ਕਿਸਾਨ ਅੰਦੋਲਨ: ਸਰਕਾਰ ਨੂੰ ਅਸੀਂ ਫੁੱਲ ਦਿੱਤੇ ਸਨ...ਪਰ ਸਾਨੂੰ ‘ਫੂਲ’ ਬਣਾਇਆ ਗਿਆ

Monday, Feb 15, 2021 - 09:44 AM (IST)

ਕਿਸਾਨ ਅੰਦੋਲਨ: ਸਰਕਾਰ ਨੂੰ ਅਸੀਂ ਫੁੱਲ ਦਿੱਤੇ ਸਨ...ਪਰ ਸਾਨੂੰ ‘ਫੂਲ’ ਬਣਾਇਆ ਗਿਆ

ਵੈਸਟ ਦਿੱਲੀ (ਮਹੇਸ਼ ਚੌਹਾਨ)- ਭਈਆ ਜੀ ਵੈਲੇਨਟਾਈਨ ਡੇਅ ’ਤੇ ਪਿਆਰ ਕਰਨ ਵਾਲੇ ਇਕ-ਦੂਜੇ ਨੂੰ ਫੁੱਲ ਦੇ ਕੇ ਪਿਆਰ ਦਾ ਅਤੇ ਜ਼ਿੰਦਗੀ ਭਰ ਸਾਥ ਦੇਣ ਦਾ ਇਜ਼ਹਾਰ ਕਰਦੇ ਹਨ। ਅਸੀਂ ਵੀ ਸਰਕਾਰ ਦੇ ਨੁਮਾਇੰਦੇ ਖੇਤੀ ਮੰਤਰੀ ਨੂੰ ਲਾਲ ਰੰਗ ਦੇ ਫੁੱਲ ਦਿੱਤੇ ਸਨ। ਅਸੀਂ ਵੀ ਕਿਹਾ ਸੀ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਓ, ਉਨ੍ਹਾਂ ਨੇ ਫੁੱਲ ਲਏ ਜ਼ਰੂਰ ਪਰ ਕਾਨੂੰਨ ਵਾਪਸ ਨਾ ਲੈ ਕੇ ਸਾਨੂੰ ‘ਫੂਲ’ (ਬੇਵਕੂਫ) ਬਣਾ ਦਿੱਤਾ। ਇਹ ਕਹਿਣਾ ਹੈ ਸਿੰਘੂ ਬਾਰਡਰ ’ਤੇ ਪਿਛਲੇ ਇਕ ਮਹੀਨੇ ਤੋਂ ਬੈਠੇ ਹਰਿਆਣਾ ਦੇ ਰਾਮਦਾਸ ਕਿਸਾਨ ਦਾ। ਬਲਜੀਤ ਸਿੰਘ ਭੱਟੀ ਦਾ ਕਹਿਣਾ ਹੈ ਕਿ ਭਾਰਤ ’ਚ ਸਰਕਾਰ ਅਸੀਂ ਹੀ ਚੁਣਨੀ ਸੀ ਪਰ ਇਸ ਤਰ੍ਹਾਂ ਸਰਕਾਰ ਕਿਸਾਨਾਂ ਨਾਲ ਬੇਵਫਾਈ ਕਰੇਗੀ, ਇਸ ਦਾ ਸਾਨੂੰ ਪਤਾ ਨਹੀਂ ਸੀ।

ਸਵੈ ਸੇਵਕਾਂ ਦੀ ਗਿਣਤੀ ਦੁੱਗਣੀ ਹੋ ਗਈ
ਅੰਦੋਲਨ ਦੀ ਦੇਖਰੇਖ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਕਮੇਟੀ ’ਚ ਕਈ ਚੀਜ਼ਾਂ ਨੂੰ ਲੈ ਕੇ ਮਤੇ ਪਾਸ ਕੀਤੇ ਗਏ ਹਨ, ਜਿਨ੍ਹਾਂ ’ਚ ਅੰਦੋਲਨ ਦੀ ਸੁਰੱਖਿਆ ਕਰਨਾ ਜ਼ਰੂਰੀ ਹੈ, ਜਿਸ ਨੂੰ ਲੈ ਕੇ ਹੁਣ ਤਕ ਤਕਰੀਬਨ 700 ਤੋਂ 800 ਸਵੈ ਸੇਵਕਾਂ ਨੂੰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪ੍ਰਦਰਸ਼ਨ ਵਾਲੀ ਜਗ੍ਹਾ ਨੇੜੇ ਆਵਾਜਾਈ ਨੂੰ ਕੰਟਰੋਲ ਕਰਨ ਅਤੇ ਰਾਤ ਨੂੰ ਪਹਿਰਾ ਦੇਣ ਦਾ ਕੰਮ ਦਿੱਤਾ ਗਿਆ। ਇਹ ਸਵੈ ਸੇਵਕ ਸ਼ਿਫਟਾਂ ’ਚ ਤਾਇਨਾਤ ਰਿਹਾ ਕਰਨਗੇ। ਇਨ੍ਹਾਂ ਨੂੰ ਆਸਾਨੀ ਨਾਲ ਪਛਾਣ ’ਚ ਆਉਣ ਵਾਲੀ ਹਰੇ ਰੰਗ ਦੀ ਜੈਕਟ ਅਤੇ ਆਈ. ਕਾਰਡ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 700-800 ਮੀਟਰ ਦੀ ਦੂਰੀ ’ਤੇ ਅਹਿਮ ਸਥਾਨਾਂ ’ਤੇ ਐੱਲ. ਸੀ. ਡੀ. ਸਕ੍ਰੀਨਾਂ ਲਾਉਣ ਦਾ ਵੀ ਕੰਮ ਜਾਰੀ ਹੈ, ਤਾਂ ਜੋ ਪ੍ਰਦਰਸ਼ਨਕਾਰੀ ਮੁੱਖ ਮੰਚ ’ਤੇ ਆਪਣੇ ਆਗੂਆਂ ਦੇ ਭਾਸ਼ਣਾਂ ਨੂੰ ਸੁਣ ਸਕਣ ਤੇ ਹੋਰ ਗਤੀਵਿਧੀਆਂ ਦੇਖ ਸਕਣ। ਸਰਕਾਰ ਵਲੋਂ ਇੰਟਰਨੈੱਟ ਬੰਦ ਕਰਨ ਦੀ ਸਥਿਤੀ ’ਚ ਮੋਰਚਾ ਵੱਖਰੇ ਤੌਰ ’ਤੇ ‘ਆਪਟੀਕਲ ਫਾਈਬਰ ਲਾਈਨ’ ਦੀਆਂ ਸੇਵਾਵਾਂ ਲਵੇਗਾ, ਤਾਂ ਜੋ ਵਾਈ-ਫਾਈ ਉਪਲਬਧ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਗਰਮੀ ਦਾ ਮੌਸਮ ਆਉਣ ਦੇ ਮੱਦੇਨਜ਼ਰ ਕਿਸਾਨ ਮੋਰਚੇ ਵਲੋਂ ਮੁੱਖ ਮੰਚ ਦੇ ਆਲੇ-ਦੁਆਲੇ ਪੱਖੇ ਤੇ ਏ. ਸੀ. ਵੀ ਲਗਵਾਏ ਜਾ ਰਹੇ ਹਨ ਤੇ ਹੋਰ ਸੇਵਾਵਾਂ ਬਿਹਤਰ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਲਾਲ ਕਿਲਾ ਹਿੰਸਾ ਦਾ ਮਾਸਟਰਮਾਈਂਡ ਕੋਈ ਹੋਰ...? ਅਭਿਨੇਤਾ ਦੀਪ ਸਿੱਧੂ ਤੇ ਇਕਬਾਲ ਸਨ ਸਿਰਫ ਮੋਹਰਾ

ਗੈਰ-ਸਮਾਜਿਕ ਅਨਸਰਾਂ ਨੂੰ ਫੜ੍ਹਨ ਲਈ 125 ਸੀ. ਸੀ. ਟੀ. ਵੀ. ਕੈਮਰੇ
26 ਜਨਵਰੀ ਦੀ ਹਿੰਸਾ ਤੋਂ ਬਾਅਦ ਕਿਸਾਨ ਅੰਦੋਲਨ ਨੂੰ ਲੈ ਕੇ ਸਾਰੇ ਗੁੱਸੇ ਹਨ, ਜਦਕਿ ਕਿਸਾਨ ਆਗੂਆਂ ਨੇ ਇਸ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ, ਜਿਨ੍ਹਾਂ ਨੇ ਵੀ ਹਿੰਸਾ ਕੀਤੀ, ਉਹ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ ਸਨ। ਉਨ੍ਹਾਂ ਕੋਲੋਂ ਅਜਿਹੇ ਲੋਕਾਂ ਨੂੰ ਪਛਾਣਨ ’ਚ ਗਲਤੀ ਹੋਈ ਹੈ। ਹੁਣ ਅਜਿਹੇ ਗੈਰ-ਸਮਾਜਿਕ ਅਨਸਰਾਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਫੜਵਾਉਣ ਲਈ ਸਿੰਘੂ ਬਾਰਡਰ ’ਤੇ ਖਾਸ ਤੌਰ ’ਤੇ ਅੰਦੋਲਨ ਦੇ ਅਧਿਕਾਰੀ 125 ਸੀ. ਸੀ. ਟੀ. ਵੀ. ਕੈਮਰੇ ਲਗਵਾ ਰਹੇ ਹਨ। ਅੰਦੋਲਨ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਲੰਬੇ ਸਮੇਂ ਤਕ ਪ੍ਰਦਰਸ਼ਨ ਕਰਨ ਲਈ ਆਪਣੀ ਸੰਚਾਰ ਵਿਵਸਥਾ ਤੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰ ਰਹੇ ਹਾਂ। ਅਸੀਂ ਕੈਮਰਿਆਂ ਦੀ ਫੁਟੇਜ ਦੇਖਣ ਅਤੇ ਇੱਥੇ ਹੋਣ ਵਾਲੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਮੁੱਖ ਮੰਚ ਪਿੱਛੇ ਇਕ ਕੰਟਰੋਲ ਰੂਮ ਵੀ ਤਿਆਰ ਕਰ ਰਹੇ ਹਾਂ, ਕਿਉਂਕਿ ਹਰ ਦਿਨ ਇੱਥੇ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਰਹਿੰਦੇ ਹਨ।

ਸਰਕਾਰ ਨੂੰ ਇਕ ਨਹੀਂ ਪੂਰੇ ਬਾਗ ਦੇ ਫੁੱਲ ਦੇਣ ਨੂੰ ਰਾਜ਼ੀ ਹਾਂ ਪਰ ਗੱਲ ਤਾਂ ਮੰਨੇ
ਲੰਗਰ ’ਚ ਖਾਣਾ ਬਣਾ ਰਹੀ ਹਰਜੀਤ ਕੌਰ ਨੇ ਕਿਹਾ ਕਿ ਆਪਣਿਆਂ ਨਾਲ ਵੈਲੇਨਟਾਈਨ ਮਨਾਉਣਾ ਅਤੇ ਉਹ ਵੀ ਅੰਦੋਲਨ ’ਚ, ਇਕ ਵੱਖਰਾ ਹੀ ਅਨੁਭਵ ਹੈ। ਵੈਲੇਨਟਾਈਨ ਡੇਅ ’ਤੇ ਆਪਣਿਆਂ ਨੂੰ ਲਾਲ ਫੁੱਲ ਦੇ ਕੇ ਆਪਣੇਪਨ ਦਾ ਇਜ਼ਹਾਰ ਕੀਤਾ ਜਾਂਦਾ ਹੈ, ਅਸੀਂ ਤਾਂ ਸਰਕਾਰ ਨੂੰ ਆਪਣੇ ਬਾਗ ਦੇ ਸਾਰੇ ਲਾਲ ਫੁੱਲ ਦੇਣ ਨੂੰ ਰਾਜ਼ੀ ਹਾਂ ਪਰ ਉਹ ਇੰਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲਵੇ। ਅਸੀਂ ਵੀ ਸਰਕਾਰ ਨੂੰ ਪਿਆਰ ਕਰਦੇ ਹਾਂ, ਕਿਉਂਕਿ ਅਸੀਂ ਇਸੇ ਸਰਕਾਰ ਨੂੰ ਵੋਟ ਦਿੱਤੀ ਸੀ। ਬੱਸ ਸਰਕਾਰ ਸਾਡੇ ਵੈਲੇਨਟਾਈਨ ਦੀ ਲਾਜ ਰੱਖ ਲਵੇ।

ਇਹ ਵੀ ਪੜ੍ਹੋ: ‘ਲੰਬੀ ਲੜਾਈ’ ਲਈ ਤਿਆਰ ਕਿਸਾਨ, ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਬੁਨਿਆਦੀ ਢਾਂਚਾ ਕਰ ਰਹੇ ਮਜ਼ਬੂਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


author

cherry

Content Editor

Related News