ਮਕਰ ਸੰਕ੍ਰਾਂਤੀ ''ਤੇ ਆਯੋਜਿਤ ਪਤੰਗ ਉਤਸਵ ਵੀ ਭਗਵਾਨ ਰਾਮ ਨੂੰ ਸਮਰਪਿਤ : ਵੀ.ਕੇ. ਸਕਸੈਨਾ
Saturday, Jan 13, 2024 - 06:31 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਸ਼ਨੀਵਾਰ ਨੂੰ ਕਿਹਾ ਕਿ ਮਕਰ ਸੰਕ੍ਰਾਂਤੀ ਮੌਕੇ ਦਿੱਲੀ 'ਚ ਮਨਾਇਆ ਜਾਣ ਵਾਲਾ 2 ਦਿਨਾ ਅੰਤਰਰਾਸ਼ਟਰੀ ਪਤੰਗ ਉਤਸਵ ਵੀ ਸਾਡੇ ਪ੍ਰਮੁੱਖ ਦੇਵਤਾਵਾਂ 'ਚੋਂ ਇਕ ਭਗਵਾਨ ਰਾਮ ਨੂੰ ਸਮਰਪਿਤ ਹੈ। ਸਕਸੈਨਾ ਨੇ ਕਿਹਾ,''ਕਿਹਾ ਜਾਂਦਾ ਹੈ ਕਿ ਭਗਵਾਨ ਰਾਮ ਆਪਣੇ ਬਚਪਨ 'ਚ ਭਰਾਵਾਂ ਨਾਲ ਪਤੰਗ ਉਡਾਉਂਦੇ ਸਨ। ਉਨ੍ਹਾਂ ਨੇ ਇਹ ਗੱਲ ਯਮੁਨਾ ਨਦੀ ਦੇ ਕਿਨਾਰੇ ਸਰਾਏ ਕਲਾ ਖਾਂ 'ਚ ਸਥਿਤ 'ਬਾਂਸੇਰਾ' 'ਚ ਆਯੋਜਿਤ 'ਪਤੰਗ ਉਤਸਵ' ਦੇ ਉਦਘਾਟਨ ਦੌਰਾਨ ਕਹੀ।
ਉੱਪ ਰਾਜਪਾਲ ਨੇ ਕਿਹਾ ਕਿ ਅਸੀਂ ਇਕ ਅਜਿਹੀ ਜਗ੍ਹਾ ਅੰਤਰਰਾਸ਼ਟਰੀ ਪਤੰਗ ਮਹਾਉਤਸਵ ਮਨਾਂ ਰਹੇ ਹਾਂ ਜਿਸ ਨੂੰ ਮੁੜ ਜੀਵਿਤ ਕੀਤਾ ਗਿਆ ਹੈ। ਇਹ ਸਥਾਨ ਪਹਿਲੇ ਕੂੜਾਘਰ ਹੁੰਦਾ ਸੀ ਅਤੇ ਹੁਣ ਤੁਸੀਂ ਇੱਥੇ ਬਾਂਸ ਦਾ ਇਕ ਸੁੰਦਰ ਨਿਵਾਸ ਸਥਾਨ ਦੇਖ ਰਹੇ ਹੋ।'' ਇਸ ਮੌਕੇ ਉੱਪ ਰਾਜਪਾਲ ਨੇ ਡੀ.ਡੀ.ਏ. (ਦਿੱਲੀ ਵਿਕਾਸ ਅਥਾਰਟੀ) ਵਲੋਂ ਪ੍ਰਕਾਸ਼ਿਤ 2024 ਦੇ ਕਲੰਡਰ ਦਾ ਵੀ ਉਦਘਾਟਨ ਕੀਤਾ। ਇਸ 'ਚ ਦਿੱਲੀ ਦੇ ਵੱਖ-ਵੱਖ ਸਮਾਰਕਾਂ ਅਤੇ ਹੋਰ ਜਨਤਕ ਥਾਵਾਂ ਦੀਆਂ ਤਸਵੀਰਾਂ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8