ਸਰਕਾਰ ਦੇ ਪਸੀਨੇ ਛੁਡਵਾਉਣ ਲਈ ਤਿਆਰ ਕਿਸਾਨ, ਗਰਮੀਆਂ ਲਈ ਇੰਝ ਹੋ ਰਹੀਆਂ ਨੇ ਤਿਆਰੀਆਂ

Monday, Feb 22, 2021 - 10:12 AM (IST)

ਸਰਕਾਰ ਦੇ ਪਸੀਨੇ ਛੁਡਵਾਉਣ ਲਈ ਤਿਆਰ ਕਿਸਾਨ, ਗਰਮੀਆਂ ਲਈ ਇੰਝ ਹੋ ਰਹੀਆਂ ਨੇ ਤਿਆਰੀਆਂ

ਨਵੀਂ ਦਿੱਲੀ (ਮਹੇਸ਼ ਚੌਹਾਨ) - ਕਿਸਾਨ ਅੰਦੋਲਨ ਲੰਬਾ ਚੱਲਣ ਵਾਲਾ ਹੈ। ਲੱਗਦਾ ਹੈ ਕਿ ਇਸ ਗਰਮੀ ਵਿਚ ਕਿਸਾਨ ਸਰਕਾਰ ਦੇ ਪਸੀਨੇ ਛੁਡਵਾਉਣਗੇ। ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ’ਚ ਸ਼ਾਮਲ ਅੰਦੋਲਨਕਾਰੀ ਜਿੱਥੇ ਸਰਦੀਆਂ ਵਿਚ ਟਰਾਲੀਆਂ ਅਤੇ ਟੈਂਟਾਂ ਵਿੱਚ ਸੌਂ ਰਹੇ ਸਨ, ਉਥੇ ਹੀ ਹੁਣ ਉਹ ਗਰਮੀ ਦੇ ਦਸਤਕ ਦਿੰਦਿਆਂ ਹੀ ਖੁੱਲ੍ਹੇ ਅਸਮਾਨ ਹੇਠਾਂ ਸੌਂ ਰਹੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਉਨ੍ਹਾਂ ਨੇ ਠੰਡ ਨੂੰ ਹਰਾਇਆ ਹੈ, ਹੁਣ ਗਰਮੀ ਨੂੰ ਵੀ ਹਰਾਉਣਗੇ। ਉਹ ਤਦ ਤਕ ਡਟੇ ਰਹਿਣਗੇ, ਜਦੋਂ ਤਕ ਸਰਕਾਰ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ। ਕਿਸਾਨ ਨੇਤਾਵਾਂ ਨੇ ਦੱਸਿਆ ਕਿ ਐਤਵਾਰ ਨੂੰ ਟਿਕਰੀ ਬਾਰਡਰ ’ਤੇ ਕਿਸਾਨਾਂ ਨਾਲ ਬੈਠਕ ਹੋਈ, ਜਿਸ ਵਿਚ ਅੱਗੇ ਦੀ ਰਣਨੀਤੀ ’ਤੇ ਵਿਚਾਰ-ਚਰਚਾ ਕੀਤੀ ਗਈ।

PunjabKesari

ਸਿੰਘੌਲਾ ਪਿੰਡ ਹੋਵੇ ਜਾਂ ਫਿਰ ਆਸਪਾਸ ਦੇ ਪਿੰਡ, ਜਦੋਂ ਤੋਂ ਕਿਸਾਨ ਅੰਦੋਲਨ ਸਿੰਘੂ ਬਾਰਡਰ ’ਤੇ ਸ਼ੁਰੂ ਹੋਇਆ ਹੈ, ਇੱਥੋਂ ਦੇ ਛੋਟੇ-ਛੋਟੇ ਰਸਤੇ ਵੀ ਬੰਦ ਹੋ ਗਏ ਹਨ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਾਡੇ ਇਲਾਕੇ ਪੂਰੀ ਤਰ੍ਹਾਂ ਸ਼ਾਂਤ ਰਿਹਾ ਕਰਦੇ ਸਨ। ਸਵੇਰ ਤੋਂ ਸ਼ਾਮ ਤਕ ਕੁਝ ਹੀ ਵਾਹਨ ਇੱਥੇ ਆਉਂਦੇ-ਜਾਂਦੇ ਸਨ ਪਰ ਅੰਦੋਲਨ ਦੇ ਬਾਅਦ ਇੱਥੇ ਜਾਮ ਦੀ ਹਾਲਤ ਬਣ ਗਈ ਹੈ। ਇਸ ਕਾਰਨ ਪ੍ਰਦੂਸ਼ਣ ਸਭ ਤੋਂ ਜ਼ਿਆਦਾ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਸ ਨਾਲ ਬਜ਼ੁਰਗਾਂ ਨੂੰ ਸਾਹ ਲੈਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਸ ਅਧਿਕਾਰੀਆਂ ਨੂੰ ਵੀ ਕਈ ਵਾਰ ਲਿਖਤੀ ਵਿਚ ਮਾਰਕਿਟ ਵਾਲਿਆਂ ਅਤੇ ਸਥਾਨਕ ਲੋਕਾਂ ਨੇ ਸ਼ਿਕਾਇਤ ਦਿੱਤੀ ਹੈ ਪਰ ਪੁਲਸ ਅਧਿਕਾਰੀ ਵੀ ਆਪਣੀ ਮਜਬੂਰੀ ਦੱਸ ਕੇ ਮਾਮਲੇ ਨੂੰ ਟਾਲ ਦਿੰਦੇ ਹਨ। ਇਸ ਅੰਦੋਲਨ ਦਾ ਕਿਸੇ ਨੂੰ ਫਾਇਦਾ ਹੋ ਰਿਹਾ ਹੋਵੇ ਜਾਂ ਨਾ ਪਰ ਇੱਥੋਂ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਝੱਲਣਾ ਪੈ ਰਿਹਾ ਹੈ ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਤੇ ਸਿਲੰਡਰ ਦੀਆਂ ਕੀਮਤਾਂ ਮਗਰੋਂ ਹੁਣ ਗੰਢੇ ਲਿਆਉਣਗੇ ਲੋਕਾਂ ਦੀਆਂ ਅੱਖਾਂ ’ਚੋਂ ਹੰਝੂ

PunjabKesari

‘ਕਿਸਾਨਾਂ ਦੇ ਦੁਸ਼ਮਣ ਬਣੇ ਕਿਸਾਨ’
ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਸਿੰਘੂ ਬਾਰਡਰ ਦੇ ਕਿਸਾਨ ਅੰਦੋਲਨ ਕਾਰਨ ਉਨ੍ਹਾਂ ਦੀਆਂ ਫਸਲਾਂ ਖ਼ਰਾਬ ਹੋ ਰਹੀਆਂ ਹਨ, ਜਿਸ ਦਾ ਕਾਰਨ ਰੋਜ਼ਾਨਾ ਹਜ਼ਾਰਾਂ ਵਾਹਨਾਂ ਨਾਲ ਉਡਣ ਵਾਲੀ ਧੂੜ ਹੈ। ਸ਼ੋਰ ਅਤੇ ਧੂੜ ਨਾਲ ਜੀਵਨ ਅਤੇ ਫਸਲਾਂ ਦੋਵਾਂ ਦਾ ਹਾਲ ਖ਼ਰਾਬ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਤਾਂ ਦੁਸ਼ਮਣ ਸੜਕਾਂ ’ਤੇ ਬੈਠੇ ਕਿਸਾਨ ਹੀ ਬਣ ਰਹੇ ਹਨ। ਅੰਦੋਲਨ ਕਰਨ ਵਾਲੇ ਕਿਸਾਨਾਂ ਨੂੰ ਇੱਥੇ ਆ ਕੇ ਵੇਖਣਾ ਚਾਹੀਦਾ ਹੈ।

PunjabKesari

‘1,000 ਛੋਟੇ ਕੂਲਰ ਅਤੇ ਪੱਖੇ ਲੱਗਣਗੇ’
ਹਰਿਆਣਾ ਦੇ ਕਿਸਾਨ ਨੇਤਾ ਰਵਿੰਦਰ ਰਾਣਾ ਨੇ ਕਿਹਾ ਕਿ ਗਰਮੀ ਦੇ ਮੌਸਮ ਨੂੰ ਵੇਖਦੇ ਹੋਏ ਅਸੀਂ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਹਨ। ਸਾਡੀ ਟੀਮ ਨੇ ਕਿਸਾਨਾਂ ਨੂੰ ਪੱਖੇ ਅਤੇ ਛੋਟੇ ਕੂਲਰ ਉਪਲਬਧ ਕਰਵਾਉਣ ਲਈ ਸਰਵੇ ਕਰਨਾ ਸ਼ੁਰੂ ਕਰ ਦਿੱਤਾ ਹੈ। ਸਰਵੇ ਪੂਰਾ ਹੋਣ ਤੋਂ ਬਾਅਦ ਅਸੀਂ ਕਿਸਾਨਾਂ ਨੂੰ ਪੱਖੇ ਅਤੇ ਕੂਲਰ ਉਨ੍ਹਾਂ ਦੇ ਜਥਿਆਂ ਲਈ ਉਪਲਬਧ ਕਰਵਾਵਾਂਗੇ। ਅਸੀਂ 1,000 ਛੋਟੇ ਕੂਲਰ ਅਤੇ ਪੱਖੇ ਆਪਣੇ ਪੱਧਰ ’ਤੇ ਮੰਗਵਾਏ ਹਨ। ਛੇਤੀ ਹੀ ਸਾਰੇ ਕੂਲਰ ਬਾਰਡਰ ਤਕ ਪਹੁੰਚ ਜਾਣਗੇ। ਇਸ ਤੋਂ ਬਾਅਦ ਅਸੀਂ ਔਰਤਾਂ ਅਤੇ ਬਜ਼ੁਰਗਾਂ ਦੇ ਟੈਂਟਾਂ ਵਿਚ ਸਭ ਤੋਂ ਪਹਿਲਾਂ ਇਨ੍ਹਾਂ ਨੂੰ ਲਗਵਾਵਾਂਗੇ। ਇਸ ਤੋਂ ਬਾਅਦ ਟਰੈਕਟਰ-ਟ੍ਰਾਲੀਆਂ ਵਿਚ ਹੋਰ ਕਿਸਾਨਾਂ ਨੂੰ ਦੇਵਾਂਗੇ । ਜਿੱਥੋਂ ਤਕ ਪਾਣੀ ਦਾ ਸਵਾਲ ਹੈ, ਅਸੀਂ ਹਜ਼ਾਰਾਂ ਛੋਟੀਆਂ ਬੋਤਲਾਂ ਰੋਜ ਆਮ ਲੋਕਾਂ ਅਤੇ ਕਿਸਾਨਾਂ ਵਿਚ ਵੰਡ ਰਹੇ ਹਾਂ। ਜਿਵੇਂ-ਜਿਵੇਂ ਗਰਮੀ ਵਧੇਗੀ, ਪਾਣੀ ਦੀਆਂ ਬੋਤਲਾਂ ਜ਼ਿਆਦਾ ਗਿਣਤੀ ਵਿਚ ਮੰਗਵਾ ਕੇ ਲੋਕਾਂ ਨੂੰ ਵੰਡਾਂਗੇ।

ਇਹ ਵੀ ਪੜ੍ਹੋ: ਨਿਸ਼ਾਨੇਬਾਜ਼ ਮਨੁ ਭਾਕਰ ਨਾਲ ਦਿੱਲੀ ਹਵਾਈਅੱਡੇ ’ਤੇ ਬਦਸਲੂਕੀ, ਮਾਮਲੇ 'ਚ ਖੇਡ ਮੰਤਰੀ ਨੂੰ ਦੇਣਾ ਪਿਆ ਦਖ਼ਲ

PunjabKesari

‘ਕਿੱਥੇ ਗਏ ਲਾਪਤਾ ਨੌਜਵਾਨ ਅੰਦੋਲਨਕਾਰੀ’
26 ਜਨਵਰੀ ਤੋਂ ਬਾਅਦ ਲਾਪਤਾ ਨੌਜਵਾਨ ਅੰਦੋਲਨਕਾਰੀ ਆਖਿਰ ਕਿੱਥੇ ਗਏ, ਇਸ ਨੂੰ ਲੈ ਕੇ ਸਿੰਘੂ ਬਾਰਡਰ ’ਤੇ ਬੈਠੇ ਨੇਤਾ ਕਾਫ਼ੀ ਚਿੰਤਤ ਹਨ। ਕਿਸਾਨ ਨੇਤਾਵਾਂ ਵਲੋਂ ਅਕਸਰ ਸਟੇਜ ’ਤੋਂ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਜਿਸ ਦਾ ਪੁੱਤਰ ਗਾਇਬ ਹੈ, ਉਸ ਬਾਰੇ ਸੰਯੁਕਤ ਕਿਸਾਨ ਮੋਰਚੇ ਦੇ ਲੀਗਲ ਸੈੱਲ ਨਾਲ ਸੰਪਰਕ ਕਰੋ। ਉਸਦੀ ਜਾਣਕਾਰੀ ਸਾਂਝਾ ਕਰੋ, ਜਿਸਦੇ ਨਾਲ ਉਸ ਨੂੰ ਪੁਲਸ ਅਤੇ ਕੋਰਟ ਤੋਂ ਬਚਾਉਣ ਲਈ ਲੀਗਲ ਤੌਰ ’ਤੇ ਤਿਆਰੀ ਕੀਤੀ ਜਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਗਣਤੰਤਰ ਦਿਵਸ ਪਰੇਡ ਦੇ ਬਾਅਦ ਤੋਂ ਕੁੱਝ ਅੰਦੋਲਨਕਾਰੀ ਹਰਿਆਣਾ ਅਤੇ ਕੁਝ ਪੰਜਾਬ ’ਚੋਂ ਲਾਪਤਾ ਹਨ।

ਇਹ ਵੀ ਪੜ੍ਹੋ: ਉਤਰਾਖੰਡ ਤ੍ਰਾਸਦੀ ਦੇ ਪੀੜਤ ਪਰਿਵਾਰ ਦੀਆਂ 4 ਬੱਚੀਆਂ ਲਈ ਫਰਿਸ਼ਤਾ ਬਣੇ ਸੋਨੂੰ ਸੂਦ, ਲਿਆ ਗੋਦ

1906 ਤੋਂ ਬਾਅਦ ਕੱਲ ਦੁਬਾਰਾ ਪੱਗੜੀ ਸੰਭਾਲ ਦਿਵਸ
1906 ਵਿਚ ‘ਪੱਗੜੀ ਸੰਭਾਲ ਜੱਟਾ’ ਨਾਮਕ ਕਿਸਾਨ ਅੰਦੋਲਨ ਨੇ ਤਤਕਾਲੀਨ ਬ੍ਰਿਟਿਸ਼ ਹੁਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਪੰਜਾਬ ਦੇ ਘਰ-ਘਰ ’ਚੋਂ ਕਿਸਾਨ ਪੱਗਡ਼ੀ ਸੰਭਾਲ ਜੱਟਾ ਗਾਉਂਦੇ ਹੋਏ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਪੂਰੇ ਪੰਜਾਬ ਵਿਚ ਫੈਲ ਗਏ ਸਨ। ਉਦੋਂ ਦਾ ਪੰਜਾਬ ਅਜੋਕੇ ਪੰਜਾਬ ਨਾਲੋਂ ਕਈ ਗੁਣਾ ਵੱਡਾ ਸੀ। ਸੰਯੁਕਤ ਕਿਸਾਨ ਮੋਰਚਾ ਵਲੋਂ 23 ਫਰਵਰੀ ਨੂੰ ‘ਪੱਗੜੀ ਸੰਭਾਲ ਦਿਵਸ’ ਮਨਾਇਆ ਜਾਵੇਗਾ। ਕਿਸਾਨਾਂ ਦੇ ਆਤਮ ਸਨਮਾਨ ਵਿਚ ਸ਼ਹੀਦ ਭਗਤ ਸਿੰਘ ਦੇ ਚਾਚੇ ਅਤੇ ‘ਪੱਗੜੀ ਸੰਭਾਲ ਜੱਟਾ’ ਅੰਦੋਲਨ ਦੇ ਸੰਸਥਾਪਕ ਅਜੀਤ ਸਿੰਘ ਦੀ ਯਾਦ ਵਿਚ ਮੋਰਚੇ ਨੇ ਇਸ ਦਿਨ ਨੂੰ ਮਨਾਉਣ ਦਾ ਫ਼ੈਸਲਾ ਲਿਆ ਹੈ ।

ਇਹ ਵੀ ਪੜ੍ਹੋ: ਨੱਚਣ ਵਾਲੀ ਕਹਿਣ ਵਾਲੇ ਮੰਤਰੀ ’ਤੇ ਭੜਕੀ ਕੰਗਨਾ, ਕਿਹਾ-ਮੈਂ ਰਾਜਪੂਤ ਹਾਂ ਕਮਰ ਨਹੀਂ ਹਿਲਾਉਂਦੀ, ਹੱਡੀਆਂ ਤੋੜਦੀ ਹਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News