ਨਾਗਰਿਕਾਂ ਦਾ ਕਤਲ ਜੰਮੂ ਕਸ਼ਮੀਰ ''ਚ ਸਥਿਤੀ ਆਮ ਹੋਣ ਦੇ ਦਾਅਵਿਆਂ ਦੀ ਖੋਲ੍ਹਦੀ ਹੈ ਪੋਲ : ਮਹਿਬੂਬਾ ਮੁਫ਼ਤੀ

Thursday, May 26, 2022 - 06:44 PM (IST)

ਨਾਗਰਿਕਾਂ ਦਾ ਕਤਲ ਜੰਮੂ ਕਸ਼ਮੀਰ ''ਚ ਸਥਿਤੀ ਆਮ ਹੋਣ ਦੇ ਦਾਅਵਿਆਂ ਦੀ ਖੋਲ੍ਹਦੀ ਹੈ ਪੋਲ : ਮਹਿਬੂਬਾ ਮੁਫ਼ਤੀ

ਸ਼੍ਰੀਨਗਰ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਵੀਰਵਾਰ ਨੂੰ ਕੇਂਦਰ ਦੀ ਜੰਮੂ-ਕਸ਼ਮੀਰ ਨੀਤੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਨਾਗਰਿਕਾਂ ਦਾ ਕਤਲ ਇਸ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸਥਿਤੀ ਆਮ ਹੋਣ ਨਾਲ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ। ਮਹਿਬੂਬਾ ਨੇ ਟਵੀਟ ਕੀਤਾ,''ਕਸ਼ਮੀਰ 'ਚ ਸੋਗ ਹਰ ਦਿਨ ਦਾ ਇਕ ਦੁਖ਼ਦ ਰਿਵਾਜ਼ ਬਣ ਗਿਆ ਹੈ। ਅਣਗਿਣਤ ਨਾਗਰਿਕ ਕਿਸੇ ਨਾ ਕਿਸੇ ਤਰੀਕੇ ਨਾਲ ਮਾਰੇ ਜਾਂਦੇ ਹਨ ਅਤੇ ਤਬਾਹ ਹੋ ਚੁਕੇ ਪਰਿਵਾਰ ਉਸ ਕਸ਼ਟ ਨੂੰ (ਜ਼ਿੰਦਗੀ ਭਰ) ਝੱਲਦੇ ਰਹਿੰਦੇ ਹਨ। ਇਸ ਖੂਨ-ਖਰਾਬੇ ਨੂੰ ਖ਼ਤਮ ਕਰਨ ਲਈ ਜੰਮੂ ਕਸ਼ਮੀਰ ਨੀਤੀ 'ਚ ਕੁਝ ਤਬਦੀਲੀ ਲਈ ਕੇਂਦਰ ਸਰਕਾਰ ਕੀ ਕਰੇਗੀ?''

PunjabKesari

ਬਡਗਾਮ ਜ਼ਿਲ੍ਹੇ ਦੇ ਚਦੂਰਾ ਇਲਾਕੇ 'ਚ ਬੁੱਧਵਾਰ ਨੂੰ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਵਲੋਂ ਟੀ.ਵੀ. ਅਭਿਨੇਤਰੀ ਦੇ ਕਤਲ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ, ਹਾਲਾਂਕਿ ਸਥਿਤੀ ਆਮ ਹੋਣ ਦਾ ਦਾਅਵਾ ਕਰ ਰਹੀ ਹੈ ਪਰ ਕਤਲ ਕੁਝ ਵੱਖ ਕਹਾਣੀ ਬਿਆਨ ਕਰ ਰਹੀ ਹੈ। ਮਹਿਬੂਬਾ ਨੇ ਕਿਹਾ,''ਭਾਰਤ ਸਰਕਾਰ ਜੰਮੂ ਕਸ਼ਮੀਰ 'ਚ ਸਥਿਤੀ ਆਮ ਹੋਣ ਦਾ ਢੋਲ ਵਜਾ ਰਹੀ ਹੈ, ਜਦੋਂ ਕਿ ਅਜਿਹੇ ਕਤਲ ਕੁਝ ਵੱਖਰੀ ਕਹਾਣੀ ਬਿਆਨ ਕਰ ਰਹੇ ਹਨ। ਅੰਬਰੀਨ ਭਟ ਦੇ ਪਰਿਵਾਰ ਵਾਲਿਆਂ ਪ੍ਰਤੀ ਮੇਰੀ ਹਾਰਦਿਕ ਹਮਦਰਦੀ ਅਤੇ ਉਨ੍ਹਾਂ ਦੇ ਭਤੀਜੇ ਦੇ ਜਲਦ ਸਿਹਤਮੰਦ ਹੋਣ ਦੀ ਈਸ਼ਵਰ ਤੋਂ ਪ੍ਰਾਰਥਨਾ।'' ਦੱਸਣਯੋਗ ਹੈ ਕਿ ਮਈ ਮਹੀਨੇ ਦੌਰਾਨ ਅੱਤਵਾਦੀਆਂ ਵਲੋਂ 2 ਨਾਗਰਿਕ- ਅੰਬਰੀਨ ਭਟ ਅਤੇ ਕਸ਼ਮੀਰੀ ਪੰਡਿਤ ਰਾਹੁਲ ਭਟ ਅਤੇ ਆਫ਼ ਡਿਊਟੀ ਪੁਲਸ ਕਰਮੀਆਂ ਦਾ ਗੋਲੀ ਮਾਰ ਕੇ ਕਤਲ ਕੀਤਾ ਜਾ ਚੁਕਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News