ ਸ਼ਨੀਵਾਰ ਕਰੀਬ 11.30 ਵਜੇ ਅਚਾਨਕ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹੇਠਾਂ ਡਿੱਗ ਗਏ।'' 

ਹੇਮੇਂਦਰ ਸਿੰਘ ਨੇ ਅੱਗੇ ਕਿਹਾ,''ਸਬ ਇੰਸਪੈਕਟਰ ਪਾਰਥ ਬੋਸ ਤੁਰੰਤ ਯਾਤਰੀ ਕੋਲ ਪਹੁੰਚੇ ਅਤੇ ਦੇਖਿਆ ਕਿ ਉਹ ਬੇਹੋਸ਼ ਪਏ ਹਨ। ਉਹ ਠੀਕ ਤਰ੍ਹਾਂ ਸਾਹ ਨਹੀਂ ਲੈ ਪਾ ਰਹੇ ਸਨ। ਜਿਸ ਤੋਂ ਬਾਅਦ ਬੋਸ ਨੇ ਉਨ੍ਹਾਂ ਨੂੰ ਇੰਸਪੈਕਟਰ ਸ਼ੰਪਾ ਕਰਮਾਕਰ ਦੀ ਮਦਦ ਨਾਲ ਕਾਰਡੀਓਪਲਮਰੀ ਰਿਸਸਸਿਟੇਸ਼ਨ (ਸੀ.ਪੀ.ਆਈ.) ਦਿੱਤਾ। ਇਸ ਤੋਂ ਬਾਅਦ ਯਾਤਰੀ ਨੂੰ ਹੋਸ਼ ਆਇਆ।''


DIsha

Content Editor

Related News