...ਜਦੋਂ CM ਖੱਟੜ ਖ਼ੁਦ ਬੁਲੇਟ ਚਲਾ ਕੇ ਹਵਾਈ ਅੱਡੇ ਪਹੁੰਚੇ
Tuesday, Sep 26, 2023 - 06:00 PM (IST)
ਕਰਨਾਲ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਮੰਗਲਵਾਰ ਯਾਨੀ ਕਿ ਅੱਜ ਇੱਥੇ ਕਾਰ ਫਰੀ ਡੇਅ 'ਤੇ ਖ਼ੁਦ ਬੁਲੇਟ ਚਲਾ ਕੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਤੋਂ ਕਰਨਾਲ ਹਵਾਈ ਅੱਡੇ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਖੱਟੜ ਨਾਲ ਘਰੌਂੜਾ ਦੇ ਵਿਧਾਇਕ ਹਰਵਿੰਦਰ ਕਲਿਆਣ, ਡਿਪਟੀ ਕਮਿਸ਼ਨਰ ਅਨੀਸ਼ ਯਾਦਵ, ਪੁਲਸ ਅਧਿਕਾਰੀ ਸ਼ਸ਼ਾਂਕ ਕੁਮਾਰ ਸਾਵਨ ਅਤੇ ਸੁਰੱਖਿਆ ਕਰਮੀ ਵੀ ਬਿਨਾਂ ਕਾਰ ਦੇ ਹੀ ਹਵਾਈ ਅੱਡੇ ਪਹੁੰਚੇ।
ਇਹ ਵੀ ਪੜ੍ਹੋ- ਪਤੀ ਦੀ ਹੱਲਾਸ਼ੇਰੀ ਨੇ ਬਦਲ ਦਿੱਤਾ ਜੀਵਨ ਦਾ ਰਾਹ, IAS ਅਫ਼ਸਰ ਬਣ ਪਤਨੀ ਨੇ ਸਿਰਜਿਆ ਇਤਿਹਾਸ
ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਸ਼ਹਿਰ ਵਿਚ ਆਵਾਜਾਈ ਘੱਟ ਕਰਨ ਅਤੇ ਭੀੜ-ਭਾੜ ਖ਼ਤਮ ਕਰਨ ਲਈ ਅਸੀਂ ਸਾਰੇ ਮਿਲ ਕੇ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਕਰ ਸਕਦੇ ਹਾਂ, ਜਿਸ ਦੇ ਨਤੀਜੇ ਵੀ ਸਮਾਜ ਵਿਚ ਸਕਾਰਾਤਮਕ ਵਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਵਿਚ ਵਿਕਾਸ ਨਾਲ ਸਵੱਛ ਵਾਤਾਵਰਣ ਵੀ ਜ਼ਰੂਰੀ ਹੈ। ਇਸ ਲਈ ਦਰੱਖ਼ਤ-ਬੂਟੇ ਸਾਡੇ ਲਈ ਬਹੁਤ ਲਾਭਕਾਰੀ ਹਨ, ਇਹ ਸਾਨੂੰ ਨਾ ਸਿਰਫ਼ ਛਾਂ ਅਤੇ ਫ਼ਲ ਦਿੰਦੇ ਹਨ ਸਗੋਂ ਮੀਂਹ ਲਿਆਉਣ ਵਿਚ ਵੀ ਸਹਾਇਕ ਹੁੰਦੇ ਹਨ।
ਇਹ ਵੀ ਪੜ੍ਹੋ- ਘਿਨੌਣੀ ਵਾਰਦਾਤ: ਪਹਿਲਾਂ ਔਰਤ ਨੂੰ ਨਗਨ ਕਰ ਕੇ ਡੰਡਿਆਂ ਨਾਲ ਕੁੱਟਿਆ ਫਿਰ ਮੂੰਹ 'ਤੇ ਕੀਤਾ ਪਿਸ਼ਾਬ
ਮੁੱਖ ਮੰਤਰੀ ਮੁਤਾਬਕ ਕੁਦਰਤ ਦੇ ਬਿਨਾਂ ਜਿਊਣਾ ਮੁਸ਼ਕਲ ਹੈ ਕਿਉਂਕਿ ਕੁਦਰਤ ਨੇ ਸਾਨੂੰ ਅਨਮੋਲ ਸਾਧਨ ਦਿੱਤੇ ਹਨ, ਇਨ੍ਹਾਂ ਦੀ ਸਾਂਭ-ਸੰਭਾਲ ਦੀ ਲੋੜ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਰ ਫਰੀ ਡੇਅ ਦੇ ਦਿਨ ਜੇਕਰ ਸਾਈਕਲ ਜਾਂ ਮੋਟਰਸਾਈਕਲ 'ਤੇ ਆਪਣੀ ਰੋਜ਼ਾਨਾ ਦੇ ਕੰਮਕਾਜ ਨਿਪਟਾਓਗੇ ਤਾਂ ਸਾਨੂੰ ਪ੍ਰਦੂਸ਼ਣ ਮੁਕਤ ਜ਼ਿੰਦਗੀ ਜਿਊਣ ਵਿਚ ਸਹਿਯੋਗ ਮਿਲੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8