''24'' ਦੇ ਦੰਗਲ ''ਚ PM ਮੋਦੀ ਦੀ ਹੁਸ਼ਿਆਰਪੁਰ ''ਚ ਆਖਰੀ ਰੈਲੀ, ਦਿਲੀ ਇੱਛਾ ਦੱਸਦਿਆਂ ਕਹੀਆਂ ਵੱਡੀਆਂ ਗੱਲਾਂ

05/30/2024 7:08:12 PM

ਹੁਸ਼ਿਆਰਪੁਰ (ਵੈੱਬ ਡੈਸਕ)- ਲੋਕ ਸਭਾ ਚੋਣਾਂ ਨੂੰ ਲੈ ਕੇ 1 ਜੂਨ ਨੂੰ ਪੰਜਾਬ ਵਿਚ ਹੋਣ ਵਾਲੀ ਵੋਟਿੰਗ ਲਈ ਅੱਜ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਰੁੱਕ ਜਾਵੇਗਾ। ਲੋਕ ਸਭਾ ਚੋਣਾਂ ਦੇ ਆਖ਼ਰੀ ਚੋਣ ਪ੍ਰਚਾਰ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੁਸ਼ਿਆਰਪੁਰ ਵਿਚ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2024 ਦੀ ਮੇਰੀ ਇਹ ਆਖ਼ਰੀ ਚੋਣਾਵੀ ਸਭਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਛੋਟੀ ਕਾਂਸ਼ੀ ਵਜੋਂ ਜਾਣਿਆ ਜਾਂਦਾ ਹੈ। ਮੈਂ ਪੂਰੀ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਵਿਚ ਜੁਟਿਆ ਹੋਇਆ ਹਾਂ। 

ਇਹ ਵੀ ਪੜ੍ਹੋ- ਭਾਜਪਾ ਤੇ ਅਕਾਲੀ ਦਲ ਦਾ ਜੇ ਗਠਜੋੜ ਹੁੰਦਾ ਤਾਂ ਸਾਡੀਆਂ ਆਉਣੀਆਂ ਸਨ 11 ਸੀਟਾਂ : ਨਰੇਸ਼ ਗੁਜਰਾਲ

ਅੱਜ ਦੇਸ਼ ਵਿਚ ਆਤਮ ਵਿਸ਼ਵਾਸ ਨਵਾਂ ਹੈ। ਕਾਫ਼ੀ ਸਮੇਂ ਬਾਅਦ ਇਹ ਸਮਾਂ ਆਇਆ ਹੈ ਕਿ ਜਦੋਂ ਪੂਰਨ ਬਹੁਮਤ ਵਾਲੀ ਕੇਂਦਰ ਸਰਕਾਰ ਹੈਟ੍ਰਿਕ ਲਗਾਉਣ ਜਾ ਰਹੀ ਹੈ। ਹਰ ਦੇਸ਼ਵਾਸੀ ਸਾਨੂੰ ਆਸ਼ਿਰਵਾਦ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਵਾਰ ਲਾਲ ਕਿਲ੍ਹੇ ਤੋਂ ਕਿਹਾ ਸੀ ਕਿ ਇਹੀ ਸਮਾਂ ਹੈ, ਜੋ ਸਹੀ ਸਮਾਂ ਹੈ। ਅੱਜ ਮੈਂ ਫਿਰ ਤੋਂ ਕਹਿ ਰਿਹਾ ਹਾਂ ਕਿ 21ਵੀਂ ਸਦੀ ਭਾਰਤ ਦੀ ਸਦੀ ਹੋਵੇਗੀ। ਵੀਰਾਂ ਦੀ ਧਰਤੀ ਪੰਜਾਬ ਤੋਂ ਕੌਣ ਜਾਣ ਸਕਦਾ ਹੈ ਕਿ ਦਮਦਾਰ ਸਰਕਾਰ ਕੀ ਹੁੰਦੀ ਹੈ? ਦਮਦਾਰ ਸਰਕਾਰ ਉਹ ਹੈ, ਜਿਹੜੀ ਦੁਸ਼ਮਣਾਂ ਦੇ ਛੱਕੇ ਛੁਡਵਾ ਦੇਵੇ, ਦਮਦਾਰ ਸਰਕਾਰ ਉਹ ਹੁੰਦੀ ਹੈ, ਜਿਹੜੀ ਦੁਸ਼ਮਣਾਂ ਨੂੰ ਘਰ ਵਿਚ ਦਾਖ਼ਲ ਹੋ ਕੇ ਮਾਰੇ। ਅੱਜ ਦੇਸ਼ ਦਾ ਹਰ ਨਾਗਰਿਕ ਵਿਕਸਤ ਭਾਰਤ ਦੇ ਸੁਫ਼ਨੇ ਨਾਲ ਜੁੜਿਆ ਹੋਇਆ ਹੈ। ਪੰਜਾਬ ਵੀ ਬੋਲ ਰਿਹਾ ਹੈ ਕਿ ਫਿਰ ਇਕ ਵਾਰ 400 ਪਾਰ।  ਉਨ੍ਹਾਂ ਕਿਹਾ ਕਿ ਅਸੀਂ ਤੀਜੇ ਟਰਮ ਦੇ ਰੋਡਮੈਪ ਲਈ ਵੀ ਕੰਮ ਕਰ ਲਿਆ ਹੈ। ਅਗਲੇ 25 ਸਾਲ ਦੇ ਵਿਜ਼ਨ 'ਤੇ ਸਾਡੀ ਸਰਕਾਰ ਅੱਗੇ ਵੱਧ ਰਹੀ ਹੈ। 

ਆਪਣੇ ਮਨ ਦੀ ਗੱਲ ਦੱਸਦੇ ਪੀ. ਐੱਮ. ਮੋਦੀ ਨੇ ਕਿਹਾ ਕਿ ਅਸੀਂ ਅਯੁੱਧਿਆ ਵਿਚ ਪ੍ਰਭੂ ਸ਼੍ਰੀ ਰਾਮ ਜੀ ਦਾ ਮੰਦਿਰ ਬਣਾਇਆ, ਜੋਕਿ 500 ਸਾਲ ਬਾਅਦ ਬਣਿਆ ਹੈ। ਉਨ੍ਹਾਂ ਕਿਹਾ ਕਿ ਉਥੇ ਯਾਤਰੀਆਂ ਦੀ ਸੇਵਾ ਲਈ ਬਹੁਤ ਵੱਡਾ ਹਵਾਈ ਅੱਡਾ ਬਣਿਆ ਹੈ, ਜਿਸ ਦਾ ਨਾਂ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਨਾਂ 'ਤੇ ਰੱਖਿਆ ਹੈ। ਮੇਰੀ ਦਿਲੀ ਇੱਛਾ ਹੈ ਕਿ ਆਦਮਪੁਰ ਏਅਰਪੋਰਟ ਦਾ ਨਾਂ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ 'ਤੇ ਰੱਖਿਆ ਜਾਵੇ। ਸਰਕਾਰ ਬਣਨ ਤੋਂ ਬਾਅਦ ਇਸ ਦਿਸ਼ਾ ਵੱਲ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਕਾਂਗਰਸ 'ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਦੌਰਾਨ ਨਰਿੰਦਰ ਮੋਦੀ ਨੇ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੁਸ਼ਿਆਰਪੁਰ ਤੋਂ ਭੈਣ ਅਨੀਤਾ ਸੋਮ ਪ੍ਰਕਾਸ਼ ਜੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਡਾ. ਸੁਭਾਸ਼ ਸ਼ਰਮਾ ਨੂੰ ਭਾਰੀ ਬਹੁਮਤ ਨਾਲ ਜਿਤਾਈਏ। 

ਅੱਗੇ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਖਵਾਂਕਰਨ 'ਤੇ ਮੈਂ ਆਪਣੀ ਸਰਕਾਰ ਦੇ 10 ਸਾਲਾਂ ਵਿਚ ਲਗਾਤਾਰ ਐੱਸ.ਸੀ/ਐੱਸ.ਟੀ./ਓ.ਬੀ.ਸੀ. ਦੇ ਰਾਖਵਾਂਕਰਨ ਦੀ ਰੱਖਿਆ ਕੀਤੀ ਹੈ। ਕਾਂਗਰਸ ਅਤੇ ਇੰਡੀਆ-ਗਠਜੋੜ ਵਾਲੇ ਮੇਰੀ ਇਸ ਕੋਸ਼ਿਸ਼ ਤੋਂ ਵੀ ਭੜਕੇ ਹੋਏ ਹਨ। ਦਰਅਸਲ ਰਾਖਵਾਂਕਰਨ ਨੂੰ ਲੈ ਕੇ ਇਨ੍ਹਾਂ ਦੇ ਇਰਾਦੇ ਬੇਹੱਦ ਖ਼ਤਰਨਾਕ ਹਨ। ਇਨ੍ਹਾਂ ਦਾ ਪੂਰਾ ਟਰੈਕ ਰਿਕਾਰਡ ਐੱਸ.ਸੀ/ਐੱਸ.ਟੀ./ਓ.ਬੀ.ਸੀ. ਦਾ ਰਾਖਵਾਂਕਰਨ ਖੋਹਣ ਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਸੰਕਲਪ ਲਿਆ ਹੈ ਕਿ ਕਿਸੇ ਨੂੰ ਵੀ ਅਨੁਸੂਚਿਤ ਭਾਈਚਾਰੇ ਦੇ ਲੋਕ, ਪਿਛੜੇ ਵਰਗ, ਆਦਿਵਾਸੀ ਲੋਕਾਂ ਦਾ ਰਾਖਵਾਂਕਰਨ ਖੋਹਣ ਨਹੀਂ ਦਿੱਤਾ ਜਾਵੇਗਾ।  

ਇਹ ਵੀ ਪੜ੍ਹੋ- ਜਲੰਧਰ 'ਚ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਵੱਲੋਂ ਕੀਤੇ ਗਏ ਜਿਣਸੀ ਸ਼ੋਸ਼ਣ ਦੇ ਮਾਮਲੇ 'ਚ ਸਖ਼ਤ ਐਕਸ਼ਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News