ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਵਜ਼ੀਫਾ ਵੰਡ ਸਮਾਰੋਹ ਦੌਰਾਨ 1300 ਵਿਦਿਆਰਥੀਆਂ ਨੂੰ ਵੰਡੀ ਗਈ ਰਾਸ਼ੀ

Monday, Dec 16, 2024 - 12:58 PM (IST)

ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਵਜ਼ੀਫਾ ਵੰਡ ਸਮਾਰੋਹ ਦੌਰਾਨ 1300 ਵਿਦਿਆਰਥੀਆਂ ਨੂੰ ਵੰਡੀ ਗਈ ਰਾਸ਼ੀ

ਜਲੰਧਰ (ਪਾਂਡੇ)- ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ’ਚ ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲਾਜੀ (ਡੇਵੀਅਟ), ਕਬੀਰ ਨਗਰ, ਜਲੰਧਰ ’ਚ ਜ਼ਰੂਰਤਮੰਦ ਬੱਚਿਆਂ ਲਈ ਵਜ਼ੀਫਾ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ 1300 ਵਿਦਿਆਰਥੀਆਂ ਨੂੰ ਨਕਦੀ ਰਾਸ਼ੀ ਵੰਡੀ ਗਈ। ਇਸ ਦੌਰਾਨ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ। 

ਸਮਾਰੋਹ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜਾਬ ਸਰਕਾਰ ’ਚ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਉਹੀ ਦੇਸ਼ ਅਤੇ ਸਮਾਜ ਤਰੱਕੀ ਕਰ ਸਕਦਾ ਹੈ, ਜੋ ਬੱਚਿਆਂ ਦੇ ਭਵਿੱਖ ਸੁਧਾਰਣ ਪ੍ਰਤੀ ਸੁਚੇਤ ਹੋਵੇ। ਜੋ ਫਰਜ਼ ਪਿਛਲੀਆਂ ਸਰਕਾਰਾਂ ਨੂੰ ਨਿਭਾਉਣਾ ਚਾਹੀਦਾ ਸੀ, ਉਹ ਅੱਜ ਸ਼੍ਰੀ ਰਾਮਨੌਮੀ ਸਮੇਤ ਵੱਖ-ਵੱਖ ਸੰਸਥਾਵਾਂ ਨਿਭਾਅ ਰਹੀਆਂ ਹਨ। ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਕੀਤੇ ਜਾ ਰਹੇ ਪਵਿੱਤਰ ਕਾਰਜ ’ਚ ਸਾਨੂੰ ਸਾਰਿਆਂ ਨੂੰ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ।  ਅਰੋੜਾ ਨੇ ਕਿਹਾ ਕਿ ‘ਪੰਜਾਬ ਕੇਸਰੀ ਗਰੁੱਪ’ ਸਿਰਫ਼ ਇਕ ਅਖ਼ਬਾਰ ਹੀ ਨਹੀਂ ਚਲਾਉਂਦਾ ਸਗੋਂ ਸਮਾਜ ਸੇਵਾ ਤਹਿਤ ਦੇਸ਼ ’ਚ ਜਦੋਂ ਕਿਤੇ ਵੀ ਆਫਤ ਆਈ ਹੈ, ਵੱਧ-ਚੜ੍ਹ ਕੇ ਹਿੱਸਾ ਲੈਂਦੇ ਹੋਏ ਲੋੜਵੰਦਾਂ ਦੀ ਬਾਂਹ ਫੜੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਆਪਣੇ ਆਪ ’ਚ ਇਕ ਸੰਪੂਰਨ ਸੰਸਥਾ ਹਨ, ਹਰ ਵਿਅਕਤੀ ਆਪਣੇ ਪਰਿਵਾਰ ਲਈ ਕਾਰਜ ਕਰਦਾ ਹੈ ਪਰ ਲੱਖਾਂ ’ਚ ਕੋਈ ਇਕ ਹੁੰਦਾ ਹੈ, ਜੋ ਪਰਿਵਾਰ ਨਾਲੋਂ ਜ਼ਿਆਦਾ ਸਮਾਜ ਦੀ ਸੇਵਾ ਪ੍ਰਤੀ ਹਮੇਸ਼ਾ ਤਤਪਰ ਰਹਿੰਦਾ ਹੈ।

PunjabKesari

ਇਹ ਵੀ ਪੜ੍ਹੋ-ਜਲੰਧਰ 'ਚ ਵੱਡਾ ਹਾਦਸਾ, ਵਿਅਕਤੀ ਦੀ ਦਰਦਨਾਕ ਮੌਤ, ਸਿਰ ਉਪਰੋਂ ਲੰਘਿਆ ਨਗਰ ਨਿਗਮ ਦਾ ਟਿੱਪਰ

ਭਵਿੱਖ ਨੂੰ ਹੋਰ ਖੂਬਸੂਰਤ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਸਾਰਿਆਂ ’ਤੇ ਹੈ: ਭੱਠਲ
ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਭੱਠਲ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਭਵਿੱਖ ਨੂੰ ਹੋਰ ਖ਼ੂਬਸੂਰਤ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਸਾਰਿਆਂ ’ਤੇ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੰਜਾਬ ਦਾ ਭਵਿੱਖ ਤੁਸੀਂ ਹੋ, ਇਸ ਲਈ ਲਗਨ ਅਤੇ ਸਖ਼ਤ ਮਿਹਨਤ ਨਾਲ ਪੜ੍ਹੋ। ਉਨ੍ਹਾਂ ਕਿਹਾ ਕਿ ਇਕ ਦੌਰ ਸੀ ਜਦੋਂ ਬੇਟੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ ਪਰ ਅੱਜ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਸਮਾਜ ਆਪਣੇ ਬੇਟਿਆਂ ਦੇ ਨਾਲ-ਨਾਲ ਬੇਟੀਆਂ ਨੂੰ ਵੀ ਪੜ੍ਹਾ ਰਿਹਾ ਹੈ, ਜੋ ਕਿ ਇਕ ਚੰਗੇ ਯੁੱਗ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਰਾਜਨੀਤਕ ਗੱਲਾਂ ਛੱਡ ਕੇ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੀ ਤਰੱਕੀ ਅਤੇ ਭਵਿੱਖ ਲਈ ਕੰਮ ਕਰਨਾ ਚਾਹੀਦਾ ਹੈ। ਅੱਜ ਪੰਜਾਬ ’ਚ ਰਿਸ਼ਤਿਆਂ ’ਚ ਭਾਰੀ ਗਿਰਾਵਟ ਆ ਗਈ ਹੈ, ਜਿਸ ਨੂੰ ਸਾਨੂੰ ਸਭ ਨੂੰ ਮਿਲ ਕੇ ਸੁਧਾਰਣ ਦੀ ਲੋੜ ਹੈ।
ਉਨ੍ਹਾਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਆਯੋਜਿਤ ਵਜ਼ੀਫਾ ਵੰਡ ਸਮਾਰੋਹ ’ਚ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤੀ ਗਈ ਮਦਦ ’ਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ‘ਹਿੰਦ ਸਮਾਚਾਰ ਗਰੁੱਪ’ ਨੇ ਪੰਜਾਬ ’ਚ ਅੱਤਵਾਦ ਤੋਂ ਪੀਡ਼ਤ ਲੋਕਾਂ ਦੇ ਦੁੱਖ ’ਚ ਅਤੇ ਮੌਜੂਦਾ ਸਥਿਤੀ ’ਚ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਇਕ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਸਮਾਜ ਸੇਵਾ ਦਾ ਜੋ ਪਵਿੱਤਰ ਕਾਰਜ ਕਰ ਰਹੀ ਹੈ, ਉਹ ਕੋਈ ਨਹੀਂ ਕਰ ਸਕਦਾ।

PunjabKesari

ਇਹ ਵੀ ਪੜ੍ਹੋ- Alert! ਕਿਤੇ ਤੁਹਾਨੂੰ ਵੀ ਤਾਂ ਨਹੀਂ ਆਉਂਦੇ ਇਨ੍ਹਾਂ ਨੰਬਰਾਂ ਤੋਂ ਫੋਨ, ਸਿਰਫ਼ 3 ਸੈਕਿੰਡ 'ਚ ਹੋ ਸਕਦੈ...

ਹਰ ਸਾਲ ਵਜ਼ੀਫਾ ਵੰਡ ਸਮਾਰੋਹ ’ਚ ਸਹਿਯੋਗ ਦੇਵਾਂਗਾ : ਸੰਸਦ ਮੈਂਬਰ ਸੰਜੀਵ ਅਰੋੜਾ
ਸੰਸਦ ਮੈਂਬਰ ਸੰਜੀਵ ਅਰੋੜਾ ਨੇ ਕਿਹਾ ਕਿ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਲੋੜਵੰਦ ਬੱਚਿਆਂ ਦੀ ਪੜ੍ਹਾਈ ’ਚ ਮਦਦ ਵਜੋਂ ਦਿੱਤਾ ਜਾ ਰਿਹਾ ਵਜ਼ੀਫਾ ਬਹੁਤ ਵਿਡਾ ਭਲੇ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ‘ਪੰਜਾਬ ਕੇਸਰੀ ਗਰੁੱਪ’ ਹਮੇਸ਼ਾ ਸਮਾਜ ਦੀ ਭਲਾਈ ਲਈ ਕੋਈ ਨਾ ਕੋਈ ਕਾਰਜ ਕਰਦਾ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਤਵਾਦ ਤੋਂ ਪੀੜਤ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸ਼ਹੀਦ ਪਰਿਵਾਰ ਫੰਡ ਰਾਹੀਂ ਰਾਹਤ ਸਮੱਗਰੀ ਨਾਲ ਭਰੇ ਟਰੱਕ ਪਹੁੰਚਾ ਕੇ ਮਦਦ ਕੀਤੀ ਜਾ ਰਹੀ ਹੈ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਦੀ ਰਹਿਨੁਮਾਈ ’ਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਬੱਚਿਆਂ ਨੂੰ ਪੜ੍ਹਣ ਲਈ ਉਤਸ਼ਾਹਿਤ ਕਰ ਰਹੀ ਹੈ। ਬੱਚਿਆਂ ਦੀ ਪੜ੍ਹਾਈ ’ਚ ਸਹਿਯੋਗ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਉਨ੍ਹਾਂ ਆਪਣੇ ਵੱਲੋਂ ਹਰ ਸਾਲ ਹੋਣ ਵਾਲੇ ਵਜ਼ੀਫਾ ਵੰਡ ਸਮਾਰੋਹ ’ਚ ਵੱਧ-ਚੜ੍ਹ ਕੇ ਸਹਿਯੋਗ ਦੇਣ ਦਾ ਐਲਾਨ ਕੀਤਾ।

PunjabKesari

ਵਿਦਿਆਰਥੀਆਂ ਨੂੰ ਬੈਗ ਦੇ ਕੇ ਰਾਸ਼ਟਰੀ ਪੰਜਾਬੀ ਮਹਾਸਭਾ ਖੁਦ ਨੂੰ ਧੰਨ ਸਮਝਦੀ ਹੈ: ਅਸ਼ੋਕ ਮਹਿਤਾ
ਰਾਸ਼ਟਰੀ ਪੰਜਾਬੀ ਮਹਾਸਭਾ ਦੇ ਅਸ਼ੋਕ ਮਹਿਤਾ ਨੇ ਕਿਹਾ ਕਿ ਹਿੰਦੁਸਤਾਨ ਹੀ ਨਹੀਂ, ਪੂਰਾ ਵਿਸ਼ਵ ਸ਼੍ਰੀ ਵਿਜੇ ਚੋਪੜਾ ਨੂੰ ਨੇਕ ਕੰਮਾਂ ਲਈ ਜਾਣਦਾ ਹੈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਰਾਸ਼ਟਰੀ ਪੰਜਾਬੀ ਮਹਾਸਭਾ ਸ਼੍ਰੀ ਚੋਪੜਾ ਦੀ ਪ੍ਰੇਰਨਾ ਨਾਲ ਉੱਤਰ ਭਾਰਤ ’ਚ ਵੱਡਾ ਸਮਾਜਿਕ ਕਾਰਜ ਕਰ ਰਹੀ ਹੈ। ਮੈਂ ਸਭਾ ਵੱਲੋਂ ਦਿਲ ਦੀਆਂ ਡੂੰਘਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਸਾਨੂੰ ਅਜਿਹੇ ਮੌਕੇ ’ਤੇ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਬੀਤੇ 3 ਸਾਲਾਂ ਤੋਂ ਸਾਨੂੰ ਇਹ ਸੁਭਾਗ ਪ੍ਰਾਪਤ ਹੋ ਰਿਹਾ ਹੈ ਕਿ ਜੋ ਬੱਚਿਆਂ ਨੂੰ ਬੈਗ ਦਿੱਤੇ ਜਾ ਰਹੇ ਹਨ, ਉਹ ਰਾਸ਼ਟਰੀ ਪੰਜਾਬੀ ਮਹਾਸਭਾ ਵੱਲੋਂ ਸਪਾਂਸਰਡ ਹਨ। ਸ਼੍ਰੀ ਚੋਪੜਾ ਸਾਡੇ ਸਾਰਿਆਂ ਦੇ ਮਾਰਗਦਰਸ਼ਕ ਅਤੇ ਪ੍ਰੇਰਨਾ ਸਰੋਤ ਹਨ। ਬੱਚਿਆਂ ਨੂੰ ਬੈਗ ਦੇ ਕੇ ਸਭਾ ਖ਼ੁਦ ਨੂੰ ਧੰਨ ਸਮਝਦੀ ਹੈ।

ਬੱਚੇ ਸਾਡੇ ਦੇਸ਼ ਅਤੇ ਪੰਜਾਬ ਦਾ ਭਵਿੱਖ ਹਨ : ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ
ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਬੱਚੇ ਸਾਡੇ ਦੇਸ਼ ਤੇ ਪੰਜਾਬ ਦਾ ਭਵਿੱਖ ਹਨ। ਇਨ੍ਹਾਂ ’ਚੋਂ ਕੋਈ ਅੱਗੇ ਚੱਲ ਕੇ ਅਧਿਕਾਰੀ ਬਣੇਗਾ, ਕੋਈ ਨੇਤਾ ਬਣੇਗਾ ਤਾਂ ਕੋਈ ਵਿਗਿਆਨੀ ਬਣ ਕੇ ਦੇਸ਼ ਦੀ ਤਰੱਕੀ ’ਚ ਸਹਿਯੋਗ ਕਰੇਗਾ। ਉਨ੍ਹਾਂ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਦੇਸ਼, ਸਮਾਜ ਅਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰਨ ਦੀ ਪ੍ਰੇਰਨਾ ਬੱਚਿਆਂ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਸ਼੍ਰੀ ਵਿਜੇ ਚੋਪੜਾ ਦਾ ਦਿਲ ਦੀਆਂ ਡੂੰਘਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਪੰਜਾਬ ਅਤੇ ਦੇਸ਼ ਨੂੰ ਅੱਗੇ ਵਧਾਉਣ ’ਚ ਜੋ ਯੋਗਦਾਨ ਦਿੱਤਾ ਹੈ, ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਸਾਡੇ ਵਰਗੇ ਹਜ਼ਾਰਾਂ ਲੋਕਾਂ ਨੂੰ ਇਨ੍ਹਾਂ ਦੇ ਮਾਰਗਦਰਸ਼ਨ ’ਚ ਸਮਾਜ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ।

ਇਹ ਵੀ ਪੜ੍ਹੋ- ਖਨੌਰੀ ਬਾਰਡਰ 'ਤੇ ਪਹੁੰਚੇ DGP ਗੌਰਵ ਯਾਦਵ, ਡੱਲੇਵਾਲ ਦਾ ਹਾਲ ਜਾਣਨ ਮਗਰੋਂ ਦਿੱਤਾ ਵੱਡਾ ਬਿਆਨ

PunjabKesari

‘ਪੰਜਾਬ ਕੇਸਰੀ’ ਨੇ ਸੂਬੇ ’ਚ ਅਮਨ-ਸ਼ਾਂਤੀ ਅਤੇ ਸਦਭਾਵਨਾ ਲਈ ਕੰਮ ਕੀਤਾ : ਲਾਲ ਚੰਦ ਕਟਾਰੂਚੱਕ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ’ਚ ਇਕ ਅਜਿਹਾ ਦੌਰ ਆਇਆ ਜਦੋਂ ਬੰਦੇ ਨੂੰ ਬੰਦੇ ਦਾ ਦੁਸ਼ਮਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ‘ਪੰਜਾਬ ਕੇਸਰੀ’ ਨੇ ਆਪਣੀ ਕਲਮ ਰਾਹੀਂ ਪੰਜਾਬ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਲਈ ਕੰਮ ਕੀਤਾ, ਜੋ ਨਿਰੰਤਰ ਜਾਰੀ ਹੈ। ਲੋੜਵੰਦ ਬੱਚਿਆਂ ਦੀ ਮਦਦ ਕਰਨਾ ਬਹੁਤ ਵੱਡਾ ਪਵਿੱਤਰ ਕਾਰਜ ਹੈ। ਮਨ ਨੂੰ ਸ਼ਾਂਤੀ ਦੇਣ ਵਾਲਾ ਕਾਰਜ ਹੈ। ਉਨ੍ਹਾਂ ਸ਼੍ਰੀ ਵਿਜੇ ਚੋਪੜਾ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਕਲਮ ਅਤੇ ਅਖਬਾਰ ਦੇ ਨਾਲ-ਨਾਲ ਜੋ ਇਹ ਪਵਿੱਤਰ ਕਾਰਜ ਕੀਤਾ ਜਾ ਰਿਹਾ ਹੈ, ਇਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਹੀ ਘੱਟ ਹੈ। ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਤੁਹਾਡੇ ’ਚ ਇਮਾਨਦਾਰੀ ਹੈ ਤਾਂ ਦੁਨੀਆ ’ਚ ਬਹੁਤ ਕੁੱਝ ਹਾਸਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਹੁਣ ਕਿਸਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਰੱਖੀ ਵੱਡੀ ਮੰਗ

PunjabKesari

ਅਵਨੀਸ਼ ਅਰੋੜਾ ਨੇ ਕਮੇਟੀ ਦੇ ਸਮਾਜਿਕ ਕੰਮਾਂ ਦੀ ਦਿੱਤੀ ਜਾਣਕਾਰੀ
ਮੰਚ ਦਾ ਸੰਚਾਲਨ ਕਰਦੇ ਹੋਏ ਅਵਨੀਸ਼ ਅਰੋੜਾ ਨੇ ਸਮਾਰੋਹ ’ਚ ਆਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਕਮੇਟੀ ਵੱਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਦੇ ਵਜ਼ੀਫਾ ਵੰਡ ਪ੍ਰੋਗਰਾਮ ’ਚ ਹਰ ਇਕ ਬੱਚੇ ਨੂੰ ਨਕਦ ਰਾਸ਼ੀ ਦੇ ਨਾਲ-ਨਾਲ ਇਕ ਸਕੂਲ ਬੈਗ ਵੀ ਦਿੱਤਾ ਗਿਆ ਹੈ, ਜਿਸ ’ਚ ਬੱਚਿਆਂ ਦੇ ਰੋਜ਼ਾਨਾ ਕੰਮ ਆਉਣ ਵਾਲੀ ਸਮੱਗਰੀ ਪਾਈ ਗਈ ਹੈ, ਜੋ ਕਿ ਵੱਖ-ਵੱਖ ਪਤਵੰਤਿਆਂ ਵੱਲੋਂ ਸਪਾਂਸਰਡ ਹੈ। ਉਨ੍ਹਾਂ ਡੇਵੀਅਟ ਮੈਨੇਜਮੈਂਟ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਉੱਥੇ ਹੀ, ਬੱਚਿਆਂ ਦਾ ਮੈਡੀਕਲ ਚੈੱਕਅਪ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਸਮਾਰੋਹ ’ਚ ਇਹ ਵੀ ਰਹੇ ਹਾਜ਼ਰ
ਪੀ. ਡਬਲਿਊ. ਡੀ. ਮੰਤਰੀ ਹਰਭਜਨ ਸਿੰਘ ਈ. ਟੀ. ਓ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਚੇਅਰਮੈਨ ਮੰਗਲ ਸਿੰਘ ਬਾਸੀ, ‘ਆਪ’ ਆਗੂ ਰਾਜਵਿੰਦਰ ਕੌਰ ਥਿਆੜਾ, ‘ਆਪ’ ਆਗੂ ਦਿਨੇਸ਼ ਢੱਲ, ਆਰਿਆ ਰਤਨ ਸੁਧੀਰ ਸ਼ਰਮਾ, ਕਾਮਰੇਡ ਮੰਗਤ ਰਾਮ ਪਾਸਲਾ, ਪ੍ਰਾਜੈਕਟ ਡਾਇਰੈਕਟਰ ਵਿਨੋਦ ਅੱਗਰਵਾਲ, ਵਿਵੇਕ ਖੰਨਾ, ਡਾ. ਮੁਕੇਸ਼ ਵਾਲੀਆ, ਤਰਸੇਮ ਕਪੂਰ, ਐੱਮ. ਡੀ. ਸੱਭਰਵਾਲ, ਰਮੇਸ਼ ਸਹਿਗਲ, ਰਵਿੰਦਰ ਖੁਰਾਣਾ, ਸੁਨੀਤਾ ਭਾਰਦਵਾਜ, ਪ੍ਰਿੰਸ ਅਸ਼ੋਕ ਗਰੋਵਰ, ਸੁਦੇਸ਼ ਵਿੱਜ, ਪਵਨ ਭੋਢੀ, ਸੁਨੀਲ ਸ਼ਰਮਾ, ਹੇਮੰਤ ਸ਼ਰਮਾ, ਗੌਰਵ ਮਹਾਜਨ, ਸੁਮੇਸ਼ ਆਨੰਦ, ਯਸ਼ਪਾਲ ਸਫ਼ਰੀ, ਗੁਲਸ਼ਨ ਸੱਭਰਵਾਲ, ਦੀਪਕ ਸੂਰੀ, ਰਾਜੀਵ ਜੈਨ, ਇਕਬਾਲ ਸਿੰਘ ਅਰਨੇਜਾ, ਸਜੀਵ ਦੇਵ ਸ਼ਰਮਾ, ਡਿੰਪਲ ਸੂਰੀ, ਅਮਿਤ ਤਲਵਾੜ, ਡਾ. ਨਵਦੀਪ ਮਦਾਨ ਨੈਡੀ ਸਮੇਤ ਵੱਡੀ ਗਿਣਤੀ ’ਚ ਪਤਵੰਤੇ ਸ਼ਾਮਲ ਹੋਏ।

ਇਹ ਵੀ ਪੜ੍ਹੋ- ਵਿਦੇਸ਼ੋਂ ਆਏ ਫੋਨ ਨੇ ਚੱਕਰਾਂ 'ਚ ਪਾ ਦਿੱਤਾ ਪੂਰਾ ਟੱਬਰ, ਹੋਇਆ ਉਹ ਜੋ ਸੋਚਿਆ ਨਾ ਸੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News