ਜਾਣੋ ਹਿੰਦੁਸਤਾਨ ਦੀ ਸ਼ਾਨ ''ਰਾਸ਼ਟਰਪਤੀ ਭਵਨ'' ਬਾਰੇ ਕੁਝ ਖਾਸ ਗੱਲਾਂ (ਤਸਵੀਰਾਂ)

07/21/2017 3:01:29 PM

ਨਵੀਂ ਦਿੱਲੀ— ਰਾਮਨਾਥ ਕੋਵਿੰਦ ਦੇਸ਼ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ ਹਨ ਅਤੇ 25 ਜੁਲਾਈ ਨੂੰ ਸਹੁੰ ਚੁੱਕਣ ਦੇ ਨਾਲ ਹੀ ਉਨ੍ਹਾਂ ਦਾ ਅਧਿਕਾਰਤ ਕਾਰਜਕਾਲ ਸ਼ੁਰੂ ਹੋ ਜਾਵੇਗਾ। ਕੋਵਿੰਦ ਅਗਲੇ 5 ਸਾਲ ਰਾਸ਼ਟਰਪਤੀ ਭਵਨ 'ਚ ਰਹਿਣਗੇ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰਾਸ਼ਟਰਪਤੀ ਦਾ ਨਿਵਾਸ ਸਥਾਨ ਖੁਦ 'ਚ ਹੀ ਕਾਫੀ ਵੱਡਾ ਹੈ। ਕਿਸਾਨ ਦੇ ਬੇਟੇ ਤੋਂ ਲੈ ਕੇ , ਵਿਗਿਆਨੀ ਅਤੇ ਸਾਧਾਰਣ ਪਰਿਵਾਰ ਤੋਂ ਆਏ ਲੋਕ ਇਸ ਦੇ ਮੁਖੀਆ ਰਹਿ ਚੁਕੇ ਹਨ। ਆਜ਼ਾਦੀ ਤੋਂ 18 ਸਾਲ ਪਹਿਲਾਂ ਬਣੇ ਇਸ ਵੱਡੇ ਰਾਸ਼ਟਰਪਤੀ ਭਵਨ ਨਾਲ ਜੁੜੀਆਂ ਇਹ ਕੁਝ ਖਾਸ ਗੱਲਾਂ ਹਨ। PunjabKesariਰਾਸ਼ਟਰਪਤੀ ਭਵਨ ਇਟਲੀ ਕਊਰਨਲ ਪੈਲੇਸ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਨਿਵਾਸ ਸਥਾਨ ਹੈ। ਇਸ ਇਮਾਰਤ ਨੂੰ ਬਣਾਉਣ 'ਚ ਪੂਰੇ 17 ਸਾਲ ਲੱਗੇ ਸਨ। ਇਸ ਨੂੰ ਬਣਾਉਣ 'ਚ 29 ਹਜ਼ਾਰ ਮਜ਼ਦੂਰ ਅਤੇ ਕਰਮਚਾਰੀ ਲੱਗੇ ਸਨ। ਕਰੀਬ 2 ਲੱਖ ਵਰਗ ਫੁੱਟ 'ਚ ਬਣੇ ਇਸ ਭਵਨ 'ਚ 70 ਕਰੋੜ ਇੱਟ ਅਤੇ 30 ਲੱਖ ਕਊਬਿਕ ਫੁੱਟ ਪੱਥਰ ਦੀ ਵਰਤੋਂ ਕੀਤੀ ਗਈ ਸੀ। ਇਸ ਇਮਾਰਤ 'ਚ 300 ਕਮਰੇ ਹਨ। ਸ਼ੁਰੂ 'ਚ ਦੂਜੇ ਦੇਸ਼ਾਂ ਦੇ ਰਾਸ਼ਟਰ ਪ੍ਰਧਾਨ ਇੱਥੇ ਰੁਕਦੇ ਸਨ। ਇਸ 'ਚ 750 ਕਰਮਚਾਰੀ ਕੰਮ ਕਰਦੇ ਹਨ। 50 ਰਸੋਈਏ ਚੁਣੇ ਗਏ ਹਨ। ਜੋ ਦੁਨੀਆ ਭਰ ਦੇ ਪਕਵਾਨ ਬਣਾਉਣ 'ਚ ਮਹਾਰਤ ਰੱਖਦੇ ਹਨ।PunjabKesari
ਇਸ ਇਮਾਰਤ ਨੂੰ ਬਣਾਉਣ ਲਈ ਮਾਲਚ ਪਿੰਡਾਂ ਦੇ ਰਾਏਸੀਨੀ ਪਰਿਵਾਰ ਦੇ ਲੋਕਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਹਨ। ਇਹ ਪਿੰਡ ਪਹਾੜੀ 'ਤੇ ਸੀ, ਉਦੋਂ ਤੋਂ ਇਸ ਨੂੰ ਰਾਏਸੀਨਾ ਹਿਲਜ਼ ਕਿਹਾ ਜਾਂਦਾ ਹੈ। ਰਾਸ਼ਟਰਪਤੀ ਭਵਨ ਦੇ ਅੰਦਰ ਮੁਗਲ ਗਾਰਡਨ ਨੂੰ ਹਰ ਸਾਲ ਫਰਵਰੀ 'ਚ ਆਮ ਜਨਤਾ ਲਈ ਖੋਲ੍ਹਿਆ ਜਾਂਦਾ ਹੈ, ਜਿਸ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ। ਇਸ ਤੋਂ ਇਲਾਵਾ ਵੀ ਇਸ 'ਚ ਕਈ ਤਰ੍ਹਾਂ ਦੇ ਗਾਰਡਨ ਹਨ। ਜਿਸ 'ਚ ਗੋਲਾਕਾਰ ਗਾਰਡਨ ਸਭ ਤੋਂ ਜ਼ਿਆਦਾ ਖੂਬਸੂਰਤ ਹੈ। ਰਾਸ਼ਟਰਪਤੀ ਭਵਨ ਦੇ ਬੈਂਕਵੇਟ ਹਾਲ 'ਚ 104 ਮਹਿਮਾਨ ਇਕੱਠੇ ਬੈਠ ਸਕਦੇ ਹਨ। ਇਸ 'ਚ ਵਿਸ਼ੇਸ਼ ਤਰ੍ਹਾਂ ਦੀ ਪ੍ਰਕਾਸ਼ ਵਿਵਸਥਾ ਕੀਤੀ ਗਈ ਹੈ। ਇਸ ਕਮਰੇ 'ਚ ਸਾਬਕਾ ਰਾਸ਼ਟਰਪਤੀਆਂ ਦੀਆਂ ਤਸਵੀਰਾਂ ਲੱਗੀਆਂ ਹਨ। PunjabKesari
ਰਾਸ਼ਟਰਪਤੀ ਭਵਨ ਦੇ ਉਪਹਾਰ ਮਿਊਜ਼ੀਅਮ 'ਚ ਇਕ ਚਾਂਦੀ ਦੀ ਕੁਰਸੀ ਰੱਖੀ ਹੈ, ਜਿਨ੍ਹਾਂ ਦਾ ਭਾਰ 640 ਕਿਲੋਗ੍ਰਾਮ ਹੈ। ਸਾਲ 1911 'ਚ ਲੱਗੇ ਦਿੱਲੀ ਦਰਬਾਰ 'ਚ ਜਾਰਜ ਪੰਚਮ ਇਸੇ ਕੁਰਸੀ 'ਤੇ ਬੈਠੇ ਸਨ। ਇਸ ਭਵਨ ਦੇ ਅਸ਼ੋਕਾ ਹਾਲ 'ਚ ਸਹੁੰ ਚੁੱਕ ਸਮਾਰੋਹ ਹੁੰਦਾ ਹੈ। ਇਸ ਹਾਲ ਨੂੰ ਵੀ ਅਨੋਖੇ ਤਰੀਕੇ ਨਾਲ ਸਜਾਇਆ ਗਿਆ ਹੈ। ਰਾਸ਼ਟਰਪਤੀ ਭਵਨ 'ਚ ਬੱਚਿਆਂ ਲਈ 2 ਗੈਲਰੀਜ਼ ਬਣਾਈਆਂ ਗਈਆਂ ਹਨ। ਹਰ ਸ਼ਨੀਵਾਰ ਨੂੰ ਸਵੇਰੇ 10 ਵਜੇ ਅੱਧੇ ਘੰਟੇ ਤੱਕ ਚੇਂਜ ਆਫ ਗਾਰਡ ਸਮਾਰੋਹ ਹੁੰਦਾ ਹੈ। ਇਸ ਨੂੰ ਦੇਖਣ ਲਈ ਸਿਰਫ ਆਪਣਾ ਫੋਟੋ ਪਛਾਣ ਪੱਤਰ ਦਿਖਾਉਣਾ ਹੁੰਦਾ ਹੈ।PunjabKesari


Related News