ਖੜਗੇ ਨੇ ਆਦਿਵਾਸੀਆਂ ਦੇ ਮੁੱਦੇ ’ਤੇ ਮੋਦੀ ’ਤੇ ਵਿੰਨ੍ਹਿਆ ਨਿਸ਼ਾਨਾ, ਪੁੱਛੇ 3 ਸਵਾਲ

01/16/2024 11:05:43 AM

ਨਵੀਂ ਦਿੱਲੀ– ਕਾਂਗਰਸ ਮੁਖੀ ਮੱਲਿਕਾਰੁਜਨ ਖੜਗੇ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਿਰਫ ਚੋਣਾਂ ਤੋਂ ਪਹਿਲਾਂ ਆਦਿਵਾਸੀਆਂ ਨੂੰ ਯਾਦ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੁਰਾਣੀ ਯੋਜਨਾਵਾਂ ਦੇ ਨਾਂ ਬਦਲ ਕੇ ਭਾਈਚਾਰੇ ਨੂੰ ਮੁਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖੜਗੇ ਨੇ ਪੁੱਛਿਆ ਕਿ ਮੋਦੀ ਸਰਕਾਰ ਦੌਰਾਨ ਆਦਿਵਾਸੀਆਂ ’ਤੇ ਹੋਣ ਵਾਲੇ ਖਰਚੇ ’ਚ ਭਾਰੀ ਕਮੀ ਕਿਉਂ ਕੀਤੀ ਗਈ ਹੈ।
ਕਾਂਗਰਸ ਮੁਖੀ ਨੇ ‘ਐਕਸ’ ਉੱਤੇ ਕਿਹਾ ਕਿ ਚੋਣਾਂ ਕਾਰਨ ਹੀ ਸਹੀ ਪਰ ਪ੍ਰਧਾਨ ਮੰਤਰੀ ਜੀ ਨੂੰ ਅੱਜ 10 ਸਾਲਾਂ ਬਾਅਦ ਆਦਿਵਾਸੀਆਂ ਅਤੇ ਜਨਜਾਤੀ ਕਲਿਆਣ ਦੀ ਯਾਦ ਤਾਂ ਆਈ। ਉਨ੍ਹਾਂ ਕਿਹਾ ਕਿ ਅਸੀਂ ਮੋਦੀ ਸਰਕਾਰ ਤੋਂ 3 ਸਵਾਲ ਪੁੱਛਣਾ ਚਾਹੁੰਦੇ ਹਾਂ- 2013 ਦੇ ਮੁਕਾਬਲੇ ਆਦਿਵਾਸੀਆਂ ਦੇ ਖਿਲਾਫ ਅਪਰਾਧਾਂ ’ਚ 48.15 ਫੀਸਦੀ ਦਾ ਵਾਧਾ ਕਿਉਂ ਹੋਇਆ ਹੈ? ਭਾਜਪਾ ਦੀਆਂ ਦੋਹਰੇ ਇੰਜਣ ਵਾਲੀਆਂ ਸਰਕਾਰਾਂ ‘ਵਣ ਅਧਿਕਾਰ ਕਾਨੂੰਨ, 2006’ ਨੂੰ ਲਾਗੂ ਕਰਨ 'ਚ ਪੂਰੀ ਤਰ੍ਹਾਂ ਨਾਕਾਮ ਕਿਉਂ ਰਹੀਆਂ ਹਨ? ਮੋਦੀ ਸਰਕਾਰ ਦੇ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੀ ‘ਖਾਸ ਤੌਰ ’ਤੇ ਕਮਜ਼ੋਰ ਕਬਾਇਲੀ ਸਮੂਹਾਂ’ (ਪੀ. ਵੀ. ਟੀ. ਜੀ.) ਲਈ ਰੱਖੀ ਗਈ ਵਿਕਾਸ ਯੋਜਨਾ ਦੇ ਖਰਚੇ ’ਚ ਲਗਾਤਾਰ ਗਿਰਾਵਟ ਕਿਉਂ ਆ ਰਹੀ ਹੈ?

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News