ਠੰਡ ਤੇ ਧੁੰਦ ’ਚ ਵੀ ਉੱਚੇ ਮਨੋਬਲ ਨਾਲ ਡਟੇ ਸਰਹੱਦਾਂ ਦੇ ਰਾਖੇ ਬੀ. ਐੱਸ. ਐੱਫ. ਜਵਾਨ
Tuesday, Dec 17, 2024 - 01:18 PM (IST)
ਗੁਰਦਾਸਪੁਰ (ਵਿਨੋਦ)- ਪੰਜਾਬ ਵਿਚ ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ’ਤੇ ਤਾਇਨਾਤ ਬੀ. ਐੈੱਸ. ਐੱਫ. ਜਵਾਨਾਂ ਵੱਲੋਂ ਭਾਵੇਂ ਸਰਹੱਦ ’ਤੇ ਘੁਸਪੈਠ ਅਤੇ ਸਮੱਗਲਿੰਗ ਨੂੰ ਰੋਕਣ ਤੋਂ ਇਲਾਵਾ ਦੇਸ਼ ਦੀ ਸੁਰੱਖਿਆਂ ਲਈ ਹਮੇਸ਼ਾ ਯਤਨ ਕੀਤੇ ਜਾਂਦੇ ਹਨ ਤਾਂ ਕਿ ਕੋਈ ਵੀ ਦੁਸ਼ਮਣ ਭਾਰਤ ’ਚ ਦਾਖ਼ਲ ਹੋ ਕੇ ਦੇਸ਼ ਦਾ ਮਾਹੌਲ ਨਾ ਖਰਾਬ ਕਰ ਸਕੇ ਪਰ ਉਸ ਦੇ ਬਾਵਜੂਦ ਸਾਡੇ ਬੀ. ਐੱਸ. ਐੱਫ. ਜਵਾਨ ਹੱਡ ਚੀਰਵੀਂ ਠੰਡ ਤੇ ਧੁੰਦ ਦੇ ਮੌਸਮ ’ਚ ਉੱਚੇ ਮਨੋਬਲ ਦੇ ਨਾਲ ਸਰਹੱਦੇ ਦੇ ਰਾਖੇ ਵਜੋਂ ਤਾਇਨਾਤ ਹਨ ਅਤੇ ਹਰ ਘੁਸਪੈਠ ਅਤੇ ਸਮੱਗਲਿੰਗ ਨੂੰ ਰੋਕਣ ’ਚ ਡਟੇ ਹੋਏ ਹਨ।
ਇਹ ਵੀ ਪੜ੍ਹੋ- ਭਲਕੇ ਪੰਜਾਬ ਭਰ 'ਚ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਲਈ ਹੋ ਗਿਆ ਵੱਡਾ ਐਲਾਨ
ਪੰਜਾਬ ਅੰਦਰ 553 ਕਿੱਲੋਮੀਟਰ ਲੰਮੀ ਹੈ ਅੰਤਰਾਸ਼ਟਰੀ ਸਰਹੱਦ
ਪੰਜਾਬ ਅੰਦਰ ਜੇਕਰ ਅੰਤਰਰਾਸ਼ਟਰੀ ਸਰਹੱਦ ਦੀ ਗੱਲ ਕਰੀਏ ਤਾਂ 553 ਕਿਲੋਮੀਟਰ ਸਰਹੱਦ ਲੱਗਦੀ ਹੈ, ਜਿਸ ਵਿਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਆਦਿ ਜ਼ਿਲ੍ਹੇ ਆਉਂਦੇ ਹਨ। ਇਸ ਸਰਹੱਦ ਦੀ ਸੁਰੱਖਿਆਂ ਲਈ ਕੰਡਿਆਲੀ ਤਾਰ ਲਾਉਣ ਤੋਂ ਇਲਾਵਾ ਆਧੁਨਿਕ ਕਿਸਮਾਂ ਦੇ ਯੰਤਰ, ਹਥਿਆਰਾਂ ਨਾਲ ਲੈਂਸ ਬੀ. ਐੱਸ. ਐੱਫ. ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਧੁੰਦ ਦੇ ਦਿਨਾਂ ਵਿਚ ਵਿਸ਼ੇਸ਼ ਕਿਸਮ ਦੇ ਯੰਤਰ, ਲੇਂਜਰ ਵਾਲ ਵਰਗੀਆਂ ਤਕਨੀਕਾਂ ਦਾ ਸਹਾਰਾ ਵੀ ਬੀ. ਐੱਸ. ਐੱਫ. ਜਵਾਨਾਂ ਵੱਲੋਂ ਲਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਧੁੰਦ, ਬਰਸਾਤਾਂ ਅਤੇ ਠੰਡ ਦੇ ਦਿਨਾਂ ’ਚ ਘੁਸਪੈਠੀਏ ਭਾਰਤ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ- ਅਸਲਾ ਧਾਰਕਾਂ ਲਈ ਅਹਿਮ ਖ਼ਬਰ, 31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਰੱਦ ਹੋਵੇਗੇ ਲਾਇਸੈਂਸ
ਬੀ. ਐੱਸ. ਐੱਸ. ਲਈ ਦਸੰਬਰ, ਜਨਵਰੀ, ਫਰਵਰੀ ਮਹੀਨਾ ਚੁਣੌਤੀ ਪੂਰਨ
ਵੈਸੇ ਤਾਂ ਸਾਲ ਭਰ ਬੀ. ਐੱਸ. ਐੱਫ. ਜਵਾਨਾਂ ਲਈ ਸਰਹੱਦੀ ’ਤੇ ਤਾਇਨਾਤ ਰਹਿ ਕੇ ਰੱਖਵਾਲੀ ਕਰਨੀ ਚੁਣੌਤੀਪੂਰਨ ਮੰਨੀ ਜਾਂਦੈ ਹੈ ਪਰ ਇਸ ਵਿਚ ਦਸੰਬਰ, ਜਨਵਰੀ, ਫਰਵਰੀ ਮਹੀਨਾ ਅਹਿਮ ਮੰਨਿਆ ਜਾਂਦਾ ਹੈ। ਇਨ੍ਹਾਂ ਤਿੰਨ ਮਹੀਨਿਆਂ ’ਚ ਜਿਸ ਤਰ੍ਹਾਂ ਦੇ ਨਾਲ ਠੰਢ ਦਾ ਜ਼ੋਰ ਹੁੰਦਾ ਹੈ ਅਤੇ ਧੁੰਦ ਦਾ ਕਹਿਰ ਦਿਖਾਈ ਦਿੰਦਾ ਹੈ, ਇਸ ਵਿਚ ਆਪਣਾ ਉੱਚਾ ਮਨੋਬਲ ਕਰ ਕੇ ਜਵਾਨਾਂ ਵੱਲੋਂ ਸਰਹੱਦ ਦੀ ਰੱਖਵਾਲੀ ਕੀਤੀ ਜਾਂਦੀ ਹੈ। ਕਈ ਘੁਸਪੈਠੀਏ ਤੇ ਸਮੱਗਲਰ ਧੁੰਦ ਦਾ ਫਾਇਦਾ ਉਠਾ ਕੇ ਸਰਹੱਦ ਪਾਰ ਕਰਨ ਦੀ ਕੋਸ਼ਿਸ ਕਰਦੇ ਹਨ ਪਰ ਸਰਹੱਦ ’ਤੇ ਮੁਸਤੈਦੀ ਨਾਲ ਤਾਇਨਾਤ ਜਵਾਨਾਂ ਵੱਲੋਂ ਅਜਿਹੀਆਂ ਕੋਸ਼ਿਸਾਂ ਨੂੰ ਅਸਫਲ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਂਦਾ ਹੈ। ਧੁੰਦ ਦੇ ਮੌਸਮ ’ਚ ਪਾਕਿਸਤਾਨੀ ਸਮੱਗਲਰਾਂ ਵੱਲੋਂ ਹਮੇਸ਼ਾਂ ਡਰੋਨ ਰਾਹੀਂ ਨਸ਼ੀਲਾ ਪਦਾਰਥ ਭੇਜਣ ਦਾ ਯਤਨ ਕੀਤਾ ਜਾਂਦਾ ਹੈ ਅਤੇ ਘੁਸਪੈਠ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ ਪਰ ਸਰਹੱਦ ਦੇ ਰਾਖੇ ਜਵਾਨਾਂ ਵੱਲੋਂ ਡੱਟ ਕੇ ਸਾਹਮਣਾ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ- ਲੱਖਾਂ ਦੀ ਕਾਰ 'ਚ ਆਏ ਚੋਰ, ਚੋਰੀ ਕੀਤਾ ਮੁਰਗਾ
ਕੀ ਕਹਿਣਾ ਹੈ ਕਿ ਬੀ.ਐੱਸ.ਐੱਫ ਅਧਿਕਾਰੀਆਂ ਦਾ?
ਇਸ ਸਬੰਧੀ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਜਵਾਨ ਹਮੇਸਾ ਸਰਹੱਦਾਂ ’ਤੇ ਮੁਸਤੈਦੀ ਨਾਲ ਤਾਇਨਾਤ ਹਨ। ਜਦਕਿ ਇਸ ਧੁੰਦ ਤੇ ਠੰਡ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਜਵਾਨ ਹੋਰ ਵੀ ਚੌਕਸ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਬੀ. ਐੱਸ. ਐੱਫ. ਜਵਾਨਾਂ ਵੱਲੋਂ ਵੱਡੀ ਮਾਤਰਾਂ ’ਚ ਹੈਰੋਇਨ ਦੀ ਖੇਪ ਅਤੇ ਡਰੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ. ਜਵਾਨ ਹਰ ਘੁਸਪੈਠ ਦਾ ਮੂੰਹ ਤੋੜ ਜਵਾਬ ਦੇਣ ’ਚ ਸਮੱਰਥ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8