ਹਵਾਈ ਅੱਡੇ ''ਤੇ ਪੰਜਾਬ ਦੇ ਵਿਅਕਤੀ ਕੋਲੋਂ ਗਾਂਜਾ ਬਰਾਮਦ
Thursday, Feb 13, 2025 - 04:33 PM (IST)
![ਹਵਾਈ ਅੱਡੇ ''ਤੇ ਪੰਜਾਬ ਦੇ ਵਿਅਕਤੀ ਕੋਲੋਂ ਗਾਂਜਾ ਬਰਾਮਦ](https://static.jagbani.com/multimedia/2025_2image_16_13_598914571ganja.jpg)
ਕੋਚੀ- ਕੇਰਲ ਦੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲਗਭਗ 16 ਕਿਲੋਗ੍ਰਮ ਗਾਂਜੇ ਦੀ ਤਸਕਰੀ ਕਰਨ ਦੀ ਕੋਸ਼ਿਸ਼ 'ਚ ਪੰਜਾਬ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰਹੱਦੀ ਕਸਟਮ ਵਿਭਾਗ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਵਿਆਹ 'ਚ ਵੜਿਆ ਤੇਂਦੁਆ, ਜਾਨ ਬਚਾ ਕੇ ਭੱਜੇ ਲਾੜਾ-ਲਾੜੀ
ਇਕ ਅਧਿਕਾਰਤ ਬਿਆਨ 'ਚ ਦੱਸਿਆ ਗਿਆ ਕਿ ਕੋਚੀ ਦੇ ਏਅਰ ਕਸਟਮ ਨੇ ਲੁਧਿਆਣਾ ਵਾਸੀ ਬਲਵਿੰਦਰ ਸਿੰਘ ਨੇਗੀ ਤੋਂ ਲਗਭਗ 15.9 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ। ਉਹ ਬੈਂਕਾਕ ਤੋਂ ਰਾਤ 11.09 ਵਜੇ ਉਡਾਣ ਸੰਖਿਆ ਟੀਜੀ 347 ਤੋਂ ਇਕ ਬੈਗ 'ਚ ਪਾਬੰਦੀਸ਼ੁਦਾ ਪਦਾਰਥ ਲੈ ਕੇ ਆਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੂਰੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8