ਬੈਂਗਲੁਰੂ ਹਵਾਈ ਅੱਡੇ ਤੋਂ 21 ਉਡਾਣਾਂ ਰੱਦ; ਪੱਛਮੀ ਏਸ਼ੀਆਈ ਦੇਸ਼ਾਂ ਲਈ ਹਵਾਈ ਸਫਰ ਪ੍ਰਭਾਵਿਤ
Wednesday, Mar 11, 2026 - 08:08 PM (IST)
ਬੈਂਗਲੁਰੂ, (ਭਾਸ਼ਾ)- ਹਵਾਈ ਖੇਤਰ ’ਤੇ ਪਾਬੰਦੀਆਂ ਕਾਰਨ ਬੁੱਧਵਾਰ ਬੈਂਗਲੁਰੂ ਕੌਮਾਂਤਰੀ ਹਵਾਈ ਅੱਡੇ ’ਤੇ ਕੁੱਲ 21 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਪੱਛਮੀ ਏਸ਼ੀਆਈ ਦੇਸ਼ਾਂ ਲਈ ਉਡਾਣਾਂ ਪ੍ਰਭਾਵਿਤ ਹੋਈਆਂ। ਸਥਾਨਕ ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ਬੀ. ਆਈ. ਏ. ਐੱਲ. ਨੇ ਇਹ ਜਾਣਕਾਰੀ ਦਿੱਤੀ।
ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਹਵਾਈ ਖੇਤਰ ’ਤੇ ਪਾਬੰਦੀਆਂ ਕਾਰਨ 11 ਆਉਣ ਵਾਲੀਆਂ ਤੇ 10 ਜਾਣ ਵਾਲੀਆਂ ਉਡਾਣਾ ਰੱਦ ਕਰ ਦਿੱਤੀਆਂ ਗਈਆਂ। ਇਸ ਕਾਰਨ ਮੁੱਖ ਤੌਰ ’ਤੇ ਆਬੂਧਾਬੀ, ਰਿਆਦ , ਜੇਦਾਹ, ਦੁਬਈ ਤੇ ਦੋਹਾ ਵਰਗੇ ਪ੍ਰਮੁੱਖ ਰੂਟਾਂ ’ਤੇ ਚੱਲਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
