ਕੇਰਲ ਦੀ ਨਨ ਦਾ ਦੋਸ਼, ਪਾਦਰੀ ਨੇ ਸੋਸ਼ਲ ਮੀਡੀਆ ''ਤੇ ਕੀਤਾ ਅਪਮਾਨਤ

Wednesday, Aug 21, 2019 - 10:57 AM (IST)

ਕੇਰਲ ਦੀ ਨਨ ਦਾ ਦੋਸ਼, ਪਾਦਰੀ ਨੇ ਸੋਸ਼ਲ ਮੀਡੀਆ ''ਤੇ ਕੀਤਾ ਅਪਮਾਨਤ

ਕੇਰਲ— ਕੇਰਲ 'ਚ ਰੇਪ ਦੇ ਦੋਸ਼ੀ ਬਿਸ਼ਪ ਵਿਰੁੱਧ ਪ੍ਰਦਰਸ਼ਨ ਦਾ ਸਮਰਥਨ ਕਰਨ ਵਾਲੀ ਇਕ ਨਨ ਨੇ ਮੰਗਲਵਾਰ ਨੂੰ ਇਕ ਪਾਦਰੀ 'ਤੇ ਦੋਸ਼ ਲਗਾਇਆ ਕਿ ਪਾਦਰੀ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਅਪਮਾਨਤ ਕੀਤਾ। ਸਿਸਟਰ ਲੂਸੀ ਕਲਪੁਰਾ ਨੇ ਦੋਸ਼ ਲਗਾਇਆ ਕਿ ਕੈਥੋਲਿਕ ਚਰਚ ਦੇ ਮਨੰਤਵਾਡੀ ਡਾਓਸਿਸ ਖੇਤਰ ਦੀ ਪੀ.ਆਰ.ਓ. ਟੀਮ ਦੇ ਮੈਂਬਰ ਪਾਦਰੀ ਨੇ ਉਨ੍ਹਾਂ ਨੂੰ ਅਪਮਾਨਤ ਕਰਨ ਲਈ ਕਾਨਵੈਂਟ 'ਚ ਉਨ੍ਹਾਂ ਨੂੰ ਮਿਲਣ ਆਏ ਪੱਤਰਕਾਰਾਂ ਦੀ ਸੀ.ਸੀ.ਟੀ.ਵੀ. ਵੀਡੀਓ ਸੋਸ਼ਲ ਮੀਡੀਆ 'ਤੇ ਪਾਈ।

ਉਨ੍ਹਾਂ ਨੇ ਆਪਣੇ ਕਾਨਵੈਂਟ 'ਚ ਪੱਤਰਕਾਰਾਂ ਨੂੰ ਕਿਹਾ,''ਵੀਡੀਓ 'ਚ ਉਨ੍ਹਾਂ ਨੇ (ਪਾਦਰੀ ਨੇ) ਮੈਨੂੰ ਅਪਮਾਨਤ ਕਰਨ ਲਈ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ। ਉਨ੍ਹਾਂ ਨੇ ਮੈਨੂੰ ਅਪਮਾਨਤ ਕਰਨ ਲਈ ਅਜਿਹਾ ਕੀਤਾ।'' ਨਨ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ 'ਫਰਾਂਸਿਸਕਨ ਕਲੈਰਿਸਟ ਕਾਂਗ੍ਰੇਗੇਸ਼ਨ (ਐੱਫ.ਸੀ.ਸੀ.) ਨੇ ਬਰਖ਼ਾਸਤ ਕਰ ਦਿੱਤਾ ਸੀ।


author

DIsha

Content Editor

Related News