ਨਨ ਜਬਰ ਜ਼ਿਨਾਹ ਕੇਸ : ਬਿਸ਼ਪ ਮੁਲੱਕਲ ਵਿਰੁੱਧ ਕੇਰਲ ਦੀ ਕੋਰਟ 'ਚ ਦੋਸ਼ ਤੈਅ

8/13/2020 5:32:47 PM

ਕੋਟਾਯਮ- ਕੇਰਲ 'ਚ ਇਕ ਨਨ ਦੇ ਜਬਰ ਜ਼ਿਨਾਹ ਦੇ ਮਾਮਲੇ 'ਚ ਇੱਥੇ ਇਕ ਕੋਰਟ ਨੇ ਜਲੰਧਰ ਡਾਇਓਸਿਜ ਦੇ ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ ਦੋਸ਼ ਤੈਅ ਕੀਤੇ। ਸੈਸ਼ਨ ਜੱਜ ਨੇ ਕੋਰਟ 'ਚ ਮੌਜੂਦ ਮੁਲੱਕਲ ਵਿਰੁੱਧ ਆਈ.ਪੀ.ਸੀ. ਦੇ ਅਧੀਨ ਤੈਅ ਕੀਤੇ ਗਏ ਦੋਸ਼ਾਂ ਨੂੰ ਪੜ੍ਹ ਕੇ ਸੁਣਾਇਆ। ਇਸ ਦੌਰਾਨ ਦੋਸ਼ੀ ਨੇ ਆਪਣੇ ਵਿਰੁੱਧ ਦੋਸ਼ਾਂ ਤੋਂ ਇਨਕਾਰ ਕੀਤਾ। ਮਾਮਲੇ 'ਚ ਪੀੜਤਾਂ ਤੋਂ 16 ਸਤੰਬਰ ਨੂੰ ਪੁੱਛ-ਗਿੱਛ ਕੀਤੀ ਜਾਵੇਗੀ। ਦੋਸ਼ੀ ਨੂੰ ਪਿਛਲੇ ਹਫ਼ਤੇ ਸ਼ਰਤਾਂ 'ਤੇ ਕੋਰਟ ਨੇ ਜ਼ਮਾਨਤ ਦਿੱਤੀ ਸੀ ਅਤੇ ਮਾਮਲੇ ਦੀ ਸੁਣਵਾਈ ਵਾਲੀ ਤਰੀਖ਼ ਨੂੰ ਹਾਜ਼ਰ ਰਹਿਣ ਦਾ ਨਿਰਦੇਸ਼ ਦਿੱਤਾ ਸੀ।

ਸੁਪਰੀਮ ਕੋਰਟ ਨੇ ਮੁਲੱਕਲ ਦੀ ਪਟੀਸ਼ਨ ਖਾਰਜ ਕਰਦੇ ਹੋਏ ਮੁਕੱਦਮੇ ਦਾ ਸਾਹਮਣਾ ਕਰਨ ਦਾ ਨਿਰਦੇਸ਼ ਦਿੱਤਾ ਸੀ। ਜਲੰਧਰ ਡਾਇਓਸਿਜ ਦੀ ਇਕ ਨਨ ਨੇ ਮੁਲੱਕਲ 'ਤੇ ਜਬਰ ਜ਼ਿਨਾਹ ਦਾ ਮਾਮਲਾ ਦਰਜ ਕਰਵਾਇਆ ਹੈ। ਕੋਟਾਯਮ ਜ਼ਿਲ੍ਹੇ 'ਚ ਪੁਲਸ ਨੇ ਬਿਸ਼ਪ ਵਿਰੁੱਧ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਸੀ। ਨਨ ਨੇ ਜੂਨ 2018 'ਚ ਦਰਜ ਕਰਵਾਈ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ 2014 ਤੋਂ ਲੈ ਕੇ 2016 ਤੱਕ ਬਿਸ਼ਪ ਨੇ ਉਸ ਦਾ ਯੌਨ ਸ਼ੋਸ਼ਣ ਕੀਤਾ।


DIsha

Content Editor DIsha