ਮੈਂ ਕਿਸੇ ਬੀਬੀ ਨੂੰ ਕਦੇ ਵੀ ਇਕੱਲਾ ਨਹੀਂ ਮਿਲਿਆ : ਰਣਜੀਤ ਸਿੰਘ ਢੱਡਰੀਆਂ ਵਾਲੇ
Sunday, Dec 22, 2024 - 08:37 PM (IST)
ਪਟਿਆਲਾ/ਰੱਖਡ਼ਾ, (ਰਾਣਾ)- 13 ਸਾਲ ਪਹਿਲਾਂ ਵਾਪਰੀ ਘਟਨਾ ਦੇ ਮਾਮਲੇ ’ਚ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਬਰ-ਜ਼ਨਾਹ ਅਤੇ ਕਤਲ ਦੇ ਦਰਜ ਕੇਸ ਸਬੰਧੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜਾਰੀ ਇਕ ਵੀਡੀਓ ਕਲਿੱਪ ਰਾਹੀਂ ਕਿਹਾ ਕਿ ਮੈਂ ਕਦੇ ਕਿਸੇ ਵੀ ਬੀਬੀ ਨੂੰ ਇਕੱਲਾ ਨਹੀਂ ਮਿਲਿਆ। ਇਥੋਂ ਤਕ ਕਿ ਮੈਂ ਆਪਣੀ ਮਾਂ ਨੂੰ ਵੀ ਪਰਮੇਸ਼ਵਰ ਦਰਬਾਰ ਵਿਖੇ ਜਾਂ ਕਿਤੇ ਹੋਰ ਕਦੇ ਵੀ ਇਕੱਲਾ ਨਹੀਂ ਮਿਲਿਆ।
ਮਾਣਯੋਗ ਅਦਾਲਤ ਨੇ ਜੋ ਜਾਂਚ ਦੇ ਨਿਰਦੇਸ਼ ਦਿੱਤੇ ਹਨ, ਮੈਂ ਉਨ੍ਹਾਂ ’ਤੇ ਖਰ੍ਹਾ ਉਤਰਾਂਗਾ। ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਪੂਰਨ ਭਰੋਸਾ ਹੈ। ਇਸ ਮਾਮਲੇ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਸੰਗਤਾਂ ਨੂੰ ਵੀ ਸੱਚ-ਝੂਠ ਦਾ ਪਤਾ ਚੱਲ ਸਕੇ। ਇਸ ਪਿੱਛੇ ਕਿਸੇ ਵਿਰੋਧੀ ਦੀ ਚਾਲ ਹੋ ਸਕਦੀ ਹੈ ਜਾਂ ਕੋਈ ਵੀ ਵਿਅਕਤੀ ਲਾਲਚ ਵੱਸ ਪੈ ਕੇ ਅਜਿਹਾ ਕੁਝ ਕਰ ਸਕਦਾ ਹੈ, ਜੋ ਸਾਨੂੰ ਸਿੱਖੀ ਦੇ ਪ੍ਰਚਾਰ ਤੋਂ ਰੋਕ ਸਕੇ।