ਮਸਜਿਦ ’ਚ ਖੂਬ ਨੱਚਿਆ ਕਿੰਨਰ, ਖੁਦ ਹੀ ਵੀਡੀਓ ਵਾਇਰਲ ਕਰ ਕੇ ਹੋਇਆ ਗ੍ਰਿਫਤਾਰ

Monday, Jun 14, 2021 - 01:46 AM (IST)

ਮਸਜਿਦ ’ਚ ਖੂਬ ਨੱਚਿਆ ਕਿੰਨਰ, ਖੁਦ ਹੀ ਵੀਡੀਓ ਵਾਇਰਲ ਕਰ ਕੇ ਹੋਇਆ ਗ੍ਰਿਫਤਾਰ

ਭੋਪਾਲ– 24 ਸਾਲ ਦਾ ਇਕ ਕਿੰਨਰ ਨਾਨੂੰ ਵਿਸ਼ਵਾਸ ਨੇ ਸਥਾਨਕ ਮੋਤੀ ਮਸਜਿਦ ਕੰਪਲੈਕਸ ’ਚ ਖੂਬ ਡਾਂਸ ਕੀਤਾ ਅਤੇ ਡਾਂਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ। ਵੀਡੀਓ ਵਾਇਰਲ ਹੋਣ ਪਿਛੋਂ ਮਸਜਿਦ ਦੇ ਪ੍ਰਬੰਧਕਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਬੋਲੇ ਟਾਮ ਲਾਥਮ, WTC ਫਾਈਨਲ ਵੱਡੀ ਚੁਣੌਤੀ ਹੋਵੇਗੀ


ਤਲੈਈਆ ਥਾਣੇ ਦੇ ਇੰਸਪੈਕਟਰ ਡੀ. ਪੀ. ਸਿੰਘ ਨੇ ਦੱਸਿਆ ਕਿ ਨਾਨੂੰ ਵਿਰੁੱਧ ਜਾਣਬੁੱਝ ਕੇ ਅਤੇ ਮੰਦ ਭਾਵਨਾ ਅਧੀਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਗ੍ਰਿਫਤਾਰ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਉਸ ਨੂੰ ਥਾਣੇ ’ਚ ਹੀ ਜ਼ਮਾਨਤ ਦੇ ਦਿੱਤੀ ਗਈ ਕਿਉਂਕਿ ਉਸ ਵਿਰੁੱਧ ਜਿਹੜੀ ਅਪਰਾਧਿਕ ਧਾਰਾ ਲਾਈ ਗਈ ਸੀ, ਉਸ ਅਧੀਨ ਜੇ ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ 7 ਸਾਲ ਤੋਂ ਘੱਟ ਦੀ ਸਜ਼ਾ ਦਾ ਪ੍ਰਬੰਧ ਹੈ। ਨਾਨੂੰ ਦੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਲੱਖ ਤੋਂ ਵਧ ਫਾਲੋਅਰਜ਼ ਹਨ।

ਇਹ ਖ਼ਬਰ ਪੜ੍ਹੋ-  ਮਹਾਨ ਦੌੜਾਕ ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਕਾਰਨ ਦਿਹਾਂਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News